Skip to main content

Gee 98News

ਘਰ ਤੋਂ ਬਾਹਰ ਜਾ ਰਹੇ ਹੋ…ਟੌਹਰ ਸ਼ੌਕੀਨੀ ਮੌਸਮ ਵੇਖ ਕੇ ਲਾਓ… ਆਉਣ ਵਾਲੇ ਦਿਨਾਂ ਚ ਵਧੇਗੀ ਠੰਡ

-ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਦੌਰਾਨ ਪਿਛਲੇ ਕਈ ਦਿਨਾਂ ਤੋਂ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਮਾਹਰਾ ਅਨੁਸਾਰ ਘਰ ਤੋਂ ਕਿਤੇ ਬਾਹਰ ਜਾ ਰਹੇ ਹੋ ਤਾਂ ਪੂਰੇ ਕੱਪੜੇ ਹੀ ਪਹਿਨ ਕੇ ਜਾਓ, ਕਿਉਂਕਿ ਤਿੰਨ ਵੇਲੇ ਧੁੱਪ ਨਿਕਲਣ ਦੇ ਬਾਵਜੂਦ ਵੀ ਮੌਸਮ ਦੇ ਮਿਜਾਜ ਕਿਸੇ ਵੇਲੇ ਵੀ ਵਿਗੜ ਸਕਦੇ ਹਨ। ਪੰਜਾਬ ‘ਚ ਠੰਡੀਆਂ ਹਵਾਵਾਂ ਲੋਕਾਂ ਨੂੰ ਹੋਰ ਕਾਂਬਾ ਛੇੜ ਰਹੀਆਂ ਹਨ। ਹੁਣ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਅਨੁਸਾਰ ਭਾਰਤੀ ਮੌਸਮ ਵਿਭਾਗ ਨੇ ਪੰਜਾਬ ਵਿੱਚ ਠੰਡ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਤਾਪਮਾਨ ਹੋਰ ਡਿੱਗੇਗਾ ਅਤੇ ਠੰਡ ਹੋਰ ਵਧੇਗੀ। ਪੰਜਾਬ ‘ਚ ਅਗਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ‘ਚ ਦਿਨ ਅਤੇ ਰਾਤ ਦੇ ਤਾਪਮਾਨ ‘ਚ ਕਾਫੀ ਅੰਤਰ ਵੇਖਿਆ ਜਾ ਰਿਹਾ ਹੈ। ਜਿੱਥੇ ਦਿਨ ਵੇਲੇ ਤਿੱਖੀ ਧੁੱਪ ਹੁੰਦੀ ਹੈ, ਉਥੇ ਸ਼ਾਮ ਅਤੇ ਰਾਤ ਨੂੰ ਠੰਢ ਵਧ ਰਹੀ ਹੈ। ਹੁਣ ਆਉਣ ਵਾਲੇ ਦਿਨਾਂ ‘ਚ ਵਧਦੀ ਠੰਡ ਕਾਰਨ ਲੋਕਾਂ ਨੂੰ ਮੋਟੇ ਕੱਪੜੇ ਪਾਉਣੇ ਪੈਣਗੇ ਤਾਂ ਜੋ ਇਸ ਸੁੱਕੇ ਅਤੇ ਠੰਡੇ ਮੌਸਮ ਕਾਰਨ ਉਨ੍ਹਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ।

error: Content is protected !!