Gee 98News

ਹੈਲੋ ! ਮੈਂ ਚੋਰ ਬੋਲ ਰਿਹਾਂ ਹਾਂ… ਮੈਂ ਚੋਰੀ ਕਰਨ ਗਿਆ ਫਸ ਗਿਆ, ਮੈਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ….!

ਚੰਡੀਗੜ੍ਹ,1 ਸਤੰਬਰ, Gee98 news service
-ਅਜਿਹਾ ਤਾਂ ਸ਼ਾਇਦ ਕਦੇ ਹੀ ਹੋਇਆ ਹੋਵੇ ਕਿ ਚੋਰੀ ਕਰਨ ਗਏ ਚੋਰ ਨੇ ਖੁਦ ਪੁਲਿਸ ਨੂੰ ਫੋਨ ਕਰਕੇ ਦੱਸਿਆ ਹੋਵੇ ਕਿ ਮੈਂ ਚੋਰ ਬੋਲ ਰਿਹਾ ਹਾਂ, ਤੁਸੀਂ ਪੁਲਿਸ ਭੇਜੋ। ਰਾਜਸਥਾਨ ਦੇ ਬੀਕਾਨੇਰ ਵਿੱਚ ਇੱਕ ਅਜਿਹੀ ਹੀ ਘਟਨਾ ਵਾਪਰੀ ਜਦ ਇੱਕ ਚੋਰੀ ਕਰਨ ਗਏ ਚੋਰ ਫਸ ਗਏ। ਜਦ ਚੋਰਾਂ ਨੂੰ ਚਾਰੇ ਪਾਸੇ ਤੋਂ ਲੋਕਾਂ ਨੇ ਘੇਰ ਲਿਆ ਤਾਂ ਚੋਰ ਨੇ 100 ਨੰਬਰ ‘ਤੇ ਫੋਨ ਕੀਤਾ ਕਿ ਮੈਂ ਚੋਰ ਬੋਲ ਰਿਹਾ ਹਾਂ ਮੈਂ ਚੋਰੀ ਕਰਨ ਗਿਆ ਸੀ ਪਰ ਉੱਥੇ ਫਸ ਗਿਆ ਹਾਂ ਮੇਰੀ ਮਦਦ ਕੀਤੀ ਜਾਵੇ ਲੋਕ ਮੈਨੂੰ ਮਾਰ ਦੇਣਗੇ। ਪਹਿਲਾਂ ਤਾਂ ਫੋਨ ਸੁਣਨ ਵਾਲੇ ਮੁਲਾਜ਼ਮ ਨੇ ਇਸ ਨੂੰ ਮਜ਼ਾਕ ਸਮਝਿਆ ਤੇ ਫੋਨ ਕੱਟ ਦਿੱਤਾ ਪਰੰਤੂ ਚੋਰ ਨੇ ਦੁਬਾਰਾ ਫੇਰ ਫੋਨ ਕੀਤਾ ਅਤੇ ਸਾਰੀ ਕਹਾਣੀ ਦੱਸੀ ਜਿਸ ਤੋਂ ਬਾਅਦ ਮੌਕੇ ‘ਤੇ ਪੁਲਿਸ ਪਾਰਟੀ ਪਹੁੰਚੀ ਅਤੇ ਚੋਰ ਨੂੰ ਗ੍ਰਿਫਤਾਰ ਕਰਕੇ ਨਾਲ ਲੈ ਗਈ। ਦਰਅਸਲ ਚੋਰ ਇੱਕ ਬੰਦ ਪਏ ਘਰ ਵਿੱਚ ਚੋਰੀ ਕਰਨ ਲਈ ਦਾਖਲ ਹੋਏ ਪਰ ਅਚਾਨਕ ਉੱਪਰੋਂ ਘਰ ਦਾ ਮਾਲਕ ਆ ਗਿਆ। ਘਰ ਦੇ ਅੰਦਰੋਂ ਆ ਰਹੀਆਂ ਆਵਾਜ਼ਾਂ ਸੁਣ ਕੇ ਮਾਲਕ ਨੇ ਆਂਢ-ਗੁਆਂਢ ਤੋਂ ਸਾਰਿਆਂ ਨੂੰ ਬੁਲਾਇਆ ਅਤੇ ਚੋਰਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ। ਬਾਹਰ ਭੀੜ ਨੂੰ ਦੇਖ ਕੇ ਚੋਰ ਡਰ ਗਏ ਅਤੇ ਸਮਝ ਗਏ ਕਿ ਜੇਕਰ ਉਨ੍ਹਾਂ ਨੂੰ ਭੀੜ ਨੇ ਫੜ ਲਿਆ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਇਸ ਕਾਰਨ ਉਸ ਨੇ ਪੁਲਿਸ ਹੈਲਪਲਾਈਨ ‘ਤੇ ਫੋਨ ਕਰਕੇ ਮਦਦ ਮੰਗੀ। ਪੁਲਿਸ ਨੇ ਆ ਕੇ ਚੋਰਾਂ ਨੂੰ ਭੀੜ ਤੋਂ ਬਚਾਇਆ। ਫਿਲਹਾਲ ਚੋਰ ਪੁਲਿਸ ਦੀ ਗ੍ਰਿਫਤ ‘ਚ ਹਨ। ਜਾਣਕਾਰੀ ਅਨੁਸਾਰ ਫ਼ੜੇ ਗਏ ਦੋਵਾਂ ਖਿਲਾਫ ਚੋਰੀ ਦੇ ਕਈ ਮਾਮਲੇ ਦਰਜ ਹਨ ਜਾਂ ਫਿਰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਉਹ ਰਜਿਸਟਰਡ ਚੋਰ ਹਨ ਜਿਨਾਂ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ ਕਿ ਜੇਕਰ ਫਸ ਗਏ ਤਾਂ ਪੁਲਿਸ ਹੈਲਪਲਾਈਨ ‘ਤੇ ਫੋਨ ਕਰਨਾ ਹੈ। ‌

error: Content is protected !!