Skip to main content

Gee 98News

ਆਖ਼ਿਰ ! ਪੰਜਾਬ ਪੁਲਿਸ ਨੇ ਕਾਬੂ ਕਰ ਹੀ ਲਿਆ 100 ਕਰੋੜ ਤੋਂ ਵੱਧ ਠੱਗੀਆਂ ਮਾਰਨ ਵਾਲਾ ਅਮਨ ਸਕੌਡਾ…!

-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਖ਼ਤੀ ਤੋਂ ਬਾਅਦ ਆਖ਼ਰ ਪੰਜਾਬ ਪੁਲਿਸ ਨੇ ਪੰਜਾਬ ਦੇ ਇੱਕ ਵੱਡੇ ਠੱਗ ਨੂੰ ਕਾਬੂ ਕਰ ਹੀ ਲਿਆ ਹੈ। ਇਸ ਬਹੁ ਕਰੋੜੀ ਠੱਗ ਨੂੰ ਕਾਬੂ ਨਾ ਕਰਨ ਕਰਕੇ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਸਖ਼ਤ ਝਾੜ ਵੀ ਪਾਈ ਸੀ ਅਤੇ ਸੰਬੰਧਿਤ ਪੁਲਿਸ ਅਫਸਰਾਂ ਦੀ ਤਨਖਾਹ ਅਟੈਚ ਕਰਨ ਦੇ ਹੁਕਮ ਵੀ ਦਿੱਤੇ ਸਨ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਸ ਠੱਗ ਦੇ ਸਿਰ ਉੱਪਰ ਦੋ ਲੱਖ ਰੁਪਏ ਦਾ ਇਨਾਮ ਰੱਖਿਆ ਸੀ ਅਤੇ ਵਿਦੇਸ਼ ਭੱਜਣ ਤੂੰ ਰੋਕਣ ਲਈ ਇਸ ਦੇ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਸੀ। ਹੁਣ ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਪੁਲਿਸ ਨਾਲ ਮਿਲ ਕੇ ਬਨਾਰਸ ਤੋਂ ਪੰਜਾਬ ਦੇ ਇਸ ਬਹੁ ਕਰੋੜੀ ਠੱਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੈਸੇ ਲੈ ਕੇ ਐਸਐਸਪੀ ਤੋਂ ਇੰਸਪੈਕਟਰ ਰੈਂਕ ਤੱਕ ਬਦਲੀਆਂ ਕਰਵਾਉਣ ਦੇ ਮਾਹਿਰ ਅਮਨ ਸਕੌਡਾ ਦੇ ਖ਼ਿਲਾਫ਼ 100 ਕਰੋੜ ਤੋਂ ਵੱਧ ਦੀਆਂ ਠੱਗੀਆਂ ਮਾਰਨ ਤੇ ਹੋਰ ਮਾਮਲਿਆਂ ਵਿੱਚ 33 ਪੁਲਿਸ ਮੁਕੱਦਮੇ ਦਰਜ ਹਨ। ‌ ਠੱਗ ਅਮਨ ਸਕੌਡਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਵਿੱਚ “ਕਿਤੇ ਖੁਸ਼ੀ ਕਿਤੇ ਗਮੀ” ਵਾਲਾ ਮਾਹੌਲ ਬਣਿਆ ਹੋਇਆ ਹੈ। ਇੱਕ ਪਾਸੇ ਅਮਨ ਸਕੌਡਾ ਦੀ ਗ੍ਰਿਫਤਾਰੀ ਨਾਲ ਪੁਲਿਸ ਨੇ ਸੁੱਖ ਦਾ ਸਾਹ ਲਿਆ ਪ੍ਰੰਤੂ ਦੂਜੇ ਪਾਸੇ ਅਮਨ ਸਕੌਡਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਦੇ ਕੁਝ ਉਹਨਾਂ ਉੱਚ ਅਧਿਕਾਰੀਆਂ ਦੇ ਸਾਹ ਸੁੱਕਣੇ ਸ਼ੁਰੂ ਹੋ ਗਏ ਹਨ ਜਿਨਾਂ ਦੀਆਂ ਕਿਸੇ ਸਮੇਂ ਇਹ ਬਹੁਕਰੋੜੀ ਠੱਗ ਅਮਨ ਸਕੌਡਾ ਅੱਖਾਂ ਦਾ ਤਾਰਾ ਰਿਹਾ ਤੇ ਜਿਨਾਂ ਨਾਲ ਮਿਲੀ ਭੁਗਤ ਕਰਕੇ ਇਹ ਪੈਸੇ ਲੈ ਕੇ ਬਦਲੀਆਂ ਕਰਵਾਉਂਦਾ ਰਿਹਾ ਹੈ। ਅਮਨ ਸਕੌਡਾ ਦੀ ਗ੍ਰਿਫਤਾਰੀ ਤੋਂ ਬਾਅਦ ਚਰਚਾ ਹੋ ਰਹੀ ਹੈ ਕਿ ਜੇਕਰ ਪੁਲਿਸ ਪੂਰੀ ਇਮਾਨਦਾਰੀ ਤੇ ਨਿਰਪੱਖਤਾ ਨਾਲ ਅਮਨ ਸਕੌਡਾ ਤੋਂ ਪੁੱਛਗਿੱਛ ਕਰੇਗੀ ਤਾਂ ਪੰਜਾਬ ਪੁਲਿਸ ਦੇ ਇੱਕ ਦਰਜਨ ਤੋਂ ਵਧੇਰੇ ਵੱਡੇ ਪੁਲਿਸ ਅਫ਼ਸਰ ਕਾਨੂੰਨੀ ਸਿਕੰਜੇ ਵਿੱਚ ਖੜੇ ਹੋਣਗੇ ।

error: Content is protected !!