Skip to main content

Gee 98News

ਵੱਡੀ ਖ਼ਬਰ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰੋੜੀ ਦਾ ਪੁੱਤਰ ਸਕੂਲ ‘ਚੋਂ ਲਾਪਤਾ

ਚੰਡੀਗੜ੍ਹ,4 ਸਤੰਬਰ, Gee98 news service
-ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਦਾ ਪੁੱਤਰ ਲਾਪਤਾ ਹੋ ਗਿਆ ਹੈ। ਦੱਸ ਦੇਈਏ ਦਈਏ ਕਿ ਨਾਭਾ ਦੇ ਪੰਜਾਬ ਪਬਲਿਕ ਸਕੂਲ ਵਿੱਚ ਦਸਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਪੰਜਾਬ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਪੁੱਤਰ ਸੁੱਖਦਿਲਮਨ ਸਕੂਲ ਵਿੱਚੋਂ ਲਾਪਤਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 4 ਵਜੇ ਡਿਪਟੀ ਸਪੀਕਰ ਦਾ ਪੁੱਤਰ ਸਕੂਲ ਵਿੱਚੋਂ ਸਕੂਲ ਦੇ ਪਿਛਲੇ ਪਾਸੇ ਦੀ ਬਾਹਰ ਨਿਕਲਿਆ। ਸੂਚਨਾ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਰੋੜੀ ਖੁਦ ਤੁਰੰਤ ਸਕੂਲ ਪੁੱਜੇ ਅਤੇ ਪਟਿਆਲਾ ਦੇ ਐਸਐਸਪੀ ਸਮੇਤ ਉੱਚ ਪੁਲਿਸ ਅਧਿਕਾਰੀ ਵੀ ਸਕੂਲ ਵਿੱਚ ਪੁੱਜੇ ਹੋਏ ਹਨ। ਪੁਲਿਸ ਸਕੂਲ ਦੀ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਪ੍ਰੰਤੂ ਅਜੇ ਤੱਕ ਡਿਪਟੀ ਸਪੀਕਰ ਦੇ ਪੁੱਤਰ ਦਾ ਕੋਈ ਪਤਾ ਨਹੀਂ ਲੱਗਿਆ।

error: Content is protected !!