Gee 98News

1 ਸਤੰਬਰ ਤੋਂ ਗੈਸ ਸਿਲੰਡਰ ਹੋ ਗਿਆ ਮਹਿੰਗਾ…ਕਰੈਡਿਟ ਕਾਰਡਾਂ ਅਤੇ ਟੈਲੀਕਾਮ ਕੰਪਨੀਆਂ ਦੇ ਵੀ ਨਵੇਂ ਨਿਯਮ ਲਾਗੂ

ਚੰਡੀਗੜ੍ਹ,1 ਸਤੰਬਰ, Gee98 news service
-ਇੱਕ ਸਤੰਬਰ ਦੇ ਵਿੱਤੀ ਬਦਲਾਅ ਸਾਹਮਣੇ ਆ ਗਏ ਹਨ। ‌ ਇੱਕ ਸਤੰਬਰ ਭਾਵ ਅੱਜ ਤੋਂ 19 ਕਿਲੋ ਵਾਲਾ ਕਮਰਸ਼ੀਅਲ ਗੈਸ ਸਿਲੰਡਰ 39 ਰੁਪਏ ਮਹਿੰਗਾ ਹੋ ਗਿਆ ਹੈ, ਜਦ ਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਰਾਜਸਥਾਨ ਵਿੱਚ ਆਮ ਗੈਸ ਸਿਲੰਡਰ 450 ਰੁਪਏ ਵਿੱਚ ਮਿਲੇਗਾ।‌ ਰਾਜਸਥਾਨ ਵਿੱਚ ਨੈਸ਼ਨਲ ਫੂਡ ਸਿਕਿਉਰਟੀ ਐਕਟ ਨਾਲ ਜੁੜੇ ਪਰਿਵਾਰਾਂ ਨੂੰ 450 ਰੁਪਏ ਵਿੱਚ ਗੈਸ ਸਿਲੰਡਰ ਮਿਲੇਗਾ। ਦੂਜੇ ਪਾਸੇ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਐਵੀਏਸ਼ਨ ਟਰਬਾਈਨ ਫਿਊਲ (ਜਹਾਜ਼ਾਂ ਦਾ ਤੇਲ) ਦੀਆਂ ਕੀਮਤਾਂ ਘਟਾਉਣ ਦੇ ਕਾਰਨ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਸਸਤੀਆਂ ਹੋਣ ਦੇ ਆਸਾਰ ਬਣ ਗਏ ਹਨ। ‌ ਮੁਫਤ ਆਧਾਰ ਕਾਰਡ ਅਪਡੇਟ ਕਰਨ ਸਬੰਧੀ ਡੈਡਲਾਈਨ 14 ਸਤੰਬਰ ਤੱਕ ਵਧਾ ਦਿੱਤੀ ਗਈ ਹੈ ਉਸ ਤੋਂ ਬਾਅਦ 50 ਰੁਪਏ ਚਾਰਜ ਵਸੂਲ ਕੀਤਾ ਜਾਵੇਗਾ। ਜੇਕਰ ਤੁਹਾਡਾ ਆਧਾਰ ਕਾਰਡ 10 ਸਾਲ ਤੋਂ ਪੁਰਾਣਾ ਹੈ ਤਾਂ ਤੁਸੀਂ 14 ਸਤੰਬਰ ਤੱਕ ਮੁਫਤ ਵਿੱਚ ਅਪਡੇਟ ਕਰਵਾ ਸਕਦੇ ਹੋ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਘਾਟਾ ਨਹੀਂ ਕੀਤਾ ਗਿਆ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਕ੍ਰੈਡਿਟ ਕਾਰਡਾਂ ਸਬੰਧੀ ਨਿਯਮ ਵੀ 1 ਸਤੰਬਰ ਤੋਂ ਬਦਲ ਦਿੱਤੇ ਗਏ ਹਨ ਜਿਸ ਸਬੰਧੀ ਬੈਂਕਾਂ ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਇਸੇ ਤਰ੍ਹਾਂ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਨੇ ਟੈਲੀਕਾਮ ਕੰਪਨੀਆਂ ਨੂੰ 1 ਸਤੰਬਰ ਤੋਂ ਸਾਈਬਰ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਫਰਾਡ ਅਤੇ ਐਸਐਮਐਸ ਸਕੈਮ ਰੋਕਣ ਸਬੰਧੀ ਨਵੇਂ ਨਿਯਮ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।

error: Content is protected !!