ਚੰਡੀਗੜ੍ਹ,19 ਦਸੰਬਰ, Gee98 news service
-ਬੀਤੀ ਰਾਤ ਅਬੋਹਰ ਦੇ ਮਲੋਟ ਰੋਡ ‘ਤੇ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਥਾਰ ਗੱਡੀ ਦੀ ਭਿਆਨਕ ਟੱਕਰ ਹੋਈ ਜਿਸ ਵਿੱਚ ਥਾਰ ਦੇ ਡਰਾਈਵਰ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੇ ਪਛਾਣ ਪਿੰਡ ਚੰਨਣ ਖੇੜਾ ਦੇ ਰਹਿਣ ਵਾਲੇ ਐਡਵੋਕੇਟ ਸੰਜੋਤ ਬਰਾੜ ਵਜੋਂ ਹੋਈ ਹੈ ਜਿਸ ਦੀ ਉਮਰ ਅਜੇ 26 ਸਾਲ ਹੀ ਸੀ। ਇਹ ਵੀ ਪਤਾ ਲੱਗਿਆ ਹੈ ਕਿ ਅਜੇ ਪੰਜ ਦਿਨ ਪਹਿਲਾਂ ਹੀ ਸੰਜੋਤ ਬਰਾੜ ਦਾ ਵਿਆਹ ਹੋਇਆ ਸੀ। ਐਡਵੋਕੇਟ ਸੁਜੋਤ ਬਰਾੜ ਆਪਣੀ ਥਾਰ ਗੱਡੀ ‘ਚ ਮਲੋਟ ਰੋਡ ਤੋਂ ਆ ਰਿਹਾ ਸੀ ਕਿ ਜਦੋਂ ਉਹ ਗੋਬਿੰਦਗੜ੍ਹ ਪੁਲ ਨੇੜੇ ਬੀ.ਆਰ.ਵਿਲਾ ਪੈਲੇਸ ਕੋਲ ਪਹੁੰਚਿਆਂ ਤਾਂ ਉਨ੍ਹਾਂ ਦੀ ਥਾਰ ਗੱਡੀ ਇੱਕ ਟਰਾਲੀ ਨਾਲ ਟਕਰਾ ਕੇ ਚਕਨਾਚੂਰ ਹੋ ਗਈ । ਜਦਕਿ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ,ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਪਰਿਵਾਰ ਬਾਰੇ ਉਸ ਨੂੰ ਬਠਿੰਡਾ ਦੇ ਮੈਕਸ ਹਸਪਤਾਲ ਲਿਜਾ ਰਹੇ ਸਨ ਪਰੰਤੂ ਰਸਤੇ ਵਿੱਚ ਹੀ ਐਡਵੋਕੇਟ ਸੰਜੋਤ ਬਰਾੜ ਦੀ ਮੌਤ ਹੋ ਗਈ।










