Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਕੌੜਤੂੰਬਾ : ਬਰਨਾਲੇ ਦੇ ਵਣ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ…ਚੋਰੀ ਹੋ ਰਹੇ ਨੇ ਕੀਮਤੀ ਰੁੱਖ

Nirmal Pandori by Nirmal Pandori
10/18/2024
in ਬਰਨਾਲਾ ਆਸ-ਪਾਸ
Reading Time: 1 min read
A A
0
ਕੌੜਤੂੰਬਾ : ਬਰਨਾਲੇ ਦੇ ਵਣ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ…ਚੋਰੀ ਹੋ ਰਹੇ ਨੇ ਕੀਮਤੀ ਰੁੱਖ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,18 ਅਕਤੂਬਰ, Gee98 news service

-ਪੰਜਾਬ ‘ਚ ਭ੍ਰਿਸ਼ਟਾਚਾਰ ਇੱਕ ਵੱਡਾ ਮੁੱਦਾ ਬਣ ਚੁੱਕਿਆ ਹੈ, ਜੀਹਨੇ ਪੰਜਾਬ ਦੀਆਂ ਵਿੱਤੀ ਜੜਾਂ ਖੋਖਲੀਆਂ ਕਰ ਦਿੱਤੀਆਂ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦਾ ਇਹ ਵੱਡਾ ਤੇ ਮੁੱਖ ਵਾਅਦਾ ਸੀ ਕਿ ਸੂਬੇ ਚੋਂ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ ਪ੍ਰੰਤੂ ਸੱਚਾਈ ਇਹੋ ਹੈ ਕਿ ਇਸ ਮਾਮਲੇ ਵਿੱਚ ਪਿਛਲੀਆਂ ਸਰਕਾਰਾਂ ਨਾਲੋਂ ਕੋਈ ਫਰਕ ਨਹੀਂ ਪਿਆ ਸਗੋਂ ਲੋਕ ਸ਼ਰੇਆਮ ਆਖ ਰਹੇ ਹਨ ਕਿ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਵੱਧ ਚੁੱਕਿਆ ਹੈ। ਵੈਸੇ ਤਾਂ ਪੰਜਾਬ ਦਾ ਕੋਈ ਵਿਭਾਗ ਹੀ ਬਚਿਆ ਹੋਵੇਗਾ ਜਿੱਥੇ ਕੁਰੱਰਪਸ਼ਨ ਦੇ ਨਾਲ ਲਿਬੜੇ ਹੋਏ ਸਿੱਕੇ ਨਾ ਚੱਲਦੇ ਹੋਣ ਪ੍ਰੰਤੂ ਸੂਬੇ ਦੇ ਵਣ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਤੌਰ ਤਰੀਕਿਆਂ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਕੈਪਟਨ ਸਰਕਾਰ ਵਿੱਚ ਵਣ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕੁਰੱਪਸ਼ਨ ਦੀ ਕਹਾਣੀ ਸਭ ਨੂੰ ਪਤਾ ਹੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਣ ਵਿਭਾਗ ਦੇ ਹੇਠਲੇ ਕਰਮਚਾਰੀ ਤੋਂ ਲੈ ਕੇ ਮੰਤਰਾਲੇ ਤੱਕ ਜ਼ਿੰਮੇਵਾਰ ਲੋਕ ਵੀ ਵਿਭਾਗ ਦੇ ਕੀਮਤੀ ਰੁੱਖਾਂ ਨੂੰ ਸਿਉਂਕ ਵਾਂਗ ਖਾ ਰਹੇ ਹਨ। ‌ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਵਣ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਅਜਿਹੇ ਹਾਲਾਤ ਹਨ ਕਿ ਵਣ ਵਿਭਾਗ ਦੇ ਹਰੇਕ ਰੁੱਖ ਦੀ ਟਾਹਣੀ ‘ਤੇ ਰਿਸ਼ਵਤ ਦੇ ਫਲ ਲੱਗੇ ਹੋਏ ਹਨ ਅਤੇ ਵਿਭਾਗ ਦੇ ਉੱਚ ਅਧਿਕਾਰੀ ਵਿਭਾਗ ਨਾਲ ਸਬੰਧਿਤ ਪ੍ਰਾਈਵੇਟ ਫਰਮਾਂ ਦੇ ਮਾਲਕਾਂ ਨਾਲ ਰਲ ਮਿਲ ਕੇ ਇਨਾਂ ਫਲਾਂ ਦਾ ਜੂਸ ਪੀ ਰਹੇ ਹਨ। ਪੰਜਾਬ ਦੀਆਂ ਮੁੱਖ ਸੜਕਾਂ, ਸੰਪਰਕ ਸੜਕਾਂ, ਨਹਿਰਾਂ, ਰਜਵਾਹਿਆਂ, ਡਰੇਨਾਂ ਦੇ ਕਿਨਾਰਿਆਂ ‘ਤੇ ਵੱਡੇ ਅਤੇ ਕੀਮਤੀ ਰੁੱਖ ਲੱਕੜੀ ਚੋਰ ਬੜੇ ਆਰਾਮ ਨਾਲ ਕੱਟ ਕੇ ਲੈ ਜਾਂਦੇ ਹਨ ਪ੍ਰੰਤੂ ਵਿਭਾਗ ਦੇ ਅਧਿਕਾਰੀ ਇਹਨਾਂ ਲੱਕੜ ਚੋਰਾਂ ਨੂੰ ਫੜਨ ਦੀ ਬਜਾਏ ਚੋਰੀ ਹੋਏ ਦਰੱਖਤਾਂ ਨੂੰ ਤੇਜ਼ ਹਨੇਰੀ ਅਤੇ ਝੱਖੜ ਦੇ ਕੋਟੇ ‘ਚ ਪਾ ਕੇ ਬੁੱਤਾ ਸਾਰ ਦਿੰਦੇ ਹਨ। ਅਜਿਹੀ ਇੱਕ ਮਿਸਾਲ ਬਰਨਾਲਾ ‘ਚ ਲੱਖੀ ਕਾਲੋਨੀ ਦੇ ਵਿਚਕਾਰ ਦੀ ਲੰਘਦੇ ਛੋਟੇ ਰਜਵਾਹੇ (ਜਿੱਥੇ ਹੁਣ ਪਾਈਪਾਂ ਪਾਈਆਂ ਗਈਆਂ ਹਨ) ਦੇ ਕਿਨਾਰੇ ‘ਤੇ ਖੜੇ ਸਾਗਵਾਨ ਦੀ ਕੀਮਤੀ ਰੁੱਖਾਂ ਦੀ ਚੋਰੀ ਤੋਂ ਮਿਲਦੀ ਹੈ। ਕੁਝ ਵਰ੍ਹੇ ਪਹਿਲਾਂ ਇਸ ਰਜਵਾਹੇ ਦੇ ਦੋਵੇਂ ਕਿਨਾਰਿਆਂ ‘ਤੇ ਸਾਗਵਾਨ ਦੇ ਪੌਦੇ ਲਗਾਏ ਗਏ ਸਨ ਜੋ ਹੁਣ ਵੱਡੇ ਹੋ ਕੇ ਕੀਮਤੀ ਰੁੱਖ ਬਣ ਚੁੱਕੇ ਹਨ ਪ੍ਰੰਤੂ ਵੇਖਣ ਵਿੱਚ ਆਇਆ ਹੈ ਕਿ ਲੱਕੜ ਚੋਰਾਂ ਵੱਲੋਂ ਇਹਨਾਂ ਸਾਗਵਾਨ ਦੇ ਰੁੱਖਾਂ ਨੂੰ ਇੱਕ ਇੱਕ ਕਰਕੇ ਬੜੇ ਆਰਾਮ ਨਾਲ ਚੋਰੀ ਕੀਤਾ ਜਾ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਸਾਗਵਾਨ ਦੇ ਕੀਮਤੀ ਰੁੱਖਾਂ ਦੀ ਚੋਰੀ ਸਬੰਧੀ ਬਰਨਾਲਾ ਜ਼ਿਲ੍ਹੇ ਦੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਲੱਖੀ ਕਾਲੋਨੀ ਵਾਲੇ ਰਜਵਾਹੇ ਦੇ ਕਿਨਾਰੇ ਸਾਗਵਾਨ ਦੇ ਰੁੱਖਾਂ ਦੀ ਚੋਰੀ ਦੇ ਮਾਮਲੇ ਵਿੱਚ ਸ਼ੰਕਾ ਹੈ ਕਿ ‘ਕੁੱਤੀ ਚੋਰਾਂ ਨਾਲ ਰਲੀ ਹੋਈ ਹੈ’ ਕਿਉਂਕਿ ਇੱਕ ਇੱਕ ਕਰਕੇ ਕਈ ਕੀਮਤੀ ਦਰੱਖਤ ਚੋਰੀ ਹੋ ਚੁੱਕੇ ਹਨ ਪ੍ਰੰਤੂ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਭਿਣਕ ਤੱਕ ਵੀ ਨਹੀਂ ਹੈ। ਇਸ ਸਬੰਧੀ ਜਦੋਂ ਬਲਾਕ ਅਫਸਰ ਜਗਸੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ “ਚੈੱਕ ਕਰਦੇ ਹਾਂ ਜੇਕਰ ਦਰੱਖਤ ਚੋਰੀ ਹੋਏ ਹਨ ਤਾਂ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ”। ਬਲਾਕ ਅਫ਼ਸਰ ਦੇ ਜਵਾਬ ਤੋਂ ਸਪਸ਼ਟ ਹੈ ਕਿ ਬਰਨਾਲੇ ਦਾ ਬਣਨ ਤੋਂ ਭਾਗ ਕੁੰਭਕਰਨੀ ਨੀਂਦ ਸੁੱਤਾ ਹੈ ਅਤੇ ਲੱਕੜਚੋਰ ਕੀਮਤੀ ਰੁੱਖ ਬਿਨਾਂ ਕਿਸੇ ਡਰ ਤੋਂ ਚੋਰੀ ਕਰ ਰਹੇ ਹਨ। ਹੁਣ ਇਹ ਪੜ੍ਹਤਾਲ ਦਾ ਵਿਸ਼ਾ ਹੈ ਕਿ ਸਬੰਧਤ ਕਰਮਚਾਰੀਆਂ ਵੱਲੋਂ ਉਕਤ ਮਾਮਲੇ ਵਿੱਚ ਅਵੇਸਲਾਪਣ/ਲਾਪਰਵਾਹੀ ਕੀਤੀ ਗਈ ਹੈ ਜਾਂ ਫਿਰ ਲੱਕੜ ਚੋਰਾਂ ਨਾਲ ਮਿਲੀਭੁਗਤ ਹੈ।
ਫੋਟੋ ਕੈਪਸ਼ਨ….ਲੱਖੀ ਕਲੋਨੀ ‘ਚ ਚੋਰਾਂ ਵੱਲੋਂ ਉਪਰੋਂ ਕੱਟ ਕੇ ਚੋਰੀ ਕੀਤੇ ਸਾਗਵਾਨ ਦੇ ਰੁੱਖਾਂ ਦੀ ਤਸਵੀਰ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ  ਕੀਤੀ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

05/02/2026
ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

05/02/2026
ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

04/30/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਬਰਨਾਲਾ ਜ਼ਿਲ੍ਹੇ ਵਿੱਚ ਅੱਜ ਤੋਂ ਚੋਣ ਜਾਬਤਾ ਲਾਗੂ…25 ਨਵੰਬਰ ਤੱਕ ਰੁਕ ਜਾਣਗੇ ਸਾਰੇ ਕੰਮ…!

Next Post

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ‘ਚ ਦੋਸ਼ੀ ਡੀਐਸਪੀ ਦੇ ਖ਼ਿਲਾਫ਼ ਇੱਕ ਹੋਰ ਮੁਕੱਦਮਾ ਦਰਜ

Nirmal Pandori

Nirmal Pandori

Related Posts

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ  ਕੀਤੀ
ਬਰਨਾਲਾ ਆਸ-ਪਾਸ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

by Nirmal Pandori
05/02/2026
ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ
ਬਰਨਾਲਾ ਆਸ-ਪਾਸ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

by Nirmal Pandori
05/02/2026
ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ
ਬਰਨਾਲਾ ਆਸ-ਪਾਸ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

by Nirmal Pandori
04/30/2026
ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ
ਬਰਨਾਲਾ ਆਸ-ਪਾਸ

ਵਿਸ਼ੇਸ਼ ਰਿਪੋਰਟ…NGT ਦੀ ਟੀਮ ਨੇ ਬਰਨਾਲਾ ਦੀ 22 ਏਕੜ ਸਕੀਮ ‘ਚੋਂ ਦਰੱਖਤ ਪੁੱਟੇ ਜਾਣ ਦੇ ਮਾਮਲੇ ਦੀ ਕੀਤੀ ਬਾਰੀਕੀ ਨਾਲ ਜਾਂਚ

by Nirmal Pandori
04/30/2026
ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ
ਬਰਨਾਲਾ ਆਸ-ਪਾਸ

ਬਰਨਾਲੇ ਵਿਜੀਲੈਂਸ ਨੇ ਪਟਵਾਰੀ ਚੁੱਕ ਲਿਆ…ਪਟਵਾਰੀ ਨੇ ਗੂਗਲ ਪੇ ਕਰਵਾ ਲਈ ਰਿਸ਼ਵਤ

by Nirmal Pandori
04/30/2026
ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ
ਬਰਨਾਲਾ ਆਸ-ਪਾਸ

ਬਰਨਾਲਾ ਦੇ DC, SSP ਨੇ ਆਪਣੇ ਵੇਰਵੇ ਦਰਜ ਕਰਕੇ ਸਵੈ ਜਨਗਨਣਾ ਦੀ ਕੀਤੀ ਸ਼ੁਰੂਆਤ

by Nirmal Pandori
04/30/2026
Load More
Next Post
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ‘ਚ ਦੋਸ਼ੀ ਡੀਐਸਪੀ ਦੇ ਖ਼ਿਲਾਫ਼ ਇੱਕ ਹੋਰ ਮੁਕੱਦਮਾ ਦਰਜ

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ 'ਚ ਦੋਸ਼ੀ ਡੀਐਸਪੀ ਦੇ ਖ਼ਿਲਾਫ਼ ਇੱਕ ਹੋਰ ਮੁਕੱਦਮਾ ਦਰਜ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend