Gee 98News

” ਭਾਈ ਲਾਲੋ ” ਦੇ ਘਰ ਦੀ ਮਿੱਟੀ ਨਾਲ ਹੋਇਆ ਸਮਾਜ ਸੇਵੀ ਭਾਨ ਸਿੰਘ ਜੱਸੀ ਦਾ ਸਨਮਾਨ

ਨਨਕਾਣਾ ਸਾਹਿਬ ਦੀ ਧਰਤੀ ਤੋਂ ਲੈ ਕੇ ਆਏ ਸਨ ਭਾਈ ਤੇਜਿੰਦਰ ਸਿੰਘ ਇਹ ਪਵਿੱਤਰ ਮਿੱਟੀ

ਲੱਗਭੱਗ 21 ਸਾਲਾਂ ਤੋਂ ਝੁੱਗੀਆਂ ਝੋਂਪੜੀਆਂ ,ਸਲਮ ਏਰੀਆ ਵਿੱਚ ਰਹਿੰਦੇ ਅਤੇ ਹੋਰਨਾਂ ਗਰੀਬਾਂ / ਲੋੜਵੰਦਾਂ ਦੇ ਬੱਚਿਆਂ ਨੂੰ ਮੁਫਤ ਪੜਾਉਣ , ਸਿਲਾਈ ਸੈਂਟਰ ਖੋਲ ਕੇ ਲੋੜਵੰਦ ਧੀਆਂ ਨੂੰ ਆਤਮ ਨਿਰਭਰ ਬਣਾਉਣ , ਮਰੀਜ਼ਾਂ ਅਤੇ ਹੋਰਨਾਂ ਦੁਖਿਆਰੇ ਲੋਕਾਂ ਦੀ ਮਦਦ ਕਰਨ ਅਤੇ ਦੱਬੇ ਕੁਚਲੇ ਅਤੇ ਮਜ਼ਲੂਮ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ , “ਭਾਈ ਲਾਲੋ” ਦੇ ਘਰ ਦੀ ਪਵਿੱਤਰ ਮਿੱਟੀ ਨਾਲ ਸਨਮਾਨਿਤ ਕੀਤਾ ਗਿਆ। ਅਮਰੀਕਾ ਨਿਵਾਸੀ ਭਾਈ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਧਰਤੀ ਨਨਕਾਣਾ ਸਾਹਿਬ (ਪਾਕਿਸਤਾਨ ) ਦੇ ਦਰਸ਼ਨਾਂ ਲਈ ਗਏ ਸਨ , ਉਥੋਂ ਭਾਈ ਲਾਲੋਆਂ ਦੇ ਘਰ ਦੀ ਮਹਾਨ ਮਿੱਟੀ ਨੂੰ ਛੋਟੇ ਜਿਹੇ ਲਿਫਾਫੇ ਵਿੱਚ ਸਤਿਕਾਰ ਨਾਲ ਸੰਭਾਲਦੇ ਹੋਏ ਪੰਜਾਬ ਲੈ ਕੇ ਆਏ ਸਨ । ਉਹਨਾਂ ਕਿਹਾ ਕਿ ਲੰਮੇ ਸਮੇਂ ਤੋਂ ਲੋੜਵੰਦ ਲੋਕਾਂ ਅਤੇ ਉਨਾਂ ਦੇ ਬੱਚਿਆਂ ਦੀ ਸੇਵਾ ਕਰਨ ਅਤੇ ਉਨਾਂ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਨ ਵਾਲੇ , ਸਮਾਜ ਸੇਵੀ , ਭਾਨ ਸਿੰਘ ਜੱਸੀ ( ਜੱਸੀ ਪੇਦਨੀ ) ਨੂੰ ਇਸ ” ਪਵਿੱਤਰ ਮਿੱਟੀ ” ਨਾਲ ਸਨਮਾਨਿਤ ਕਰਕੇ ਸਾਡੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ | ਇਸ ਮੌਕੇ ਵੱਡੀ ਗਿਣਤੀ ਬੱਚਿਆਂ ਤੋਂ ਇਲਾਵਾ ਇੰਚਾਰਜ ਮੈਡਮ ਰੀਟਾ ਕੁਮਾਰੀ , ਮੈਡਮ ਗੁਰਦੀਪ ਕੌਰ , ਜਸਵੀਰ ਸਿੰਘ , ਵੈਦ ਬਲਵੰਤ ਰਾਏ ਆਦਿ ਸ਼ਖਸੀਅਤਾਂ ਸ਼ਾਮਿਲ ਸਨ | ਅੰਤ ਵਿੱਚ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਧਰਤੀ (ਨਨਕਾਣਾ ਸਾਹਿਬ ) ਦੀ ਬੇਸ਼ਕੀਮਤੀ “ਪਵਿੱਤਰ ਮਿੱਟੀ ” ਦਾ ਸਨਮਾਨ ਪ੍ਰਾਪਤ ਕਰਦਿਆਂ ਭਾਈ ਤੇਜਿੰਦਰ ਸਿੰਘ ਯੂ.ਐਸ.ਏ , ਉਨਾਂ ਦੀ ਬੇਟੀ ਗਗਨ ਕੌਰ ਅਤੇ ਸਾਥੀਆਂ ਦਾ ਧੰਨਵਾਦ ਕੀਤਾ।

Gee98 Ads
error: Content is protected !!