Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਇੱਕ ਵਾਰੀ ਬੋਕ ਦੇ ਸਿੰਗਾਂ ਨੂੰ ਹੱਥ ਪੈ ਲੈਣ ਦਿਓ ਫਿਰ ਦੇਖਿਓ…BJP ਦੇ ਕੇਂਦਰੀ ਆਗੂਆਂ ਦੀ ਹਾਜ਼ਰੀ ‘ਚ ਕੇਵਲ ਢਿੱਲੋਂ ਨੇ ਕੀਤਾ ਦਾਅਵਾ

Nirmal Pandori by Nirmal Pandori
11/06/2024
in ਬਰਨਾਲਾ ਆਸ-ਪਾਸ
Reading Time: 1 min read
A A
0
ਇੱਕ ਵਾਰੀ ਬੋਕ ਦੇ ਸਿੰਗਾਂ ਨੂੰ ਹੱਥ ਪੈ ਲੈਣ ਦਿਓ ਫਿਰ ਦੇਖਿਓ…BJP ਦੇ ਕੇਂਦਰੀ ਆਗੂਆਂ ਦੀ ਹਾਜ਼ਰੀ ‘ਚ ਕੇਵਲ ਢਿੱਲੋਂ ਨੇ ਕੀਤਾ ਦਾਅਵਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 6 ਨਵੰਬਰ (ਨਿਰਮਲ ਸਿੰਘ ਪੰਡੋਰੀ)-
–ਵਿਧਾਨ ਸਭਾ ਹਲਕਾ ਬਰਨਾਲੇ ਦੀ ਜ਼ਿਮਨੀ ਚੋਣ ਲਈ ਭਾਜਪਾ ਨੇ ਆਪਣੀ ਵਿਸ਼ੇਸ਼ ਰਣਨੀਤੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਭਾਜਪਾ ਦੇ ਇੱਕ ਸੀਨੀਅਰ ਆਗੂ ਵੱਲੋਂ ਆਪ ‘ਚ ਕੀਤੀ ਸਮੂਲੀਅਤ ਤੋਂ ਬਾਅਦ ਭਾਜਪਾ ਹਾਈ ਕਮਾਂਡ ਨੇ ਬਰਨਾਲਾ ਚੋਣ ਮੁਹਿੰਮ ਦੀ ਵਾਗਡੋਰ ਸੀਨੀਅਰ ਆਗੂਆਂ ਦੇ ਹੱਥ ਵਿੱਚ ਦੇ ਦਿੱਤੀ ਹੈ। ‌ ਭਾਜਪਾ ਦੀ ਇਸ ਵਿਸ਼ੇਸ਼ ਰਣਨੀਤੀ ਤਹਿਤ ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਵਿਜੇ ਰੂਪਾਣੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਜ਼ਿਮਨੀ ਚੋਣਾਂ ਨੂੰ ਗੰਭੀਰਤਾ ਨਾਲ ਲਿਆ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਪੰਜਾਬ ਦੀਆਂ 2027 ਦੀਆਂ ਆਮ ਚੋਣਾਂ ਲਈ ਹੁਣੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਅਤੇ ਇਹ ਵਿਧਾਨ ਸਭਾ ਦੀਆਂ ਚਾਰ ਜਿਮਨੀ ਚੋਣਾਂ ਨੂੰ 2027 ਦੀਆਂ ਚੋਣਾਂ ਦਾ ਆਰੰਭ ਮੰਨ ਕੇ ਲੜਿਆ ਜਾ ਰਿਹਾ ਹੈ। ਸ਼੍ਰੀ ਰੁਪਾਨੀ ਨੇ ਪੰਜਾਬ ਦੀ ਆਪ ਸਰਕਾਰ ‘ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਮੁਲਕ ਦੇ ਸਾਰੇ ਸੂਬੇ ਤਰੱਕੀ ਕਰ ਰਹੇ ਹਨ ਜਦ ਕਿ ਪੰਜਾਬ ਦਿਨੋਂ ਦਿਨ ਪਛੜਦਾ ਜਾ ਰਿਹਾ ਹੈ। ‌ ਉਹਨਾਂ ਕਿਹਾ ਕਿ ਹਰ ਖੇਤਰ ਵਿੱਚ ਪੰਜਾਬ ਦਾ ਮੰਦਾ ਹਾਲ ਹੈ ਤੇ ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਕੇਂਦਰ ਦੀਆਂ ਭਾਈਵਾਲ ਯੋਜਨਾਵਾਂ ਸਬੰਧੀ ਵੀ ਪੰਜਾਬ ਦੀ ਆਪ ਸਰਕਾਰ ਕੇਂਦਰੀ ਨਿਯਮਾਂ ਦੇ ਤਹਿਤ ਕੰਮ ਨਹੀਂ ਕਰ ਰਹੀ ਪ੍ਰੰਤੂ “ਉਲਟਾ ਚੋਰ ਕੋਤਵਾਲ ਕੋ ਡਾਂਟੇ” ਅਨੁਸਾਰ ਦੋਸ਼ ਕੇਂਦਰ ਸਰਕਾਰ ‘ਤੇ ਲਗਾ ਰਹੀ ਹੈ। ਪੰਜਾਬ ‘ਚ ਝੋਨੇ ਦੀ ਖਰੀਦ ਸਬੰਧੀ ਪੈਦਾ ਹੋਈ ਵੱਡੀ ਸਮੱਸਿਆ ਲਈ ਵੀ ਸ੍ਰੀ ਵਿਜੇ ਰੂਪਾਣੀ ਨੇ ਸੂਬੇ ਦੀ ਆਪ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਕੇਂਦਰ ਨੇ ਝੋਨੇ ਦੀ ਖਰੀਦ ਲਈ ਲੋੜੀਂਦੇ ਫੰਡ ਸਮੇਂ ਸਿਰ ਜਾਰੀ ਕਰ ਦਿੱਤੇ ਸਨ ਪ੍ਰੰਤੂ ਆਪ ਸਰਕਾਰ ਨੇ ਝੋਨੇ ਦੀ ਖਰੀਦ ਲਈ ਅਗੇਤਰੇ ਲੋੜੀਦੇ ਪ੍ਰਬੰਧ ਨਹੀਂ ਕੀਤੇ। ਉਹਨਾਂ ਕਿਹਾ ਕਿ ਡੀਏਪੀ ਖਾਦ ਦੀ ਸਪਲਾਈ ਲਈ ਸੂਬਾ ਸਰਕਾਰ ਨੇ ਛੇ ਮਹੀਨੇ ਪਹਿਲਾਂ ਕੇਂਦਰ ਸਰਕਾਰ ਤੱਕ ਪਹੁੰਚ ਕਰਨੀ ਹੁੰਦੀ ਹੈ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਵਾਏ ਕੇਂਦਰ ਨੂੰ ਨਿੰਦਣ ਤੋਂ ਹੋਰ ਕੁਝ ਕੀਤਾ ਹੀ ਨਹੀਂ। ਇਸ ਮੌਕੇ ਭਾਜਪਾ ਦੇ ਬਰਨਾਲਾ ਜ਼ਿਮਨੀ ਚੋਣ ਲਈ ਉਮੀਦਵਾਰ ਕੇਵਲ ਸਿੰਘ ਢਿੱਲੋ ਨੇ ਝੋਨੇ ਦੀ ਸਮੱਸਿਆ, ਡੀਏਪੀ ਦੀ ਘਾਟ ਦੀ ਸਮੱਸਿਆ, ਪੰਜਾਬ ‘ਚ ਅਮਨ ਕਾਨੂੰਨ ਦੇ ਹਾਲਾਤਾਂ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਬੇਰੁਜ਼ਗਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਸਬੰਧੀ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਇੱਕ ਵਾਰੀ “ਬੋਕ ਦੇ ਸਿੰਗਾਂ ਨੂੰ ਹੱਥ ਪੈ ਲੈਣ ਦਿਓ ਫਿਰ ਦੇਖਿਓ ਫੱਟੇ ਚੱਕ ਦਿਆਂਗੇ”। ‌ ਢਿੱਲੋ ਨੇ ਦੱਸਿਆ ਕਿ ਅੱਜ ਹੀ ਡੀਏਪੀ ਦੀ ਘਾਟ ਸਬੰਧੀ ਕੇਂਦਰੀ ਮੰਤਰੀ ਸ੍ਰੀ ਜੇਪੀ ਨੱਡਾ ਨਾਲ ਗੱਲ ਕੀਤੀ ਹੈ ਅਤੇ ਅੱਜ ਹੀ ਬਰਨਾਲੇ ਤੋਂ ਸੈਲਰ ਮਾਲਕਾਂ ਦਾ ਇੱਕ ਵਫਦ ਸ੍ਰੀ ਵਿਜੇ ਰੂਪਾਣੀ ਨੂੰ ਮਿਲਿਆ ਜਿਨਾਂ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਵੀ ਕੇਂਦਰ ਤੱਕ ਪਹੁੰਚ ਕੀਤੀ ਹੈ। ਪ੍ਰੈਸ ਕਾਨਫਰੰਸ ਸਮੇਂ ਬਰਨਾਲਾ ਚੋਣ ਲਈ ਭਾਜਪਾ ਵੱਲੋਂ ਲਗਾਏ ਕਨਵੀਨਰ ਸਾਬਕਾ ਮੰਤਰੀ ਸ੍ਰੀ ਮਨਰੰਜਨ ਕਾਲੀਆ, ਸਹਿ ਕਨਵਿੰਦਰ ਸ੍ਰੀ ਜਗਮੋਹਨ ਰਾਜੂ,ਸੀਨੀਅਰ ਭਾਜਪਾ ਆਗੂ ਸੰਜੀਵ ਖੰਨਾ, ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੈਟੀ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਕੌਂਸਲਰ ਨਰਿੰਦਰ ਗਰਗ ਨੀਟਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

05/06/2026
ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

05/05/2026
ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

05/04/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਨਗਰ ਨਿਗਮ ਚੋਣਾਂ…ਹਾਈਕੋਰਟ ਨੇ ਸਰਕਾਰ ਨੂੰ ਦਿੱਤਾ ਸਿਰਫ਼ 10 ਦਿਨ ਦਾ ਸਮਾਂ…ਮਾਣਹਾਨੀ ਦੀ ਕਾਰਵਾਈ ਤੇ ਜੁਰਮਾਨੇ ਦੀ ਚਿਤਾਵਨੀ

Next Post

ਚੋਣਾਂ ‘ਚ ਲਗਾਏ ਕੈਮਰਿਆਂ ਦੀ ਅਦਾਇਗੀ ਕਰਨ ਬਦਲੇ ਫ਼ੋਟੋਗ੍ਰਾਫਰ ਤੋਂ ਰਿਸ਼ਵਤ ਲੈਂਦੇ ਡੀਸੀ ਦਾ ਪੀਏ ਅਤੇ ਡਾਟਾ ਆਪਰੇਟਰ ਕਾਬੂ

Nirmal Pandori

Nirmal Pandori

Related Posts

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ
ਬਰਨਾਲਾ ਆਸ-ਪਾਸ

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

by Nirmal Pandori
05/06/2026
ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼
ਬਰਨਾਲਾ ਆਸ-ਪਾਸ

ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

by Nirmal Pandori
05/05/2026
ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ
ਬਰਨਾਲਾ ਆਸ-ਪਾਸ

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

by Nirmal Pandori
05/04/2026
ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ  ਕੀਤੀ
ਬਰਨਾਲਾ ਆਸ-ਪਾਸ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

by Nirmal Pandori
05/02/2026
ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ
ਬਰਨਾਲਾ ਆਸ-ਪਾਸ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

by Nirmal Pandori
05/02/2026
ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ
ਬਰਨਾਲਾ ਆਸ-ਪਾਸ

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

by Nirmal Pandori
04/30/2026
Load More
Next Post
ਚੋਣਾਂ ‘ਚ ਲਗਾਏ ਕੈਮਰਿਆਂ ਦੀ ਅਦਾਇਗੀ ਕਰਨ ਬਦਲੇ ਫ਼ੋਟੋਗ੍ਰਾਫਰ ਤੋਂ ਰਿਸ਼ਵਤ ਲੈਂਦੇ ਡੀਸੀ ਦਾ ਪੀਏ ਅਤੇ ਡਾਟਾ ਆਪਰੇਟਰ ਕਾਬੂ

ਚੋਣਾਂ 'ਚ ਲਗਾਏ ਕੈਮਰਿਆਂ ਦੀ ਅਦਾਇਗੀ ਕਰਨ ਬਦਲੇ ਫ਼ੋਟੋਗ੍ਰਾਫਰ ਤੋਂ ਰਿਸ਼ਵਤ ਲੈਂਦੇ ਡੀਸੀ ਦਾ ਪੀਏ ਅਤੇ ਡਾਟਾ ਆਪਰੇਟਰ ਕਾਬੂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend