Gee 98News

…GST ਝਟਕਾ…ਪੁਰਾਣੀ ਕਾਰ ਖਰੀਦਣ ‘ਤੇ ਜੀਐਸਟੀ 12 ਤੋਂ ਵਧਾ ਕੇ ਹੋ ਗਿਆ 18 ਫੀਸਦੀ

-ਜੇ ਤੁਸੀਂ ਪੁਰਾਣੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਹੁਣ ਤੁਹਾਨੂੰ ਆਪਣੀ ਜੇਬ ਪਹਿਲਾਂ ਨਾਲੋਂ ਹੋਰ ਢਿੱਲੀ ਕਰਨੀ ਪਵੇਗੀ । ਜੀਐਸਟੀ ਕੌਂਸਲ ਨੇ 55ਵੀਂ ਮੀਟਿੰਗ ਵਿੱਚ ਵਰਤੀਆਂ ਹੋਈਆਂ ਕਾਰਾਂ ‘ਤੇ ਟੈਕਸ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਪੁਰਾਣੀਆਂ ਕਾਰਾਂ ਖਰੀਦਣ ਵਾਲੇ ਲੋਕਾਂ ਦੀਆਂ ਜੇਬਾਂ ‘ਤੇ ਸਿੱਧਾ ਅਸਰ ਪੈਣ ਵਾਲਾ ਹੈ। ਨਵੀਆਂ ਕਾਰਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਲੋਕ ਪੁਰਾਣੀਆਂ ਕਾਰਾਂ ਖਰੀਦਦੇ ਹਨ। ਭਾਰਤ ‘ਚ ਪੁਰਾਣੀਆਂ ਕਾਰਾਂ ਦੀ ਖਰੀਦੋ-ਫਰੋਖਤ ਦਾ ਬਾਜ਼ਾਰ ਵੀ ਕਾਫੀ ਵਧ ਗਿਆ ਹੈ। ਕੌਂਸਲ ਵੱਲੋਂ ਤੈਅ ਕੀਤੀਆਂ ਨਵੀਆਂ ਦਰਾਂ ਪੁਰਾਣੇ ਵਾਹਨ ਸੈਕਟਰ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਜਾਂ ਡੀਲਰਾਂ ਵੱਲੋਂ ਖਰੀਦੇ ਵਾਹਨਾਂ ‘ਤੇ ਹੀ ਲਾਗੂ ਹੋਣਗੀਆਂ। ਜੇ ਤੁਸੀਂ ਰਜਿਸਟਰਡ ਡੀਲਰ ਰਾਹੀਂ ਆਪਣੀ ਵਰਤੀ ਹੋਈ ਕਾਰ ਵੇਚ ਰਹੇ ਹੋ, ਤਾਂ ਇਹ ਜੀਐਸਟੀ ਲਾਗੂ ਹੋਵੇਗਾ ਪਰ ਜੇਕਰ ਤੁਸੀਂ ਕਾਰ ਨੂੰ ਸਿੱਧਾ ਵੇਚ ਰਹੇ ਹੋ, ਤਾਂ ਤੁਹਾਨੂੰ ਇਹ GST ਨਹੀਂ ਦੇਣਾ ਪਵੇਗਾ। ਵਰਤੀਆਂ ਗਈਆਂ ਕਾਰਾਂ ‘ਤੇ ਨਵੀਂ GST ਦਰ ਵਿਅਕਤੀਗਤ ਖਰੀਦਦਾਰਾਂ ‘ਤੇ ਲਾਗੂ ਨਹੀਂ ਹੋਵੇਗੀ। ਇਸ ਦਾ ਮਤਲਬ ਹੈ ਕਿ ਜੇ ਤੁਸੀਂ ਕਿਸੇ ਤੋਂ ਸਿੱਧੀ ਪੁਰਾਣੀ ਕਾਰ ਖਰੀਦਦੇ ਹੋ ਤਾਂ ਤੁਹਾਨੂੰ 18 ਫ਼ੀਸਦੀ ਜੀਐੱਸਟੀ ਦੀ ਬਜਾਏ ਸਿਰਫ਼ 12 ਫ਼ੀਸਦੀ ਟੈਕਸ ਦੇਣਾ ਹੋਵੇਗਾ।
ਇਸ ਤੋਂ ਇਲਾਵਾ ਤੁਹਾਨੂੰ ਵਰਤੀ ਗਈ ਇਲੈਕਟ੍ਰਿਕ ਵਾਹਨ ਵੇਚਣ ‘ਤੇ 18 ਪ੍ਰਤੀਸ਼ਤ ਜੀਐਸਟੀ ਵੀ ਅਦਾ ਕਰਨਾ ਹੋਵੇਗਾ।

error: Content is protected !!