Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਲੋਕ ਸਭਾ ਹਲਕਾ ਸੰਗਰੂਰ : ਮੀਤ ਸਾਹਮਣੇ ਖੜੀਆਂ ਚੁਣੌਤੀਆਂ…ਸੱਤਾ ਵਿਰੋਧੀ ਕਬੱਡੀ ਪਾ ਸਕਦੇ ਨੇ ਕਤਲ ਦੇ ਮੁਕੱਦਮੇ ‘ਚ ਫਸੇ ਕਬੱਡੀ ਖਿਡਾਰੀ

Nirmal Pandori by Nirmal Pandori
03/16/2024
in ਪੰਜਾਬ
Reading Time: 1 min read
A A
0
ਲੋਕ ਸਭਾ ਹਲਕਾ ਸੰਗਰੂਰ : ਮੀਤ ਸਾਹਮਣੇ ਖੜੀਆਂ ਚੁਣੌਤੀਆਂ…ਸੱਤਾ ਵਿਰੋਧੀ ਕਬੱਡੀ ਪਾ ਸਕਦੇ ਨੇ ਕਤਲ ਦੇ ਮੁਕੱਦਮੇ ‘ਚ ਫਸੇ ਕਬੱਡੀ ਖਿਡਾਰੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,16 ਮਾਰਚ (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਚੋਣਾਂ ਲਈ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਮੀਤ ਹੇਅਰ ਲਈ ਬਿਨਾਂ ਸ਼ੱਕ ਲੋਕ ਸਭਾ ਦੀ ਚੋਣ ਵੱਡਾ ਸਿਆਸੀ ਇਮਤਿਹਾਨ ਹੋਵੇਗੀ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ “ਆਪ” ਸੱਤਾ ਤੋਂ ਬਾਹਰ ਸੀ ਪਰੰਤੂ ਜਦੋਂ ਕੋਈ ਰਾਜਨੀਤਿਕ ਨੇਤਾ ਸੱਤਾ ‘ਚ ਹੁੰਦਾ ਹੈ ਤਾਂ ‘ਕੰਮ ਨਾ ਹੋਣ ਕਰਕੇ’ ਨਰਾਜ਼ ਹੋਏ ਲੋਕ ਸਿਆਸੀ ਪਾਰਟੀਆਂ ਲਈ ਸਿਰਦਰਦੀ ਬਣ ਜਾਂਦੇ ਹਨ। ਯਕੀਨਨ ! ਬਤੌਰ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਵੀ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ, ਜਦੋਂ ਆਪਣਿਆਂ ਦੀ ਨਾਰਾਜ਼ਗੀ ਸਿਰ ਚੜ ਕੇ ਬੋਲੇਗੀ, ਬਿਲਕੁਲ ਉਸੇ ਤਰ੍ਹਾਂ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਰਵਾਇਤੀ ਕਾਂਗਰਸੀ ਅਤੇ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਕੰਮ ਨਾ ਹੋਣ ਕਰਕੇ ਅਹਿਮ ਭੂਮਿਕਾ ਅਦਾ ਕੀਤੀ ਸੀ। ਮੀਤ ਹੇਅਰ ਨੂੰ ਟਿਕਟ ਦੇ ਐਲਾਨ ਹੋਣ ਤੋਂ ਬਾਅਦ ਅਜਿਹੀਆਂ ਆਵਾਜ਼ਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਹਨ ਭਾਵੇਂ ਕਿ ਇਹਨਾਂ ਆਵਾਜ਼ਾਂ ਨੂੰ ਸ਼ਾਂਤ ਕਰਨ ਲਈ ਮੀਤ ਦੀ ਟੀਮ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਪ੍ਰੰਤੂ ਇਨ੍ਹਾਂ ਆਵਾਜ਼ਾਂ ਨੂੰ ਆਪਣੇ ਹੱਕ ਵਿੱਚ ਸੁਰਤਾਲ ਕਰਨਾ ਮੀਤ ਹੇਅਰ ਦੀ ਟੀਮ ਲਈ ਵੱਡੀ ਸਿਰਦਰਦੀ ਹੋਵੇਗੀ। ਇਸ ਤੋਂ ਇਲਾਵਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਤੋਂ ਬਾਗੀ ਹੋ ਕੇ ਆਮ ਆਦਮੀ ਪਾਰਟੀ ਦੇ ਹੱਕ ‘ਚ ਝਾੜੂ ਫੇਰਨ ਵਾਲੇ ਅਕਾਲੀ ਤੇ ਕਾਂਗਰਸੀ ਵਰਕਰਾਂ ਦਾ ਦੁਬਾਰਾ ਆਪਣੀਆਂ ਪਾਰਟੀਆਂ ਦੇ ਵੱਲ ਵਾਪਸ ਮੁੜ ਜਾਣਾ ਵੀ ਨਵੇਂ ਸਮੀਕਰਨ ਪੈਦਾ ਕਰੇਗਾ। ਵਿਧਾਨ ਸਭਾ ਹਲਕਾ ਮਹਿਲ ਕਲਾਂ ਤੇ ਭਦੌੜ ਦੇ ਸੱਤਾਧਾਰੀ ਵਿਧਾਇਕਾਂ ਪ੍ਰਤੀ ਕੰਮ ਨਾ ਹੋਣ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਮੀਤ ਹੇਅਰ ਨੂੰ ਬਤੌਰ ਉਮੀਦਵਾਰ ਕਰਨਾ ਪਵੇਗਾ। ਬਰਨਾਲਾ ਜ਼ਿਲ੍ਹੇ ਦੇ ਵੱਡੇ ਪਿੰਡ ਚੀਮਾ, ਰਾਏਸਰ,ਠੀਕਰੀਵਾਲਾ ਤੇ ਅਮਲਾਸਿੰਘਵਾਲਾ ਦੇ ਕਬੱਡੀ ਖਿਡਾਰੀਆਂ ‘ਤੇ ਦਰਜ ਹੋਏ ਕਤਲ ਦੇ ਮੁਕੱਦਮੇ ਖ਼ਿਲਾਫ਼ ਰੋਸ ਦੀ ਲਹਿਰ ਦਾ ਸਾਹਮਣਾ ਦੀ ਮੀਤ ਹੇਅਰ ਨੂੰ ਕਰਨਾ ਪੈ ਸਕਦਾ ਹੈ। ਇਨਾਂ ਕਬੱਡੀ ਖਿਡਾਰੀਆਂ ਦੇ ਪਰਿਵਾਰਾਂ ਨੇ ਪਿਛਲੇ ਪੰਜ ਮਹੀਨਿਆਂ ਤੋਂ ਮੁਕੱਦਮੇ ਦੀ ਜਾਂਚ ਲਈ ਵੱਡੇ ਧਰਨੇ ਵੀ ਲਗਾਏ ਅਤੇ ਉਹ ਨਿੱਜੀ ਤੌਰ ‘ਤੇ ਮੀਤ ਹੇਅਰ ਅਤੇ ਪਾਰਟੀ ਵਿਧਾਇਕਾਂ ਨੂੰ ਕਈ ਵਾਰ ਮਿਲ ਵੀ ਚੁੱਕੇ ਹਨ ਪਰੰਤੂ ਇਹਨਾਂ ਪਰਿਵਾਰਾਂ ਦੀ ਗੱਲ ਨਹੀਂ ਸੁਣੀ ਗਈ। ਕਬੱਡੀ ਖਿਡਾਰੀਆਂ ‘ਤੇ ਦਰਜ ਮੁਕੱਦਮੇ ਖਿਲਾਫ ਵਿਦੇਸ਼ਾਂ ਵਿੱਚ ਬੈਠੇ ਕਬੱਡੀ ਪ੍ਰੇਮੀਆਂ ਤੇ ਕਬੱਡੀ ਫੈਡਰੇਸ਼ਨਾਂ ਦੀ ਨਰਾਜ਼ਗੀ ਦੀਆਂ ਕਨਸੋਆਂ ਵੀ ਆ ਰਹੀਆਂ ਹਨ। ਇਹਨਾਂ ਵਿੱਚੋਂ ਬਹੁਤੇ ਐਨਆਰਆਈਜ਼ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਨ, ਮਨ,ਧਨ ਨਾਲ ਮਦਦ ਕੀਤੀ ਸੀ ਪ੍ਰੰਤੂ ਹੁਣ ਇਹ ਕਬੱਡੀ ਪ੍ਰੇਮੀ, ਕਬੱਡੀ ਖਿਡਾਰੀ ਅਤੇ ਕਬੱਡੀ ਫੈਡਰੇਸ਼ਨਾਂ ਲੋਕ ਸਭਾ ਹਲਕਾ ਸੰਗਰੂਰ ਵਿੱਚ ਸਰਕਾਰ ਵਿਰੋਧੀ ਕਬੱਡੀ ਦੀ ਪਾ ਸਕਦੇ ਹਨ। ਮੀਤ ਹੇਅਰ ਲਈ ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਦਾ ਜੱਦੀ ਹਲਕਾ ਹੋਣ ਕਰਕੇ ਮੀਤ ਹੇਅਰ ਨੂੰ ਪਾਰਟੀ ਪਲੇਟਫਾਰਮ ਤੋਂ ਪ੍ਰਚਾਰ ਦਾ ਇੱਕ ਵੱਡਾ ਹੁਲਾਰਾ ਵੀ ਮਿਲੇਗਾ। ਕੁੱਲ ਮਿਲਾ ਕੇ ਮੀਤ ਹੇਅਰ ਦੀ ਚੋਣ ਮੁਹਿੰਮ ਦਾ ਇਹ ਅਹਿਮ ਪੱਖ ਹੋਵੇਗਾ ਕਿ ਉਹ ਚੁਣੌਤੀਆਂ ਨਾਲ ਕਿਵੇਂ ਨਜਿੱਠਦੇ ਹਨ ਅਤੇ ਆਪਣੀ ਹੀ ਪਾਰਟੀ ਪਲੇਟਫਾਰਮ ਤੋਂ ਆਪਣੇ ਨਾਰਾਜ਼ ਵਲੰਟੀਅਰਾਂ ਦੀ ਆਵਾਜ਼ ਨੂੰ ਆਪਣੇ ਹੱਕ ਵਿੱਚ ਕਿਵੇਂ “ਸੁਰਤਾਲ” ਕਰਦੇ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

04/22/2026
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

04/22/2026
SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

04/22/2026
Load More
Tags: #barnalanews#punjabnews
Previous Post

ਹੋ ਗਿਆ ਐਲਾਨ…ਪੜ੍ਹੋ ਤੁਹਾਡੇ ਹਲਕੇ ਵਿੱਚ ਕੁੱਲ ਕਿੰਨੀਆਂ ਵੋਟਾਂ ਅਤੇ ਕਿੰਨੇ ਪੋਲਿੰਗ ਬੂਥ ਹਨ…!

Next Post

ਆਖ਼ਿਰ ! ਪੰਜਾਬ ਪੁਲਿਸ ਨੇ ਕਾਬੂ ਕਰ ਹੀ ਲਿਆ 100 ਕਰੋੜ ਤੋਂ ਵੱਧ ਠੱਗੀਆਂ ਮਾਰਨ ਵਾਲਾ ਅਮਨ ਸਕੌਡਾ…!

Nirmal Pandori

Nirmal Pandori

Related Posts

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ
ਪੰਜਾਬ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

by Nirmal Pandori
04/22/2026
ਇਸ ਹਮਾਮ ‘ਚ ਸਾਰੇ ਨੰਗੇ ਨੇ…ਚਕਲਿਆਂ ਦੇ ਰੂਪ ‘ਚ ਚੱਲ ਰਹੇ  ਹੋਟਲਾਂ ‘ਚ ਜਿਸਮਾਂ ਦੀ ਖੇਡ ਦਾ ਕੀਹਨੂੰ ਕੀਹਨੂੰ ਪਤੈ…ਕਿਉ ਚੁੱਪ ਨੇ ਅਧਿਕਾਰੀ….!
ਪੰਜਾਬ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

by Nirmal Pandori
04/22/2026
SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਪੰਜਾਬ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

by Nirmal Pandori
04/22/2026
ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ
ਪੰਜਾਬ

ਪੰਜਾਬ ਪੁਲਿਸ ਦੇ DSP ਦੀ ਗੋਲੀ ਲੱਗਣ ਕਾਰਨ ਮੌਤ

by Nirmal Pandori
04/21/2026
ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ
ਪੰਜਾਬ

ਮਹਿਲ ਕਲਾਂ ਦੇ ਹੋਲੀਹਾਰਟ ਸਕੂਲ ਨੇ ਦਿੱਤਾ ਨਸ਼ਿਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੋਕਾ

by Nirmal Pandori
04/20/2026
ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਦਾ ਮੁੱਦਾ…8 ਅਪ੍ਰੈਲ ਨੂੰ ਹਾਈਕੋਰਟ ਤੋਂ ਆ ਸਕਦਾ ਵੱਡਾ ਫੈਸਲਾ
ਪੰਜਾਬ

ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਦੋ ਟੁੱਕ…30 ਜੂਨ ਤੱਕ ਮੁਲਾਜ਼ਮਾਂ ਨੂੰ DA ਦੇਣਾ ਹੀ ਪਵੇਗਾ ਨਹੀਂ ਤਾਂ…!

by Nirmal Pandori
04/20/2026
Load More
Next Post
ਆਖ਼ਿਰ ! ਪੰਜਾਬ ਪੁਲਿਸ ਨੇ ਕਾਬੂ ਕਰ ਹੀ ਲਿਆ 100 ਕਰੋੜ ਤੋਂ ਵੱਧ ਠੱਗੀਆਂ ਮਾਰਨ ਵਾਲਾ ਅਮਨ ਸਕੌਡਾ…!

ਆਖ਼ਿਰ ! ਪੰਜਾਬ ਪੁਲਿਸ ਨੇ ਕਾਬੂ ਕਰ ਹੀ ਲਿਆ 100 ਕਰੋੜ ਤੋਂ ਵੱਧ ਠੱਗੀਆਂ ਮਾਰਨ ਵਾਲਾ ਅਮਨ ਸਕੌਡਾ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸਾਡਾ ਹੱਕ ਐਥੇ ਰੱਖ…ਆਂਗਣਵਾੜੀ ਵਰਕਰਾਂ ਨੇ ਆਪਣੇ ਲਈ ਖਰੀਦੇ ਮੋਬਾਇਲ ਹੋਰ ਮੁਲਾਜ਼ਮਾਂ ਨੂੰ ਦੇਣ ਦਾ ਕੀਤਾ ਵਿਰੋਧ

ਦੇਸ਼ ਦੀ ਨਾਰੀ ਸ਼ਕਤੀ ਮਹਿਲਾ ਰਿਜਰਵੇਸ਼ਨ ਦਾ ਵਿਰੋਧ ਕਰਨ ਵਾਲਿਆਂ ਨੂੰ ਸਬਕ ਸਿਖਾਵੇਗੀ-ਕੇਵਲ ਸਿੰਘ ਢਿੱਲੋਂ

ਹਾਏ ਮਹਿੰਗਾਈ…ਦੁੱਧ ਦੇ ਦੁੱਧ ਦੇ ਰੇਟਾਂ ਚ ਸਿੱਧਾ 5 ਰੁਪਏ ਤੱਕ ਦਾ ਵਾਧਾ

ਹੋਟਲਾਂ ਦੇ ਕਮਰਿਆਂ ‘ਚ ਜਿਸਮਾਂ ਦੀ ਖੇਡ…ਵਿਦਿਆਰਥੀ ਬਣੇ ਵਿਚੋਲੇ… ਅਧਿਕਾਰੀਆਂ ਦੀ ਅੱਖ ‘ਚ ਡੱਕਾ…ਤਾਂ ਹੀ ਚੱਲਦਾ ਏਂ ਧੱਕਾ….ਪੜ੍ਹੋ ਵਿਸ਼ੇਸ਼ ਰਿਪੋਰਟ

SHO ਫਸ ਗਿਆ ਵਿਜੀਲੈਂਸ ਦੇ ਜਾਲ ‘ਚ…30000 ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਮਰਦੀ ਨੇ ਅੱਕ ਚੱਬਿਆ…ਹੋਟਲ ਦੇ ਖ਼ਿਲਾਫ਼ ਲੋਕਾਂ ਨੇ ਚੁੱਕ ਲਿਆ ਝੰਡਾ, ਪੁਲਿਸ ਨੇ ਕੀਤੀ ਰੇਡ…ਤੇ ਫੜੇ ਗਏ ਮੁੰਡੇ ਕੁੜੀਆਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend