Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਈ-ਵੈਰੀਫਿਕੇਸ਼ਨ…ਹੁਣ ਅਨਪੜ ਨੰਬਰਦਾਰ, ਸਰਪੰਚਾਂ ਤੇ ਕੌਂਸਲਰਾਂ ਨੂੰ ਵੀ ਬਣਨਾ ਪਵੇਗਾ ਡਿਜੀਟਲ ਦੁਨੀਆਂ ਦੇ ਵਸਨੀਕ

Nirmal Pandori by Nirmal Pandori
12/12/2024
in ਪੰਜਾਬ
Reading Time: 1 min read
A A
0
ਈ-ਵੈਰੀਫਿਕੇਸ਼ਨ…ਹੁਣ ਅਨਪੜ ਨੰਬਰਦਾਰ, ਸਰਪੰਚਾਂ ਤੇ ਕੌਂਸਲਰਾਂ ਨੂੰ ਵੀ ਬਣਨਾ ਪਵੇਗਾ ਡਿਜੀਟਲ ਦੁਨੀਆਂ ਦੇ ਵਸਨੀਕ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,12 ਦਸੰਬਰ, (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਦਸਤਾਵੇਜ਼ਾਂ ਲਈ ਸ਼ੁਰੂ ਕੀਤੀ ਈ- ਵੈਰੀਫਿਕੇਸ਼ਨ ਸੂਬੇ ਦੇ ਅਨਪੜ੍ਹ ਨੰਬਰਦਾਰਾਂ ਅਤੇ ਸਰਪੰਚਾਂ/ਕੌਂਸਲਰਾਂ ਲਈ ਇੱਕ ਪ੍ਰੀਖਿਆ ਦੀ ਤਰਾਂ ਬਣਦੀ ਜਾ ਰਹੀ ਹੈ। ਸੂਬੇ ਦੇ ਅਨਪੜ੍ਹ ਨੰਬਰਦਾਰਾਂ ਅਤੇ ਸਰਪੰਚਾਂ ਨੂੰ ਹੁਣ ਡਿਜੀਟਲ ਦੁਨੀਆਂ ਦੇ ਵਸਨੀਕ ਬਣਨਾ ਪਵੇਗਾ ਅਤੇ ਵਟਸਐਪ ਸਮੇਤ ਮੋਬਾਈਲ ਫੋਨ ਦੀਆਂ ਹੋਰ ਐਪਲੀਕੇਸ਼ਨਜ਼ ਸਿੱਖਣੀਆਂ ਪੈਣਗੀਆਂ। ਦੱਸ ਦੇਈਏ ਕਿ ਸੂਬਾ ਸਰਕਾਰ ਨੇ ਕੁਝ ਸਮਾਂ ਪਹਿਲਾਂ ਪ੍ਰਸ਼ਾਸਨਿਕ ਸੁਧਾਰਾਂ ਦੇ ਨਵੇਂ ਯੁੱਗ ‘ਚ ਪ੍ਰਵੇਸ਼ ਕਰਦੇ ਹੋਏ ਹਰ ਤਰ੍ਹਾਂ ਦੇ ਦਸਤਾਵੇਜ਼ ਤਿਆਰ ਕਰਵਾਉਣ ਲਈ ਈ ਵੈਰੀਫਿਕੇਸ਼ਨ ਸ਼ੁਰੂ ਕੀਤੀ ਹੈ। ਇਸ ਪ੍ਰਕਿਰਿਆ ਤਹਿਤ ਹੁਣ ਸਭ ਤੋਂ ਪਹਿਲਾਂ ਅਰਜ਼ੀ ਸੁਵਿਧਾ ਕੇਂਦਰ ਵਿੱਚ ਜਮਾਂ ਹੋਵੇਗੀ ਅਤੇ ਫਿਰ ਅਰਜ਼ੀ ਸਬੰਧਿਤ ਪਟਵਾਰੀ ਕੋਲ ਵੈਰੀਫਿਕੇਸ਼ਨ ਲਈ ਡਿਜੀਟਲ ਤੌਰ ‘ਤੇ ਹੀ ਜਾਵੇਗੀ। ਪਟਵਾਰੀ ਅੱਗੇ ਵੈਰੀਫਿਕੇਸ਼ਨ ਲਈ ਅਰਜ਼ੀ ਨੰਬਰਦਾਰ, ਸਰਪੰਚ, ਕੌਂਸਲਰ ਦੇ ਵਟਸਐਪ ‘ਤੇ ਭੇਜੇਗਾ ਅਤੇ ਨੰਬਰਦਾਰ, ਸਰਪੰਚ ਅਤੇ ਕੌਂਸਲਰ ਵਟਸਐਪ ‘ਤੇ ਹੀ ਪਟਵਾਰੀ ਨੂੰ ਰਿਪੋਰਟ ਕਰਕੇ ਵਾਪਸ ਭੇਜਣਗੇ। ਇਹ ਪ੍ਰਕਿਰਿਆ ਹੈ ਤਾਂ ਸਲਾਘਾਯੋਗ ਅਤੇ ਸਮੇਂ ਦੀ ਹਾਣੀ ਵੀ ਹੈ ਜਿਸ ਨਾਲ ਕਿਸੇ ਵੀ ਤਰਾਂ ਦਾ ਦਸਤਾਵੇਜ਼ ਤਿਆਰ ਕਰਵਾਉਣ ਲਈ ਲਾਭਪਾਤਰੀਆਂ ਨੂੰ ਘੱਟ ਤੋਂ ਘੱਟ ਸਮਾਂ ਲੱਗੇਗਾ ਅਤੇ ਪਟਵਾਰੀਆਂ, ਸਰਪੰਚਾਂ, ਕੌਂਸਲਰਾਂ, ਨੰਬਰਦਾਰਾਂ ਦੇ ਮਗਰ ਮਗਰ ਨਹੀਂ ਫਿਰਨਾ ਪਵੇਗਾ ਪ੍ਰੰਤੂ ਇਸ ਪ੍ਰਕਿਰਿਆ ਦੀ ਇੱਕ ਵੱਡੀ ਸਮੱਸਿਆ ਇਹ ਹੋਵੇਗੀ ਕਿ ਸੂਬੇ ‘ਚ ਬਹੁਤੇ ਪਿੰਡਾਂ ਦੇ ਨੰਬਰਦਾਰ, ਸਰਪੰਚ ਅਤੇ ਸ਼ਹਿਰਾਂ ਦੇ ਕੌਂਸਲਰ ਪੂਰੀ ਤਰ੍ਹਾਂ ਅਨਪੜ੍ਹ ਹਨ, ਜਿਨ੍ਹਾਂ ਨੂੰ ਮੋਬਾਈਲ ਫੋਨ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਅਤੇ ਇਹਨਾਂ ਵਿੱਚੋਂ ਬਹੁਤਿਆਂ ਕੋਲ ਤਾਂ ਡਿਜੀਟਲ ਮੋਬਾਈਲ ਫੋਨ ਵੀ ਨਹੀਂ ਹਨ। ਸਭ ਤੋਂ ਪਹਿਲਾਂ ਤਾਂ ਅਜਿਹੇ ਸਰਪੰਚਾਂ, ਨੰਬਰਦਾਰਾਂ, ਕੌਂਸਲਰਾਂ ਨੂੰ ਡਿਜੀਟਲ ਮੋਬਾਈਲ ਫੋਨ ਲੈਣਾ ਪਵੇਗਾ ਅਤੇ ਉਸਨੂੰ ਚਲਾਉਣਾ ਵੀ ਸਿੱਖਣਾ ਪਵੇਗਾ। ਇਸ ਪ੍ਰਕਿਰਿਆ ਤਹਿਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਈ-ਵੈਰੀਫਿਕੇਸ਼ਨ ਲਈ ਨੰਬਰਦਾਰਾਂ,ਸਰਪੰਚਾਂ ਅਤੇ ਕੌਂਸਲਰਾਂ ਦੀ ਈ-ਸੇਵਾ ਕੇਂਦਰ ਪੋਰਟਲ ‘ਤੇ ਆਈਡੀ ਬਣਾਈ ਜਾ ਰਹੀ ਹੈ ਪਰ ਅਨਪੜ੍ਹ ਨੰਬਰਦਾਰਾਂ ਸਰਪੰਚਾਂ ਕੌਂਸਲਰਾਂ ਦੀ ਆਈਡੀ ਬਣਾਉਣ ਲਈ ਸਮੱਸਿਆ ਵੀ ਆਵੇਗੀ। ਈ ਵੈਰੀਫਿਕੇਸ਼ਨ ਦੀ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਹੁਣ ਜਾਅਲੀ ਸਰਟੀਫਿਕੇਟ ਬਣਨ ਦੀ ਗੁਜਾਇਸ਼ ਵੀ ਘੱਟ ਹੋ ਜਾਵੇਗੀ। ਕੁਝ ਪਿੰਡਾਂ ਵਿੱਚ ਪਤਨੀ ਸਰਪੰਚ ਜਾਂ ਕੌਂਸਲਰ ਹੋਣ ਦੀ ਸੂਰਤ ਵਿੱਚ ਉਹਨਾਂ ਦੇ ਪਤੀ ਅਤੇ ਪੁੱਤਰ ਹੀ ਆਪਣੀਆਂ ਪਤਨੀਆਂ/ਮਾਵਾਂ ਦੇ ਦਸਤਖ਼ਤ ਕਰ ਦਿੰਦੇ ਸਨ ਅਤੇ ਲੋਕ ਜਾਅਲੀ ਮੋਹਰਾਂ ਵੀ ਬਣਾ ਲੈਂਦੇ ਸਨ ਪਰੰਤੂ ਹੁਣ ਈ ਵੈਰੀਫਿਕੇਸ਼ਨ ਤਹਿਤ ਅਜਿਹਾ ਨਹੀਂ ਹੋਵੇਗਾ। ਹੁਣ ਈ ਵੈਰੀਫਿਕੇਸ਼ਨ ਪ੍ਰਕਿਰਿਆ ਤਹਿਤ ਪਿੰਡਾਂ ਦੇ ਅਨਪੜ੍ਹ ਸਰਪੰਚਾਂ, ਨੰਬਰਦਾਰਾਂ, ਅਤੇ ਸ਼ਹਿਰਾਂ ਦੇ ਅਨਪੜ੍ਹ ਕੌਂਸਲਰਾਂ ਨੂੰ ਡਿਜੀਟਲ ਦੁਨੀਆਂ ਦੇ ਵਸਨੀਕ ਬਣਨਾ ਹੀ ਪਵੇਗਾ। ‌

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

03/13/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਇੰਸਪੈਕਟਰ ਜਗਜੀਤ ਸਿੰਘ ਨੇ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਵਜੋਂ ਚਾਰਜ ਸੰਭਾਲਿਆ

Next Post

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ…ਐਸਐਸਪੀ ਦੇ ਖ਼ਿਲਾਫ਼ ਹਾਈਕੋਰਟ ਦੇ ਤੇਵਰ ਤਿੱਖੇ…ਅੰਡਰ ਸੈਕਟਰੀ ਦਾ ਹਲਫ਼ਨਾਮਾ ਕੀਤਾ ਰੱਦ

Nirmal Pandori

Nirmal Pandori

Related Posts

ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

by Nirmal Pandori
03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼
ਪੰਜਾਬ

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

by Nirmal Pandori
03/12/2026
ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ
ਪੰਜਾਬ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

by Nirmal Pandori
03/12/2026
Load More
Next Post
ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ…ਐਸਐਸਪੀ ਦੇ ਖ਼ਿਲਾਫ਼ ਹਾਈਕੋਰਟ ਦੇ ਤੇਵਰ ਤਿੱਖੇ…ਅੰਡਰ ਸੈਕਟਰੀ ਦਾ ਹਲਫ਼ਨਾਮਾ ਕੀਤਾ ਰੱਦ

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ…ਐਸਐਸਪੀ ਦੇ ਖ਼ਿਲਾਫ਼ ਹਾਈਕੋਰਟ ਦੇ ਤੇਵਰ ਤਿੱਖੇ…ਅੰਡਰ ਸੈਕਟਰੀ ਦਾ ਹਲਫ਼ਨਾਮਾ ਕੀਤਾ ਰੱਦ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend