Gee 98News

…ਹੁਣ ਮਾਸਟਰ ਜੀ ਮੁੱਖ ਮੰਤਰੀ ਦੇ ਸ਼ਹਿਰ ‘ਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣਗੇ

ਚੰਡੀਗੜ੍ਹ,28 ਅਗਸਤ, Gee98 News service
-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਇਹ ਗੱਲ ਠੋਕ ਵਜਾ ਕੇ ਕਹਿੰਦੇ ਸਨ ਕਿ ਅਧਿਆਪਕਾਂ ਤੋਂ ਬਿਨਾਂ ਪੜ੍ਹਾਈ ਤੋਂ ਹੋਰ ਕੋਈ ਵਾਧੂ ਕੰਮ ਨਹੀਂ ਲਿਆ ਜਾਵੇਗਾ ਪ੍ਰੰਤੂ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਆਪਣੇ ਇਹਨਾਂ ਵਾਅਦਿਆਂ ਨੂੰ ਭੁੱਲ ਚੁੱਕੇ ਹਨ ਅਤੇ ਅਧਿਆਪਕਾਂ ਤੋਂ ਪੜ੍ਹਾਈ ਤੋਂ ਬਿਨਾਂ ਵਾਧੂ ਕੰਮ ਠੋਕ ਵਜਾ ਕੇ ਲਏ ਜਾ ਰਹੇ ਹਨ। ‌ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਹੁਣ ਅਧਿਆਪਕਾਂ ਨੂੰ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਸੰਗਰੂਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹਾਲਰੱਖਣ ਲਈ ਵੀ ਬਤੌਰ ਡਿਊਟੀ ਮੈਜਿਸਟ੍ਰੇਟ ਲਗਾਇਆ ਜਾ ਰਿਹਾ ਹੈ। ਐਸਡੀਐਮ ਸੰਗਰੂਰ ਵੱਲੋਂ 27 ਅਗਸਤ 2024 ਨੂੰ ਜਾਰੀ ਇੱਕ ਪੱਤਰ ਵਿੱਚ ਕੁਝ ਅਧਿਆਪਕਾਂ ਦੀ ਡਿਊਟੀ ਸੰਗਰੂਰ ਵਿੱਚ ਮੁੱਖ ਮੰਤਰੀ ਅਤੇ ਹੋਰ ਵੀਵੀਆਈਪੀਜ਼ ਦੇ ਆਉਣ ਜਾਣ ਕਰਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਸਬੰਧੀ ਬਤੌਰ ਡਿਊਟੀ ਮੈਜਿਸਟ੍ਰੇਟ ਲਗਾਇਆ ਗਿਆ ਹੈ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਅਕਸਰ ਧਰਨੇ ਲੱਗਦੇ ਰਹਿੰਦੇ ਹਨ ਇਸ ਲਈ ਸ੍ਰੀ ਹਰਦੇਵ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 28 ਅਗਸਤ ਨੂੰ, ਹਰਬੰਸ ਸਿੰਘ ਅੰਗਰੇਜੀ ਮਾਸਟਰ ਸੀਨੀਅਰ ਸੈਕੰਡਰੀ ਸਕੂਲ ਹਰਿਆਓ 29 ਅਗਸਤ ਨੂੰ, ਜਗਦੀਸ਼ ਸ਼ਰਮਾ ਕੰਪਿਊਟਰ ਮਾਸਟਰ ਸੈਕੰਡਰੀ ਸਕੂਲ ਘਰਾਚੋ 30 ਅਗਸਤ ਨੂੰ, ਨਿਰਵੰਤ ਸਿੰਘ ਡਿਪਟੀ ਡਾਇਰੈਕਟਰ ਬਾਗਵਾਨੀ ਸੰਗਰੂਰ 31 ਅਗਸਤ ਨੂੰ, ਰਣਜੋਧ ਸਿੰਘ ਜ਼ਿਲ੍ਹਾ ਭਾਸ਼ਾ ਅਫਸਰ ਸੰਗਰੂਰ 1 ਸਤੰਬਰ ਨੂੰ, ਜਸਵੀਰ ਸਿੰਘ ਕੰਪਿਊਟਰ ਮਾਸਟਰ ਸੈਕੰਡਰੀ ਸਕੂਲ ਭੱਟੀਵਾਲ ਕਲਾਂ 2 ਸਤੰਬਰ ਨੂੰ ਅਤੇ ਪਰਮਜੀਤ ਸਿੰਘ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਤੁੰਗਾਂ 3 ਸਤੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਬਤੌਰ ਡਿਊਟੀ ਮੈਜਿਸਟ੍ਰੇਟ ਤਾਇਨਾਤ ਰਹਿਣਗੇ।

error: Content is protected !!