Gee 98News

ਮੈਰੀਟੋਰੀਅਸ ਸਕੂਲ ਦੀਆਂ ਦੋ ਵਿਦਿਆਰਥਣਾਂ ਭੇਦਭਰੇ ਹਾਲਾਤਾਂ ‘ਚ ਲਾਪਤਾ

ਚੰਡੀਗੜ੍ਹ,3 ਸਤੰਬਰ, Gee98 news service
-ਮੈਰੀਟੋਰੀਅਸ ਸਕੂਲ ਦੇ ਹੋਸਟਲ ਵਿੱਚ ਰਹਿਣ ਵਾਲੀਆਂ ਗਿਆਰਵੀਂ ਜਮਾਤ ਦੀਆਂ ਦੋ ਨਬਾਲਿਗ ਵਿਦਿਆਰਥਣਾਂ ਸਕੂਲ ਦੀ ਅੱਧੀ ਛੁੱਟੀ ਦੇ ਟਾਈਮ ਸਕੂਲ ਤੋਂ ਬਾਹਰ ਚਲੀਆਂ ਗਈਆਂ ਪਰੰਤੂ ਮੁੜ ਵਾਪਸ ਨਹੀਂ ਆਈਆਂ। ਇਹ ਘਟਨਾ ਜਲੰਧਰ ਦੇ ਕਪੂਰਥਲਾ ਰੋਡ ‘ਤੇ ਬਣੇ ਮੈਰੀਟੋਰੀਅਸ ਸਕੂਲ ਦੀ ਹੈ ਜਿੱਥੋਂ ਵਿਦਿਆਰਥਣਾਂ ਦੇ ਲਾਪਤਾ ਹੋਣ ਦੀ ਘਟਨਾ ਦਾ ‌ਪਤਾ ਲੱਗਣ ‘ਤੇ ਸਕੂਲ ਦੀ ਮੈਨੇਜਮੈਂਟ ਨੇ ਭਾਲ ਕੀਤੀ ਪ੍ਰੰਤੂ ਦੋਵੇਂ ਵਿਦਿਆਰਥਣਾਂ ਦਾ ਕੋਈ ਥਹੁ ਪਤਾ ਨਹੀਂ ਲੱਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ‌ ਦੋਵੇਂ ਵਿਦਿਆਰਥਣਾਂ ਦੇ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਦੀ ਖ਼ਬਰ ਦੋਵਾਂ ਦੇ ਮਾਪਿਆਂ ਨੂੰ ਵੀ ਦੇ ਦਿੱਤੀ ਗਈ ਹੈ। ਦੋਵੇਂ ਵਿਦਿਆਰਥਣਾਂ ਬਠਿੰਡਾ ਜ਼ਿਲ੍ਹੇ ਦੀਆਂ ਦੱਸੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਕੂਲ ‘ਚ ਦੁਪਹਿਰ ਦੀ ਛੁੱਟੀ ਦੌਰਾਨ ਦੋਵੇਂ ਲੜਕੀਆਂ ਬਾਹਰ ਗਈਆਂ ਪਰ ਵਾਪਸ ਸਕੂਲ ਨਹੀਂ ਆਈਆਂ। ਸਕੂਲ ਪ੍ਰਬੰਧਕਾਂ ਨੇ ਸ਼ਾਮ ਤੱਕ ਵਿਦਿਆਰਥਣਾਂ ਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲੀਆਂ। ਇਸ ਦੀ ਸੂਚਨਾ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੂੰ ਦਿੱਤੀ ਗਈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਦੋਵੇਂ ਲੜਕੀਆਂ ਰਿੰਕੀ ਅਤੇ ਪਾਇਲ ਹੋਸਟਲ ਵਿੱਚ ਰਹਿੰਦੀਆਂ ਸਨ। ਦੋਵੇਂ ਇੱਕੋ ਜਮਾਤ ਵਿੱਚ ਪੜਦੀਆਂ ਹਨ ਅਤੇ ਦੋਵੇਂ ਪੱਕੀਆਂ ਦੋਸਤ ਹਨ। ਪੁਲਿਸ ਵੱਲੋਂ ਦੋਵੇਂ ਵਿਦਿਆਰਥਨਾਂ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!