Gee 98News

ਪਿੰਡ ਬੀਹਲਾ ਵਿਖੇ ਸਕੂਲ ਦੀ ਖੂਹੀ ‘ਚ ਦੱਬ ਜਾਣ ਕਾਰਨ ਮਜ਼ਦੂਰ ਦੀ ਹੋਈ ਮੌਤ

ਬਰਨਾਲਾ,30 ਜੂਨ, (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਬੀਹਲਾ ਵਿਖੇ ਸਰਕਾਰੀ ਸਕੂਲ ਵਿੱਚ ਪਹਿਲਾਂ ਹੀ ਪੁੱਟੀ ਇੱਕ ਖੂਹੀ ਵਿੱਚ ਕੰਮ ਕਰਦੇ ਸਮੇਂ ਇੱਕ ਮਜ਼ਦੂਰ ਮਿੱਟੀ ਦੀ ਢਿੱਗ ਹੇਠਾਂ ਦੱਬ ਗਿਆ ਅਤੇ ਉਸ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਮਜ਼ਦੂਰ ਸੋਹਣ ਖਾਨ ਪੁੱਤਰ ਮੋਹਨ ਖਾਨ ਵਾਸੀ ਬੀਹਲਾ ਪਿੰਡ ਦੇ ਸਕੂਲ ਵਿੱਚ ਕਰੀਬ 15 ਕੁ ਫੁੱਟ ਡੂੰਘੀ ਖੂਹੀ ਵਿੱਚ ਕੰਮ ਕਰਦੇ ਵਕਤ ਮਿੱਟੀ ਦੀ ਢਿੱਗ ਡਿੱਗਣ ਕਾਰਨ ਦੱਬਿਆ ਗਿਆ, ਜਿਸ ਨੂੰ ਬੜੀ ਮੁਸ਼ੱਕਤ ਨਾਲ ਜੇਸੀਬੀ ਅਤੇ ਟਰੈਕਟਰਾਂ ਦੀ ਮਦਦ ਨਾਲ ਕਈ ਘੰਟੇ ਬਾਅਦ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

error: Content is protected !!