Gee 98News

ਬਾਬੇ ਨੇ ਭੋਰੇ ‘ਚ ਆਪਣੀ ਸ਼ਰਧਾਲੂ ਔਰਤ ਨਾਲ ਬਣਾਏ ਜਬਰੀ ਸਰੀਰਿਕ ਸਬੰਧ.. ਮਾਮਲਾ ਦਰਜ…ਬਾਬਾ ਕਾਬੂ

ਚੰਡੀਗੜ੍ਹ,2 ਸਤੰਬਰ, Gee98 news service
-ਇੱਕ ਬਾਬੇ ਵੱਲੋਂ ਆਪਣੀ ਸ਼ਰਧਾਲੂ ਔਰਤ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਮਾਮਲੇ ‘ਚ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਜਗਰਾਓ ਰੋਡ ‘ਤੇ ਸਥਿਤ ਪਿੰਡ ਅਖਾੜਾ ਦੇ ਨੇੜੇ ਲੰਘਦੀ ਨਹਿਰ ਦੇ ਪੁਲ ‘ਤੇ ਬਣੇ ਗੁਰਦੁਆਰਾ ਚਰਨ ਘਾਟ ਦੇ ਮੁਖੀ ਬਾਬਾ ਬਲਜਿੰਦਰ ਸਿੰਘ ‘ਤੇ ਉਸ ਦੀ ਇੱਕ ਸ਼ਰਧਾਲੂ ਔਰਤ ਨੇ ਜਬਰਨ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਗਾਏ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਬਾਬੇ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਧਾਰਮਿਕ ਅਸਥਾਨ ਦੇ ਅੰਦਰ ਭੋਰੇ ‘ਚ ਕਈ ਵਾਰ ਸਬੰਧ ਬਣਾਏ ਪਰ ਜਦੋਂ ਉਸਨੇ ਬਾਬੇ ਨੂੰ ਵਿਆਹ ਲਈ ਕਿਹਾ ਤਾਂ ਬਾਬਾ ਧਮਕੀਆਂ ਦੇਣ ਲੱਗ ਪਿਆ। ਬਾਬੇ ‘ਤੇ ਬਲਾਤਕਾਰ ਦਾ ਮੁਕੱਦਮਾ ਦਰਜ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਭੋਰੇ ਵਿੱਚ ਹੀ ਬਾਬੇ ਵੱਲੋਂ ਹੋਰ ਔਰਤਾਂ ਨਾਲ ਵੀ ਸਰੀਰਕ ਸਬੰਧ ਬਣਾਉਣ ਦੀ ਚਰਚਾ ਹੋ ਰਹੀ ਹੈ। ਇਹ ਵੀ ਚਰਚਾ ਹੈ ਕਿ ਬਾਬੇ ਨੇ ਸ਼ਿਕਾਇਤ ਕਰਤਾ ਔਰਤ ਨੂੰ 10 ਲੱਖ ਰੁਪਏ ਦੇ ਕੇ ਮਾਮਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਪੀੜਤ ਔਰਤ ਨੇ ਜਗਰਾਉਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਬਾਬੇ ਨੂੰ ਕਾਬੂ ਕਰ ਲਿਆ।

error: Content is protected !!