Gee 98News

ਪਿੰਡ ਸਹਿਜੜਾ ਦੇ ਇੱਕ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਫੇਟ ਲੱਗਣ ਨਾਲ ਮੌਤ

ਬਰਨਾਲਾ ਕਸਬਾ ਮਹਿਲ ਕਲਾਂ ਦੇ ਨਜ਼ਦੀਕ ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ
ਅਣਪਛਾਤੇ ਵਾਹਨ ਦੀ ਫੇਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ ਹੈ । ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸਹਿਜੜਾ ਦਾ ਵਸਨੀਕ ਸਤਿਨਾਮ ਸਿੰਘ ਪੁੱਤਰ ਜਾਗੋ ਸਿੰਘ ਅੱਜ ਸਵੇਰ ਦੇ ਸਮੇਂ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਵਿਚੋਂ ਪਿੰਡ ਗੰਗਹੋਰ ਤੋਂ ਵਾਪਸ ਆਪਣੇ ਪਿੰਡ ਸਹਿਜੜਾ ਨੂੰ ਜਾ ਰਿਹਾ ਸੀ । ਜਦੋਂ ਉਹ ਕਸਬਾ ਮਹਿਲ ਕਲਾਂ ਨਜ਼ਦੀਕ ਪਹੁੰਚਿਆ ਤਾਂ ਉਸਨੂੰ ਕਿਸੇ ਅਣਪਛਾਤੇ ਵਾਹਨ ਨੇ ਜ਼ੋਰਦਾਰ ਫੇਟ ਮਾਰ ਦਿੱਤੀ ਜਿਸ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦਿਆ ਹੀ ਪਿੰਡ ਸਹਿਜੜਾ ਵਿੱਚ ਸੋਗ ਦੀ ਫੈਲ ਗਈ । ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਕੁਝ ਸਮਾਂ ਪਹਿਲਾ ਹੀ ਵਿਦੇਸ਼ ਤੋਂ ਵਾਪਸ ਆਪਣੇ ਘਰ ਆਇਆ ਸੀ । ਮਿ੍ਤਕ ਆਪਣੇ ਪਿੱਛੇ ਛੋਟੇ ਛੋਟੇ ਬੱਚਿਆਂ ਆਪਣੀ ਪਤਨੀ ਤੇ ਬੁੱਢੇ ਮਾਪਿਆਂ ਨੂੰ ਰੋਦੇ ਕਰਲਾਉਦੇ ਛੱਡ ਗਿਆ ਹੈ । ਮ੍ਰਿਤਕ ਨੌਜਵਾਨ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮਹਿਲ ਕਲਾਂ ਦੇ ਏ ਐਸ ਆਈ ਜੱਗਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਜਗਸੀਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਅਣਪਛਾਤੇ ਵਾਹਨ ਖਿਲਾਫ ਨਵੇ ਬਣੇ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ । ਇਸ ਮੌਕੇ ਸਮਾਜ ਸੇਵੀ ਮਨਜੀਤ ਸਿੰਘ ਸਹਿਜੜਾ , ਸੂਬੇਦਾਰ ਜਰਨੈਲ ਸਿੰਘ , ਗੁਰਜੀਤ ਸਿੰਘ ਧਾਲੀਵਾਲ , ਜਸਵਿੰਦਰ ਸਿੰਘ ਜੱਸਾ , ਸਾਬਕਾ ਸਰਪੰਚ੍ ਜਸਵਿੰਦਰ ਸਿੰਘ , ਕਾਮਰੇਡ ਪ੍ਰੀਤਮ ਸਿੰਘ ਆਦਿ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।

error: Content is protected !!