Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸ਼ਰੇਆਮ ਲੁੱਟ ! ਬਰਨਾਲਾ ਤੋਂ ਲੁਧਿਆਣਾ…ਬੱਸਾਂ ਦੀਆਂ ਸਵਾਰੀਆਂ ਤੋਂ ਅਜੇ ਵੀ ਲਿਆ ਜਾ ਰਿਹਾ ਟੋਲ ਟੈਕਸ..ਟੋਲ ਪਲਾਜ਼ਾ ਹੋ ਚੁੱਕੇ ਹਨ ਬੰਦ

Nirmal Pandori by Nirmal Pandori
08/03/2024
in ਪੰਜਾਬ
Reading Time: 1 min read
A A
0
ਸ਼ਰੇਆਮ ਲੁੱਟ ! ਬਰਨਾਲਾ ਤੋਂ ਲੁਧਿਆਣਾ…ਬੱਸਾਂ ਦੀਆਂ ਸਵਾਰੀਆਂ ਤੋਂ ਅਜੇ ਵੀ ਲਿਆ ਜਾ ਰਿਹਾ ਟੋਲ ਟੈਕਸ..ਟੋਲ ਪਲਾਜ਼ਾ ਹੋ ਚੁੱਕੇ ਹਨ ਬੰਦ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 3 ਅਗਸਤ (ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਤੋਂ ਮੁੱਲਾਂਪੁਰ ਤੱਕ ਸਟੇਟ ਹਾਈਵੇ ‘ਤੇ ਮਹਿਲ ਕਲਾਂ ਅਤੇ ਸੁਧਾਰ ਵਿਖੇ ਚੱਲ ਰਹੇ ਟੋਲ ਪਲਾਜ਼ਾ ਉੰਝ ਤਾਂ ਭਾਵੇਂ ਬੰਦ ਹੋ ਚੁੱਕੇ ਹਨ ਪਰੰਤੂ ਬਰਨਾਲਾ ਤੋਂ ਲੁਧਿਆਣਾ ਤੱਕ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਅਜੇ ਵੀ ਟੋਲ ਟੈਕਸ ਦੇਣਾ ਪੈ ਰਿਹਾ ਹੈ। ਸਵਾਲ ਇਹ ਵੀ ਹਨ ਕਿ ਟੋਲ ਬੰਦ ਹੋਣ ਮੌਕੇ ਲੱਡੂ ਵੰਡਣ ਵਾਲਿਆਂ ਨੂੰ ਇਸ ਗੱਲ ਦੀ ਬਿਲਕੁਲ ਵੀ ਚਿੰਤਾ ਨਹੀਂ ਕਿ ਸਰਕਾਰੀ ਤੇ ਪ੍ਰਾਈਵੇਟ ਬੱਸਾਂ ‘ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੀਆਂ ਜੇਬਾਂ ‘ਤੇ ਦਿਨ ਦਿਹਾੜੇ ਸ਼ਰੇਆਮ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਕੰਡਕਟਰਾਂ ਵੱਲੋਂ ਚੁੱਪ ਚਪੀਤੇ ਸਵਾਰੀਆਂ ਦੀਆਂ ਜੇਬਾਂ ‘ਚੋਂ ਰੋਜ਼ਾਨਾ ਹਜ਼ਾਰਾਂ ਰੁਪਏ ਕੱਢ ਲਏ ਜਾਂਦੇ ਹਨ। ‌ ਜ਼ਿਕਰਯੋਗ ਹੈ ਕਿ ਬਰਨਾਲਾ ਤੋਂ ਮੁੱਲਾਂਪੁਰ ਤੱਕ ਸਟੇਟ ਹਾਈਵੇ ਦੇ ਨਿਰਮਾਣ ਮੌਕੇ ਪ੍ਰਾਈਵੇਟ ਕੰਪਨੀ ਵੱਲੋਂ ਮਹਿਲ ਕਲਾਂ ਤੇ ਸੁਧਾਰ ਵਿਖੇ ਦੋ ਟੋਲ ਪਲਾਜ਼ਾ ਲਗਾਏ ਗਏ ਸਨ। ਜਿੱਥੋਂ ਲੰਘਣ ਵਾਲੇ ਪ੍ਰਾਈਵੇਟ ਵਾਹਨਾਂ ਉੱਪਰ ਟੋਲ ਟੈਕਸ ਲਗਾਉਣ ਦੇ ਨਾਲ ਸਰਕਾਰੀ ਤੇ ਪ੍ਰਾਈਵੇਟ ਬੱਸਾਂ ‘ਚ ਸਫਰ ਕਰਨ ਵਾਲੀਆਂ ਸਵਾਰੀਆਂ ‘ਤੇ ਵੀ ਟੋਲ ਟੈਕਸ ਲਗਾਇਆ ਗਿਆ ਸੀ। ਆਮ ਲੋਕ ਸੋਚਦੇ ਹੋਣਗੇ ਕਿ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਆਪਣੇ ਕੋਲੋਂ ਟੋਲ ਟੈਕਸ ਅਦਾ ਕਰਦੀਆਂ ਸਨ ਪਰੰਤੂ ਤਸਵੀਰ ਦਾ ਦੂਜਾ ਪਾਸਾ ਇਹ ਹੈ ਕਿ ਬੱਸਾਂ ਵੱਲੋਂ ਦਿੱਤੇ ਜਾਣ ਵਾਲੇ ਟੋਲ ਟੈਕਸ ਦਾ ਪੈਸਾ ਸਵਾਰੀਆਂ ਦੀਆਂ ਜੇਬਾਂ ਵਿੱਚੋਂ ਹੀ ਕੱਢਿਆ ਜਾ ਰਿਹਾ ਸੀ ਜੋ ਅਜੇ ਤੱਕ ਵੀ ਜਾਰੀ ਹੈ, ਹਾਲਾਂਕਿ ਇਹ ਦੋਵੇਂ ਟੋਲ ਪਲਾਜੇ ਬੰਦ ਹੋ ਚੁੱਕੇ ਹਨ। ‌ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਬੱਸ ਮਾਲਕਾਂ ਨੂੰ ਮੋਟਾ ਵਿੱਤੀ ਫਾਇਦਾ ਦਿੰਦੇ ਹੋਏ ਪ੍ਰਤੀ ਕਿਲੋਮੀਟਰ ਸਵਾਰੀਆਂ ਤੇ ਟੋਲ ਟੈਕਸ ਲਗਾਇਆ ਗਿਆ ਸੀ। ‌

