Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਧੀਆਂ ਨੇ ਵੀ ਇੰਝ ਰੌਸ਼ਨ ਕੀਤਾ ਵਿਸ਼ਵ ਪ੍ਰਸਿੱਧ ਪਿਤਾ ਦੀ ਵਿਰਾਸਤ ਨੂੰ… ਪੜ੍ਹੋ..ਡਾ ਮਨਮੋਹਨ ਸਿੰਘ ਦੀਆਂ ਧੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਬਾਰੇ ਵਿਸ਼ੇਸ਼ ਰਿਪੋਰਟ

Nirmal Pandori by Nirmal Pandori
12/28/2024
in ਪੰਜਾਬ
Reading Time: 1 min read
A A
0
ਧੀਆਂ ਨੇ ਵੀ ਇੰਝ ਰੌਸ਼ਨ ਕੀਤਾ ਵਿਸ਼ਵ ਪ੍ਰਸਿੱਧ ਪਿਤਾ ਦੀ ਵਿਰਾਸਤ ਨੂੰ… ਪੜ੍ਹੋ..ਡਾ ਮਨਮੋਹਨ ਸਿੰਘ ਦੀਆਂ ਧੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਬਾਰੇ ਵਿਸ਼ੇਸ਼ ਰਿਪੋਰਟ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 28 ਦਸੰਬਰ, Gee98 news service

-ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨਹੀਂ ਰਹੇ। ਡਾਕਟਰ ਮਨਮੋਹਨ ਸਿੰਘ ਦੀ ਜ਼ਿੰਦਗੀ ਭਾਵੇਂ ਇੱਕ ਖੁੱਲ੍ਹੀ ਕਿਤਾਬ ਵਰਗੀ ਹੈ ਪ੍ਰੰਤੂ ਉਹਨਾਂ ਦੇ ਪਰਿਵਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਡਾਕਟਰ ਮਨਮੋਹਨ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਅਤੇ ਤਿੰਨ ਬੇਟੀਆਂ ਹਨ। ਉਹਨਾਂ ਦੀਆਂ ਤਿੰਨੇ ਬੇਟੀਆਂ ਸ਼ਾਦੀਸ਼ੁਦਾ ਹਨ। ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਨਾਲ ਜੁੜਿਆ ਇੱਕ ਦਿਲਚਸਪ ਪੱਖ ਹੈ ਕਿ ਉਹਨਾਂ ਦੀਆਂ ਬੇਟੀਆਂ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਸਿਰਫ ਸੰਭਾਲਿਆ ਹੀ ਨਹੀਂ ਸਗੋਂ ਅੱਗੇ ਵੀ ਵਧਾਇਆ ਹੈ ਭਾਵ ਕਿ ਜਿਸ ਤਰ੍ਹਾਂ ਅਰਥ ਸ਼ਾਸਤਰ ਦੇ ਖੇਤਰ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਵਿਸ਼ਵ ਭਰ ਪ੍ਰਸਿੱਧੀ ਪ੍ਰਾਪਤ ਕੀਤੀ ਇਸੇ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਦੀਆਂ ਤਿੰਨੇ ਬੇਟੀਆਂ ਨੇ ਵੀ ਆਪਣੇ ਆਪਣੇ ਖੇਤਰ ਵਿੱਚ ਆਪਣੇ ਬਲਬੂਤੇ ‘ਤੇ ਆਪਣਾ ਨਾਮ ਕਮਾਇਆ। ਡਾਕਟਰ ਮਨਮੋਹਨ ਸਿੰਘ ਦੇ ਸਮਕਾਲੀ ਇਹ ਗੱਲ ਠੋਕ ਵਜਾ ਕੇ ਆਖਦੇ ਹਨ ਕਿ ਉਹਨਾਂ ਦੀਆਂ ਬੇਟੀਆਂ ਨੇ ਆਪਣੇ ਪਿਤਾ ਦੇ ਪ੍ਰਧਾਨ ਮੰਤਰੀ ਹੋਣ ਦਾ ਕਦੇ ਵੀ ਕੋਈ ਫਾਇਦਾ ਨਹੀਂ ਉਠਾਇਆ। ਇਹ ਵੀ ਜੱਗ ਜ਼ਾਹਰ ਹੈ ਕਿ ਡਾਕਟਰ ਮਨਮੋਹਨ ਸਿੰਘ ਆਪਣੇ ਕਿਸੇ ਨੇੜਲੇ ਰਿਸ਼ਤੇਦਾਰ ਦੀ ਵੀ ਕਦੇ ਸਿਫਾਰਸ ਨਹੀਂ ਕਰਦੇ ਸਨ। ਆਓ, ਤੁਹਾਨੂੰ ਡਾਕਟਰ ਮਨਮੋਹਨ ਸਿੰਘ ਦੀਆਂ ਤਿੰਨ ਬੇਟੀਆਂ ਤੇ ਉਹਨਾਂ ਦੇ ਸਫਲ ਕੈਰੀਅਰ ਬਾਰੇ ਦੱਸਦੇ ਹਾਂ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਤਿੰਨ ਬੇਟੀਆਂ ਹਨ- ਉਪਿੰਦਰ ਸਿੰਘ, ਦਮਨ ਸਿੰਘ ਅਤੇ ਅੰਮ੍ਰਿਤ ਸਿੰਘ। ਉਨ੍ਹਾਂ ਵਿੱਚੋਂ ਹਰ ਇੱਕ ਨੇ ਆਪਣੇ-ਆਪਣੇ ਖੇਤਰਾਂ ਵਿੱਚ ਇੱਕ ਸਫਲ ਕੈਰੀਅਰ ਬਣਾਇਆ। ਡਾਕਟਰ ਮਨਮੋਹਨ ਸਿੰਘ ਦੀ ਵੱਡੀ ਬੇਟੀ ਉਪਿੰਦਰ ਸਿੰਘ ਪੇਸ਼ੇ ਵਜੋਂ ਇਤਿਹਾਸਕਾਰ ਅਤੇ ਸਿੱਖਿਆ ਸ਼ਾਸਤਰੀ ਹੈ। ਉਪਿੰਦਰ ਸਿੰਘ ਮੌਜੂਦਾ ਸਮੇਂ ‘ਚ ਅਸ਼ੋਕਾ ਯੂਨੀਵਰਸਿਟੀ ਵਿਖੇ ਫੈਕਲਟੀਜ਼ ਦੇ ਡੀਨ ਹਨ। ਉਪਿੰਦਰ ਸਿੰਘ ਨੇ ਸੇਂਟ ਸਟੀਫਨ ਕਾਲਜ, ਦਿੱਲੀ ਅਤੇ ਮੈਕਗਿਲ ਯੂਨੀਵਰਸਿਟੀ, ਮਾਂਟਰੀਅਲ ਤੋਂ ਡਿਗਰੀਆਂ ਪ੍ਰਾਪਤ ਕੀਤੀਆਂ। ਉਪਿੰਦਰ ਨੇ ਪੁਰਾਤਨ ਭਾਰਤੀ ਇਤਿਹਾਸ ‘ਤੇ ਮਹੱਤਵਪੂਰਨ ਕੰਮ ਕੀਤਾ ਹੈ। ਉਸ ਨੇ ਇਸ ਬਾਰੇ ਕਈ ਕਿਤਾਬਾਂ ਲਿਖੀਆਂ ਹਨ। ਜਿਸ ਵਿੱਚ ਪ੍ਰਾਚੀਨ ਅਤੇ ਸ਼ੁਰੂਆਤੀ ਮੱਧਕਾਲੀ ਭਾਰਤ ਦਾ ਇਤਿਹਾਸ ਅਤੇ ਪ੍ਰਾਚੀਨ ਭਾਰਤ ਵਿੱਚ ਰਾਜਨੀਤਿਕ ਹਿੰਸਾ ਸ਼ਾਮਲ ਹੈ। ਉਸਨੇ ਹਾਰਵਰਡ ਅਤੇ ਕੈਂਬਰਿਜ ਵਰਗੀਆਂ ਸੰਸਥਾਵਾਂ ਤੋਂ ਵੱਕਾਰੀ ਫੈਲੋਸ਼ਿਪਾਂ ਪ੍ਰਾਪਤ ਕੀਤੀਆਂ ਹਨ। ਉਸਨੂੰ 2009 ਵਿੱਚ ਸਮਾਜਿਕ ਵਿਗਿਆਨ ਵਿੱਚ ਇਨਫੋਸਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਡਾਕਟਰ ਮਨਮੋਹਨ ਸਿੰਘ ਦੀ ਦੂਜੇ ਬੇਟੀ ਦਮਨ ਸਿੰਘ ਵਿਸ਼ਵ ਪ੍ਰਸਿੱਧ ਲੇਖਕ ਹੈ। ਦਮਨ ਸਿੰਘ ਆਪਣੀ ਲਿਖੀ ਕਿਤਾਬ ‘ਸਟ੍ਰਿਕਲੀ ਪਰਸਨਲ: ਮਨਮੋਹਨ ਅਤੇ ਗੁਰਸ਼ਰਨ’ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਦਮਨ ਸਿੰਘ ਨੇ ਆਪਣੀ ਕਿਤਾਬ ਵਿੱਚ ਆਪਣੇ ਪਿਤਾ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਪਰਿਵਾਰਕ ਜੀਵਨ ਸਬੰਧੀ ਬੜੀ ਕਲਾਤਮਿਕਤਾ ਦੇ ਨਾਲ ਵਰਨਣ ਕੀਤਾ ਹੈ। 4 ਸਤੰਬਰ 1963 ਨੂੰ ਜਨਮੀ ਦਮਨ ਨੇ ਵਾਤਾਵਰਣ ਦੇ ਮੁੱਦਿਆਂ ਸਮੇਤ ਕਈ ਵਿਸ਼ਿਆਂ ‘ਤੇ ਕਿਤਾਬਾਂ ਲਿਖੀਆਂ ਹਨ। ਦਮਨ ਦਾ ਵਿਆਹ ਆਈਪੀਐਸ ਅਧਿਕਾਰੀ ਅਸ਼ੋਕ ਪਟਨਾਇਕ ਨਾਲ ਹੋਇਆ ਹੈ। ਉਹਨਾਂ ਦਾ ਇੱਕ ਪੁੱਤਰ ਵੀ ਹੈ। ਡਾਕਟਰ ਮਨਮੋਹਨ ਸਿੰਘ ਦੀ ਤੀਜੀ ਬੇਟੀ ਅੰਮ੍ਰਿਤ ਸਿੰਘ ਪੇਸ਼ੇ ਵੱਜੋਂ ਮਨੁੱਖੀ ਅਧਿਕਾਰ ਵਕੀਲ ਅਤੇ ਸਿੱਖਿਆ ਸ਼ਾਸਤਰੀ ਹੈ। ਅੰਮ੍ਰਿਤ ਸਿੰਘ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ACLU) ਵਿਖੇ ਸਟਾਫ ਅਟਾਰਨੀ ਅਤੇ ਸਟੈਨਫੋਰਡ ਲਾਅ ਸਕੂਲ ਵਿਖੇ ਕਾਨੂੰਨ ਦੇ ਪ੍ਰੋਫੈਸਰ ਹਨ। ਅੰਮ੍ਰਿਤ ਸਿੰਘ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ। ਆਕਸਫੋਰਡ ਯੂਨੀਵਰਸਿਟੀ ਤੋਂ ਫਿਲਾਸਫੀ ਵਿੱਚ ਪੋਸਟ ਗ੍ਰੈਜੂਏਟ ਕੀਤੀ। ਫਿਰ ਯੇਲ ਲਾਅ ਸਕੂਲ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਮਹੱਤਵਪੂਰਨ ਕਾਨੂੰਨੀ ਮਾਮਲਿਆਂ ‘ਤੇ ਕੰਮ ਕੀਤਾ। ਪਹਿਲਾਂ ਓਪਨ ਸੋਸਾਇਟੀ ਇਨੀਸ਼ੀਏਟਿਵ ਲਈ ਵਕੀਲ ਵਜੋਂ ਕੰਮ ਕੀਤਾ ਸੀ। ਉਸਦੇ ਤਜ਼ਰਬੇ ਵਿੱਚ ਕਈ ਵੱਕਾਰੀ ਸੰਸਥਾਵਾਂ ਵਿੱਚ ਪੜ੍ਹਾਉਣਾ ਸ਼ਾਮਲ ਹੈ। ਡਾਕਟਰ ਮਨਮੋਹਨ ਸਿੰਘ ਦੀਆਂ ‌ਤਿੰਨਾਂ ਧੀਆਂ ਨੇ ਨਾ ਸਿਰਫ਼ ਆਪਣੇ ਪਿਤਾ ਦੀ ਵਿਰਾਸਤ ਨੂੰ ਸੰਭਾਲਿਆ ਸਗੋਂ ਸਿੱਖਿਆ, ਸਾਹਿਤ ਅਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਵਿੱਚ ਵੀ ਅਹਿਮ ਯੋਗਦਾਨ ਪਾਇਆ ਅਤੇ ਆਪਣੀਆਂ ਪੇਸ਼ੇਵਰ ਪ੍ਰਾਪਤੀਆਂ ਅਤੇ ਨਿੱਜੀ ਨਜ਼ਰੀਏ ਰਾਹੀਂ ਜਨਤਕ ਜੀਵਨ ਵਿੱਚ ਆਪਣੇ ਤਰੀਕੇ ਨਾਲ ਪ੍ਰਭਾਵ ਪਾਇਆ। ਡਾਕਟਰ ਮਨਮੋਹਨ ਸਿੰਘ ਦੀ ਵੱਡੀ ਬੇਟੀ ਉਪਿੰਦਰ ਸਿੰਘ ਨੇ ਆਪਣੇ ਪਿਤਾ ਬਾਰੇ ਸੰਜੇ ਬਾਰੂ ਵੱਲੋਂ ਲਿਖੀ ਕਿਤਾਬ ਦੀ ਆਲੋਚਨਾ ਕਰਨ ਸਮੇਂ ਧਿਆਨ ਖਿੱਚਿਆ ਸੀ। ਮਨਮੋਹਨ ਸਿੰਘ ਦੀ ਧੀ ਉਪਿੰਦਰ ਸਿੰਘ, ਇੱਕ ਇਤਿਹਾਸਕਾਰ ਅਤੇ ਪ੍ਰੋਫੈਸਰ, ਨੇ ਜਨਤਕ ਤੌਰ ‘ਤੇ ਸੰਜੇ ਬਾਰੂ ਦੁਆਰਾ ਲਿਖੀ ਇੱਕ ਕਿਤਾਬ, ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੀ ਆਲੋਚਨਾ ਕੀਤੀ, ਜਿਸ ਵਿੱਚ ਉਸਦੇ ਪਿਤਾ ਨੂੰ ਇੱਕ ਨਕਾਰਾਤਮਕ ਰੌਸ਼ਨੀ ਵਿੱਚ ਦਰਸਾਇਆ ਗਿਆ ਸੀ। ਉਸਨੇ ਕਿਤਾਬ ਨੂੰ “ਭਰੋਸੇ ਦਾ ਘੋਰ ਵਿਸ਼ਵਾਸਘਾਤ” ਅਤੇ ਇੱਕ “ਸ਼ਰਾਰਤੀ ਅਤੇ ਅਨੈਤਿਕ” ਕੰਮ ਦੱਸਿਆ। ਉਪਿੰਦਰ ਸਿੰਘ ਨੇ ਸੰਜੇ ਬਾਰੂ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਦੇ ਅਧਿਕਾਰ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਪਾਰਟੀ ਅੰਦਰਲੀ ਗਤੀਸ਼ੀਲਤਾ ਨੂੰ ਗਲਤ ਢੰਗ ਨਾਲ ਪੇਸ਼ ਕੀਤਾ। ਡਾਕਟਰ ਮਨਮੋਹਨ ਸਿੰਘ ਦੀ ਦੂਜੀ ਬੇਟੀ ਦਮਨ ਸਿੰਘ ਨੇ ਆਪਣੇ ਪਿਤਾ ‘ਤੇ ਕਿਤਾਬ ਲਿਖੀ। ਉਸ ਦੀ ਕਿਤਾਬ ਦਾ ਸਿਰਲੇਖ ਸੀ, ‘ਸਟ੍ਰਿਕਟਲੀ ਪਰਸਨਲ: ਮਨਮੋਹਨ ਅਤੇ ਗੁਰਸ਼ਰਨ’। ਇਹ ਕਿਤਾਬ ਉਸ ਦੇ ਪਰਿਵਾਰਕ ਜੀਵਨ ਅਤੇ ਉਸ ਦੇ ਸਿਆਸੀ ਜੀਵਨ ਦੌਰਾਨ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ‘ਤੇ ਡੂੰਘੀ ਝਾਤ ਪਾਉਂਦੀ ਹੈ। ਇਸ ਪੁਸਤਕ ਵਿੱਚ ਪਿਤਾ ਦੀਆਂ ਨਿੱਜੀ ਕਹਾਣੀਆਂ ਹਨ, ਜੋ ਮਨਮੋਹਨ ਸਿੰਘ ਦੇ ਚਰਿੱਤਰ ਬਾਰੇ ਡੂੰਘੀ ਸਮਝ ਪ੍ਰਦਾਨ ਕਰਦੀਆਂ ਹਨ। ਤੀਜੀ ਬੇਟੀ ਅੰਮ੍ਰਿਤ ਸਿੰਘ ਨੇ ਇਮਾਨਦਾਰੀ ਅਤੇ ਨਿਆਂ ਦੀਆਂ ਕਦਰਾਂ-ਕੀਮਤਾਂ ‘ਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਵਜੋਂ ਕੰਮ ਕੀਤਾ। ਕੁੱਲ ਮਿਲਾ ਕੇ ਮਨਮੋਹਨ ਸਿੰਘ ਦੀਆਂ ਧੀਆਂ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਇਆ ਅਤੇ ਉਸ ਦਾ ਬਚਾਅ ਵੀ ਕੀਤਾ। ਡਾਕਟਰ ਮਨਮੋਹਨ ਸਿੰਘ ਦੀ ਵੱਡੀ ਬੇਟੀ ਉਪਿੰਦਰ ਸਿੰਘ ਦੀ ਉਮਰ 65 ਸਾਲ ਹੈ। ਉਸਦਾ ਪਤੀ ਵਿਜੇ ਟਾਂਖਾ ਇੱਕ ਸਿੱਖਿਆ ਸ਼ਾਸਤਰੀ ਅਤੇ ਲੇਖਕ ਹੈ। ਉਨ੍ਹਾਂ ਦੇ ਦੋ ਬੱਚੇ ਹਨ। ਦਮਨ ਸਿੰਘ ਦੀ ਉਮਰ 61 ਸਾਲ ਹੈ। ਉਨ੍ਹਾਂ ਦੇ ਪਤੀ ਅਸ਼ੋਕ ਪਟਨਾਇਕ ਸੀਨੀਅਰ ਆਈਪੀਐਸ ਅਧਿਕਾਰੀ ਸਨ। ਉਸਦਾ ਇੱਕ ਪੁੱਤਰ ਹੈ। ਤੀਜੀ ਬੇਟੀ ਅੰਮ੍ਰਿਤ ਸਿੰਘ ਦੀ ਉਮਰ 58 ਸਾਲ ਹੈ। ਉਸਦੇ ਪਤੀ ਬਾਰੇ ਜਾਣਕਾਰੀ ਜਨਤਕ ਡੋਮੇਨ ਵਿੱਚ ਉਪਲਬਧ ਨਹੀਂ ਹੈ।‌ ਕੋਈ ਸ਼ੱਕ ਨਹੀਂ ਕਿ ਡਾਕਟਰ ਮਨਮੋਹਨ ਸਿੰਘ ਨੇ ਤਿੰਨਾਂ ਬੇਟੀਆਂ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਚਾਰ ਚੰਨ ਲਗਾਏ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

05/02/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਡੱਲੇਵਾਲ ਦੀ ਸਿਹਤ ਸਬੰਧੀ ਵੱਡੀ ਅਪਡੇਟ…ਕਿਸਾਨਾਂ ਦੇ ਮਨਾਂ ‘ਚ ਸਹਿਮ ਦਾ ਮਾਹੌਲ…ਅੱਜ ਪਾਣੀ ਪੀਣਾ ਵੀ ਛੱਡ ਦਿੱਤਾ

Next Post

ਬ੍ਰਿਟੇਨ ‘ਚ ਵੀ ਪੜ੍ਹਾਈ ਹੋ ਗਈ ਹੋਰ ਮਹਿੰਗੀ…2 ਜਨਵਰੀ 2025 ਤੋਂ ਹੋਣਗੇ ਨਵੇਂ ਨਿਯਮ ਲਾਗੂ

Nirmal Pandori

Nirmal Pandori

Related Posts

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ
ਪੰਜਾਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

by Nirmal Pandori
05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ
ਪੰਜਾਬ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

by Nirmal Pandori
05/02/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Load More
Next Post
ਬ੍ਰਿਟੇਨ ‘ਚ ਵੀ ਪੜ੍ਹਾਈ ਹੋ ਗਈ ਹੋਰ ਮਹਿੰਗੀ…2 ਜਨਵਰੀ 2025 ਤੋਂ ਹੋਣਗੇ ਨਵੇਂ ਨਿਯਮ ਲਾਗੂ

ਬ੍ਰਿਟੇਨ 'ਚ ਵੀ ਪੜ੍ਹਾਈ ਹੋ ਗਈ ਹੋਰ ਮਹਿੰਗੀ…2 ਜਨਵਰੀ 2025 ਤੋਂ ਹੋਣਗੇ ਨਵੇਂ ਨਿਯਮ ਲਾਗੂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਖ਼ਿਲਾਫ਼ aap ਦਾ ਵਿਰੋਧ ਪ੍ਰਦਰਸ਼ਨ

ਮਹਿਲ ਖੁਰਦ ਸਕੂਲ ਦੀ ਵਿਦਿਆਰਥਣ ਨੇ ਨੈਸ਼ਨਲ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend