Skip to main content

Gee 98News

ਧਿਆਨ ਦੇਵੋ…ਪੰਜ ਦਿਨ ਨਹੀਂ ਬਣੇਗਾ ਕੋਈ ਨਵਾਂ ਪਾਸਪੋਰਟ ਤੇ ਨਾ ਹੋਵੇਗਾ ਕੋਈ ਹੋਰ ਕੰਮ

ਚੰਡੀਗੜ੍ਹ, 27 ਅਗਸਤ, Gee98 news service
-ਜੇਕਰ ਤੁਸੀਂ ਨਵਾਂ ਪਾਸਪੋਰਟ ਬਣਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਪਾਸਪੋਰਟ ਸੇਵਾ ਪੋਰਟਲ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਪੂਰੇ ਪੰਜ ਦਿਨ ਬੰਦ ਰਹੇਗਾ ਭਾਵ ਇਹਨਾਂ ਪੰਜ ਦਰਾਂ ਦੌਰਾਨ ਪਾਸਪੋਰਟ ਸੇਵਾ ਪੋਰਟਲ ਤੇ ਆਮ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਰਵਿਸ ਨਹੀਂ ਮਿਲੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਪਾਸਪੋਰਟ ਸੇਵਾ ਪੋਰਟਲ 29 ਅਗਸਤ ਨੂੰ ਰਾਤ 8 ਵਜੇ ਤੋਂ ਲੈ ਕੇ 2 ਸਤੰਬਰ ਨੂੰ ਸਵੇਰੇ 6 ਵਜੇ ਤੱਕ ਤਕਨੀਕੀ ਰੱਖ ਰਖਾ ਲਈ ਬੰਦ ਰਹੇਗਾ ਅਤੇ ਇਸ ਸਮੇਂ ਦੌਰਾਨ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ। ਇਹ ਵੀ ਧਿਆਨ ਰਹੇ ਕਿ ਜਿਹੜੇ ਬਿਨੈਕਾਰਾਂ ਨੂੰ 30 ਅਗਸਤ ਦੀ ਤਾਰੀਕ ਦਿੱਤੀ ਗਈ ਸੀ ਉਹ ਰੱਦ ਕਰ ਦਿੱਤੀ ਗਈ ਹੈ ਅਤੇ 30 ਅਗਸਤ ਵਾਲਿਆਂ ਦੀ ਅਪੁਇੰਟਮੈਂਟ ਬਾਅਦ ਵਿੱਚ ਮੈਸੇਜ ਰਾਹੀਂ ਦੱਸੀ ਜਾਵੇਗੀ।

error: Content is protected !!