ਸਰਕਾਰ ਦੇ ਸੰਬੰਧਤ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਬਰਨਾਲਾ ਤੋਂ ਲੁਧਿਆਣਾ ਤੱਕ ਸਫਰ ਕਰਨ ਵਾਲੀਆਂ ਸਵਾਰੀਆਂ ‘ਤੇ ਪ੍ਰਤੀ ਸਵਾਰੀ 12 ਕਿਲੋਮੀਟਰ ਤੱਕ 1 ਰੁਪਏ, 25 ਕਿਲੋਮੀਟਰ ਤੱਕ 2 ਰੁਪਏ, 37 ਕਿਲੋਮੀਟਰ ਤੱਕ 3 ਰੁਪਏ, 49 ਕਿਲੋਮੀਟਰ ਤੱਕ 4 ਰੁਪਏ, 61 ਕਿਲੋਮੀਟਰ ਤੱਕ 5 ਰੁਪਏ, 73 ਕਿਲੋ ਮੀਟਰ ਤੱਕ 6 ਰੁਪਏ, 85 ਕਿਲੋਮੀਟਰ ਤੱਕ 7 ਰੁਪਏ ਅਤੇ 85 ਕਿਲੋਮੀਟਰ ਤੋਂ ਉੱਪਰ 8 ਰੁਪਏ ਟੋਲ ਟੈਕਸ ਦੇ ਵਸੂਲ ਕੀਤੇ ਜਾਂਦੇ ਸਨ, ਇਹ ਟਿਕਟ ਦੇ ਕਿਰਾਏ ਤੋਂ ਵੱਖਰੇ ਸਨ। ‌ ਹੁਣ ਜਦੋਂ ਕਿ ਦੋਵੇਂ ਟੋਲ ਪਲਾਜ਼ਾ ਬੰਦ ਹੋ ਚੁੱਕੇ ਹਨ ਤਾਂ ਟਿਕਟ ਦੇ ਕਿਰਾਏ ਤੋਂ ਵੱਖਰੇ ਵਸੂਲ ਕੀਤੇ ਜਾ ਰਹੇ ਟੋਲ ਟੈਕਸ ਦੇ ਇਹ ਪੈਸੇ ਬੰਦ ਹੋਣੇ ਚਾਹੀਦੇ ਹਨ, ਜਿਹੜੇ ਕਿ ਨਹੀਂ ਹੋਏ। ‌ ਇਸ ਤੋਂ ਵੱਡੀ ਧੱਕੇਸ਼ਾਹੀ ਹੋਰ ਕੀ ਹੋ ਸਕਦੀ ਹੈ ਕਿ ਸਰਕਾਰ ਅਤੇ ਪ੍ਰਾਈਵੇਟ ਟਰਾਂਸਪੋਰਟਰ ਰਲ ਕੇ ਚੰਬਲ ਦੇ ਡਾਕੂਆਂ ਵਾਂਗ ਦਿਨ ਦਿਹਾੜੇ ਸਵਾਰੀਆਂ ਦੀਆਂ ਜੇਬਾਂ ‘ਤੇ ਡਾਕਾਂ ਮਾਰ ਰਹੇ ਹਨ। ਇਸ ਸਬੰਧੀ ਜਦ ਪੀਆਰਪੀਸੀ ਡੀਪੂ ਬਰਨਾਲਾ ਦੇ ਜਨਰਲ ਮੈਨੇਜਰ ਪ੍ਰਵੀਨ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸਾਡੇ ਵੱਲੋਂ ਦੋਵੇਂ ਟੋਲ ਪਲਾਜ਼ਾ ‘ਤੇ ਵਸੂਲ ਕੀਤੇ ਜਾ ਰਹੇ ਟੋਲ ਟੈਕਸ ਦੇ ਪੈਸੇ ਕਿਰਾਏ ਵਿੱਚੋਂ ਕੱਟਣ ਸਬੰਧੀ ਫਾਈਲ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫਾਈਲ ਸੈਕਟਰੀ ਆਰਟੀਏ ਬਠਿੰਡਾ ਦੇ ਟੇਬਲ ‘ਤੇ ਏਸੀ ਦੀ ਹਵਾ ਦੇ ਬੁੱਲਿਆਂ ਦਾ ਨਜ਼ਾਰਾ ਲੈ ਰਹੀ ਹੈ। ਇਸ ਸਬੰਧੀ ਸੈਕਟਰੀ ਆਰਟੀਏ ਬਠਿੰਡਾ ਦਾ ਪੱਖ ਜਾਣਨ ਲਈ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸੰਪਰਕ ਨਹੀਂ ਹੋ ਸਕਿਆ। ‌ਪੰਜਾਬ ‘ਚ ਟੋਲ ਪਲਾਜੇ ਬੰਦ ਕਰਨ ਸਬੰਧੀ ਨਿੱਜੀ ਦਿਲਚਸਪੀ ਲੈਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਮ ਲੋਕਾਂ ਦੀ ਮੰਗ ਹੈ ਕਿ ਬਰਨਾਲਾ ਤੋਂ ਮੁੱਲਾਂਪੁਰ ਤੱਕ ਦੋਵੇਂ ਟੋਲ ਪਲਾਜ਼ਾ ਬੰਦ ਹੋਣ ਦੇ ਬਾਵਜੂਦ ਵੀ ਬੱਸਾਂ ਦੀਆਂ ਸਵਾਰੀਆਂ ਤੋਂ ਵਸੂਲ ਕੀਤਾ ਜਾ ਰਿਹਾ ਟੋਲ ਟੈਕਸ ਤੁਰੰਤ ਬੰਦ ਹੋਣਾ ਚਾਹੀਦਾ ਹੈ।

Gee98 Ads

ਫੋਟੋ ਕੈਪਸ਼ਨ-ਮਹਿਲ ਕਲਾਂ ਵਿਖੇ ਬੰਦ ਪਏ ਟੋਲ ਪਲਾਜ਼ਾ ਦੀਆਂ ਤਸਵੀਰਾਂ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

CIA ਦਾ ਇੰਚਾਰਜ ਵਿਜੀਲੈਂਸ ਦੀ ਕੁੜਿੱਕੀ ‘ਚ…6 ਲੱਖ ਦੀ ਲਈ ਸੀ ਰਿਸ਼ਵਤ

Next Post

YS ਪਬਲਿਕ ਸਕੂਲ ਇੱਕ ਵਾਰ ਫੇਰ ਚਰਚਾ ‘ਚ…ਬਾਂਹ ‘ਤੇ ਸੱਟ ਲੱਗਣ ਕਾਰਨ ਬੱਚਾ ਸਿਵਲ ਹਸਪਤਾਲ ਦਾਖਲ…ਟੀਚਰ ‘ਤੇ ਲੱਗੇ ਦੋਸ਼

Nirmal Pandori

Nirmal Pandori

Related Posts

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
Load More
Next Post
YS ਪਬਲਿਕ ਸਕੂਲ ਇੱਕ ਵਾਰ ਫੇਰ ਚਰਚਾ ‘ਚ…ਬਾਂਹ ‘ਤੇ ਸੱਟ ਲੱਗਣ ਕਾਰਨ ਬੱਚਾ ਸਿਵਲ ਹਸਪਤਾਲ ਦਾਖਲ…ਟੀਚਰ ‘ਤੇ ਲੱਗੇ ਦੋਸ਼

YS ਪਬਲਿਕ ਸਕੂਲ ਇੱਕ ਵਾਰ ਫੇਰ ਚਰਚਾ 'ਚ…ਬਾਂਹ 'ਤੇ ਸੱਟ ਲੱਗਣ ਕਾਰਨ ਬੱਚਾ ਸਿਵਲ ਹਸਪਤਾਲ ਦਾਖਲ…ਟੀਚਰ 'ਤੇ ਲੱਗੇ ਦੋਸ਼

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend