Gee 98News

ਡੇਰਾ ਰਾਧਾ ਸੁਆਮੀ ਬਿਆਸ ਦੇ ਨਵੇਂ ਮੁਖੀ ਦੇ ਨਾਮ ਦਾ ਐਲਾਨ…!

ਚੰਡੀਗੜ੍ਹ 2 ਸਤੰਬਰ, Gee98 news service
-ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਆਪਣੇ ਉੱਤਰਾਧਿਕਾਰੀ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਇੱਕ ਚਿੱਠੀ ਸਮੂਹ ਸੇਵਾ ਇੰਚਾਰਜਾਂ ਦੇ ਨਾਮ ਲਿਖੀ ਗਈ ਹੈ ਜਿਸ ਵਿੱਚ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋ ਦੇ ਅਗਲੇ ਜਾਨਸ਼ੀਨ ਵਜੋਂ ਜਸਦੀਪ ਸਿੰਘ ਗਿੱਲ ਦਾ ਨਾਮ ਦਰਜ ਹੈ। ਇਹ ਵੀ ਕਿਹਾ ਗਿਆ ਹੈ ਕਿ ਜਸਦੀਪ ਸਿੰਘ ਗਿੱਲ ਡੇਰਾ ਮੁਖੀ ਵਜੋਂ 2 ਸਤੰਬਰ 2024 ਤੋਂ ਹੀ ਆਪਣੀ ਸੇਵਾ ਸੰਭਾਲ ਲੈਣਗੇ ਅਤੇ ਉਨ੍ਹਾਂ ਨੂੰ ਨਾਮ ਦੀਕਸ਼ਾ ਦੇਣ ਦਾ ਅਧਿਕਾਰ ਹੋਵੇਗਾ। ਦੱਸ ਦੇਈਏ ਕਿ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਕੁਝ ਸਮੇਂ ਤੋਂ ਇੱਕ ਗੰਭੀਰ ਬਿਮਾਰੀ ਤੋਂ ਪੀੜ੍ਹਤ ਹਨ ਅਤੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ “ਹਜ਼ੂਰ ਮਹਾਰਾਜ ਜੀ ਤੋਂ ਬਾਅਦ ਉਨ੍ਹਾਂ ਨੂੰ ਸੰਗਤਾਂ ਦਾ ਭਰਪੂਰ ਸਹਿਯੋਗ ਅਤੇ ਪਿਆਰ ਮਿਲਿਆ ਹੈ। ਇਸੇ ਤਰ੍ਹਾਂ ਉਨ੍ਹਾਂ ਜਸਦੀਪ ਸਿੰਘ ਗਿੱਲ ਨੂੰ ਵੀ ਸਰਪ੍ਰਸਤ ਅਤੇ ਸੰਤ ਸਤਿਗੁਰੂ ਨਿਯੁਕਤ ਕਰਨ ਦੀ ਇੱਛਾ ਅਤੇ ਬੇਨਤੀ ਕੀਤੀ ਹੈ ਸੰਤ ਸਤਿਗੁਰੂ ਵਜੋਂ ਉਨ੍ਹਾਂ ਨੂੰ ਸੇਵਾ ਕਰਦੇ ਸਮੇਂ ਵੀ ਇਹੀ ਪਿਆਰ ਅਤੇ ਪਿਆਰ ਦੇਣਾ ਚਾਹੀਦਾ ਹੈ”।

error: Content is protected !!