ਬਰਨਾਲਾ, 27 ਨਵੰਬਰ,(ਨਿਰਮਲ ਸਿੰਘ ਪੰਡੋਰੀ)-
-ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਦਿਵਿਆਂਗਜਨਾਂ ਨੂੰ ਨਕਲੀ ਅੰਗ/ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਅਸੈੱਸਮੈਂਟ ਕੈਂਪ ਬਲਾਕ ਪੱਧਰ ‘ਤੇ ਲਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ 4 ਦਸੰਬਰ ਬਲਾਕ ਬਰਨਾਲਾ ਦਾ ਕੈਂਪ ਸਮਾਜਿਕ ਸੁਰੱਖਿਆ ਅਫ਼ਸਰ ਦਫ਼ਤਰ ਤਹਿਸੀਲ ਕੰਪਲੈਕਸ ਬਰਨਾਲਾ, 5 ਦਸੰਬਰ ਨੂੰ ਮਹਿਲ ਕਲਾਂ ਬਲਾਕ ਦਾ ਕੈਂਪ ਕਮਿਊਨਿਟੀ ਹੈਲਥ ਸੈਂਟਰ (ਸੀ ਐਚ ਸੀ) ਮਹਿਲ ਕਲਾਂ, 6 ਦਸੰਬਰ ਨੂੰ ਸ਼ਹਿਣਾ ਬਲਾਕ ਦਾ ਕੈਂਪ ਸਿਵਲ ਹਸਪਤਾਲ ਤਪਾ ਵਿਖੇ ਲਾਇਆ ਜਾਵੇਗਾ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਰਨਾਲਾ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਨਕਲੀ ਅੰਗਾਂ/ ਸਹਾਇਕ ਉਪਕਰਨਾਂ ਲਈ ਅਸੈੱਸਮੈਂਟ ਕੀਤੀ ਜਾਵੇਗੀ ਅਤੇ ਨਕਲੀ ਅੰਗ ਮੁਹੱਈਆ ਕਰਵਾਉਣ ਲਈ ਵੱਖਰੇ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਰਨਾਲਾ ਕੈਂਪ ਲਈ ਮੈਡਮ ਉਰਵਸ਼ੀ ਸੀ ਡੀ ਪੀ ਓ ਬਰਨਾਲਾ 8528102314, ਮਹਿਲ ਕਲਾਂ ਅਤੇ ਤਪਾ ਕੈਂਪ ਲਈ ਸੀ ਡੀ ਪੀ ਓ ਹਰਮੀਤ ਕੌਰ 9464366286 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਰਜਿਸਟ੍ਰੇਸ਼ਨ ਲਈ ਲਾਭਪਾਤਰੀ ਦੀ ਪਾਸਪੋਰਟ ਸਾਇਜ਼ ਫੋਟੋ, ਆਧਾਰ ਕਾਰਡ ਦੀ ਕਾਪੀ, ਦਿਵਿਆਂਗਜਨ/ਡਿਸਬਿਲਟੀ ਸਰਟੀਫਿਕੇਟ (ਯੂਡੀਆਈਡੀ ਕਾਰਡ), ਆਮਦਨ ਸਰਟੀਫਿਕੇਟ (ਆਮਦਨ 22 ਹਜ਼ਾਰ ਤੋਂ ਘੱਟ ਪ੍ਰਤੀ ਮਹੀਨਾ ,ਸਰਪੰਚ/ਐਮ.ਸੀ/ਤਹਿਸੀਲਦਾਰ/ਪਟਵਾਰੀ ਤੋਂ ਤਸਦੀਕਸ਼ੁਦਾ) ਲੋੜੀਂਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਲਈ ਰਜਿਸਟ੍ਰੇਸ਼ਨ ਆਪਣੇ ਨੇੜਲੇ ਸੀ.ਐਸ.ਸੀ (CSC) ਸੈਂਟਰ ਵਿੱਚ ਪਿੰਡ ਪੱਧਰ ‘ਤੇ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦਿਵਿਆਂਗਜਨ ਵਿਅਕਤੀਆਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ 9780356117 ਕਲਰਕ ਮੁਕੇਸ਼ ਬਾਂਸਲ ਨਾਲ ਸੰਪਰਕ ਕੀਤਾ ਜਾ ਸਕਦਾ।