ਚੰਡੀਗੜ੍ਹ,23 ਅਕਤੂਬਰ, Gee98 news service
–ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਸਾਬਕਾ ਕਾਂਗਰਸੀ ਐਮਐਲਏ ਸਤਿਕਾਰ ਕੌਰ ਨੂੰ 100 ਗ੍ਰਾਮ ਹੈਰੋਇਨ ਸਮੇਤ ਖਰੜ ਦੇ ਸੰਨੀ ਇਨਕਲੇਵ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸਾਬਕਾ ਐਮਐਲਏ ਸਤਿਕਾਰ ਕੌਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸਦੇ ਘਰ ਦੀ ਤਲਾਸ਼ੀ ਲਈ ਜਿੱਥੋਂ 28 ਗ੍ਰਾਮ ਹੋਰ ਚਿੱਟਾ ਮਿਲਿਆ ਅਤੇ ਇਕ ਲੱਖ 56000 ਦੀ ਨਕਦੀ ਵੀ ਪੁਲਿਸ ਨੇ ਬਰਾਮਦ ਕੀਤੀ। ਇਸ ਤੋਂ ਇਲਾਵਾ ਸਤਿਕਾਰ ਕੌਰ ਦੇ ਘਰੋਂ ਚਾਰ ਗੱਡੀਆਂ ਮਿਲੀਆਂ ਜਿਨਾਂ ਦੇ ਵਿੱਚੋਂ ਤਿੰਨ ਦਿੱਲੀ ਨੰਬਰ ਦੀਆਂ ਤੇ ਇੱਕ ਪੰਜਾਬ ਨੰਬਰ ਦੀ ਹੈ। ਵੱਡੀ ਗੱਲ ਹੈ ਕਿ ਸਾਬਕਾ ਐਮਐਲਏ ਸਤਿਕਾਰ ਕੌਰ ਦੇ ਘਰੋਂ ਪੁਲਿਸ ਨੂੰ ਤਲਾਸ਼ੀ ਦੌਰਾਨ ਗੱਡੀਆਂ ਦੀਆਂ ਪੰਜ ਨੰਬਰ ਪਲੇਟਾਂ ਵੀ ਮਿਲੀਆਂ। ਪੁਲਿਸ ਦਾ ਮੰਨਣਾ ਹੈ ਕਿ ਵੱਖ-ਵੱਖ ਗੱਡੀਆਂ ‘ਤੇ ਇਹ ਵੱਖ-ਵੱਖ ਜਾਅਲੀ ਨੰਬਰ ਪਲੇਟਾਂ ਲਾ ਕੇ ਡਰੱਗ ਦੀ ਸਪਲਾਈ ਕੀਤੀ ਜਾ ਰਹੀ ਸੀ। ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਪੁਲਿਸ ਦੇ ਆਈਜੀ ਨੇ ਦੱਸਿਆ ਕਿ ਸਤਿਕਾਰ ਕੌਰ ਆਪਣੀ ਗੱਡੀ ਵਿੱਚ ਖੁਦ ਡਰੱਗ ਸਪਲਾਈ ਕਰਨ ਆਈ ਸੀ ਜਿਸ ਸਬੰਧੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੇ ਪਹਿਲਾਂ ਹੀ ਟ੍ਰੈਪ ਲਗਾਇਆ ਹੋਇਆ ਸੀ। ਉਹਨਾਂ ਦੱਸਿਆ ਕਿ ਟਰੈਪ ਅਨੁਸਾਰ ਪੁਲਿਸ ਦੇ ਸੂਤਰ ਨੂੰ ਜਦ ਸਤਿਕਾਰ ਕੌਰ ਨੇ ਡਰੱਗ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹਿਆ ਇਸ ਦੌਰਾਨ ਸਤਿਕਾਰ ਕੌਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਇੱਕ ਪੁਲਿਸ ਮੁਲਾਜ਼ਮ ਦੇ ਪੈਰ ਉੱਪਰ ਗੱਡੀ ਚੜਨ ਕਰਕੇ ਉਹ ਮਾਮੂਲੀ ਜਖਮੀ ਵੀ ਹੋਇਆ। ਦੱਸ ਦੇਈਏ ਕਿ ਸਤਿਕਾਰ ਔਰ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੇ ਐਮਐਲਏ ਰਹੇ ਹਨ ਤੇ ਹੁਣ ਉਹ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਚਲੇ ਗਏ ਸਨ।










