Gee 98News

ਬਰਨਾਲਾ ਜ਼ਿਮਨੀ ਚੋਣ : MP ਸਾਬ੍ਹ ਆਪਣੀ ਬੁੱਕਲ ਦੇ ਬੰਦੇ ਟਿਕਟ ਵੀ ਦਿਵਾਉਣ ਵਿੱਚ ਕਾਮਯਾਬ

ਬਰਨਾਲਾ, 20 ਅਕਤੂਬਰ, Gee98 news service
-ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਜ਼ਿਮਨੀ ਚੋਣ ਲਈ ਹਰਿੰਦਰ ਸਿੰਘ ਧਾਲੀਵਾਲ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਪਾਰਟੀ ਨੇ ਹਰਿੰਦਰ ਧਾਲੀਵਾਲ ਦਾ ਬਰਨਾਲਾ ਤੋਂ ਨਾਮ ਤੈਅ ਕੀਤਾ ਹੈ। ਹਰਿੰਦਰ ਧਾਲੀਵਾਲ ਨੂੰ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦਾ ਖਾਸਮ ਖਾਸ ਮੰਨਿਆ ਜਾਂਦਾ ਹੈ। ਇਹ ਚਰਚਾ ਜ਼ੋਰਾਂ ‘ਤੇ ਰਹੀ ਕਿ ਮੀਤ ਹੇਅਰ ਨੇ ਟਿਕਟ ਲਈ ਸਿਫਾਰਸ਼ ਵੀ ਹਰਿੰਦਰ ਸਿੰਘ ਧਾਲੀਵਾਲ ਦੇ ਨਾਮ ਦੀ ਹੀ ਕੀਤੀ ਸੀ। ਦੂਜੇ ਪਾਸੇ ਆਪ ਦੀ ਟਿਕਟ ਲਈ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਵੀ ਮਜ਼ਬੂਤ ਦਾਅਵੇਦਾਰ ਸਨ। ਪਿਛਲੇ ਕੁਝ ਸਮੇਂ ਤੋਂ ਬਾਠ ਦੇ ਹੱਕ ਵਿੱਚ ਆਪ ਦੇ ਟਕਸਾਲੀ ਆਗੂਆਂ ਤੇ ਵਰਕਰਾਂ ਨੇ ਟਿਕਟ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਸੀ। ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦੇਣ ਦੇ ਐਲਾਨ ਸਬੰਧੀ ਸੋਸ਼ਲ ਮੀਡੀਆ ‘ਤੇ ਪੈ ਰਹੀਆਂ ਪੋਸਟਾਂ ਉੱਪਰ ਗੁਰਦੀਪ ਸਿੰਘ ਬਾਠ ਖੇਮੇ ਦੇ ਕਿਸੇ ਵੀ ਆਗੂ ਵਰਕਰ ਦੀ ਕੋਈ ਵਧਾਈਆਂ ਵਾਲੀ ਟਿੱਪਣੀ ਨਹੀਂ ਆ ਰਹੀ, ਜਿਸ ਤੋਂ ਲੱਗਦਾ ਹੈ ਕਿ ਆਪ ਨੂੰ ਵੀ ਜ਼ਿਮਨੀ ਚੋਣ ਵਿੱਚ ਧੜੇਬੰਦੀ ਦੇ ਸੇਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

error: Content is protected !!