Skip to main content

Gee 98News

ਚੰਗੀ ਖ਼ਬਰ…ਬਦਲ ਗਿਆ ਵਿਧਵਾ ਕਲੋਨੀ ਦਾ ਨਾਮ.. ਨਵਾਂ ਨਾਮ ਹੋਵੇਗਾ ਮਾਤਾ ਗੁਜਰੀ ਕਲੋਨੀ

-1984 ਦੇ ਸਿੱਖ ਦੰਗਾ ਪੀੜਤਾਂ ਦੀ ਇੱਕ ਚਿਰੋਕਣੀ ਮੰਗ ਹੁਣ ਪੂਰੀ ਹੋਈ ਹੈ। ਪੱਛਮੀ ਦਿੱਲੀ ਦੀ ‘ਵਿਧਵਾ ਕਲੋਨੀ’ ਦਾ ਨਾਮ ਬਦਲ ਕੇ ਮਾਤਾ ਗੁਜਰੀ ਦੇ ਨਾਮ ਉੱਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਇਸ ਕਲੋਨੀ ਵਿਚ ਬਹੁਤੇ ਘਰ 1984 ਦੇ ਸਿੱਖ ਦੰਗਾ ਪੀੜਤਾਂ ਦੇ ਹਨ। ਇੱਥੋਂ ਦੇ ਵਸਨੀਕ ਪਿਛਲੇ ਕਾਫੀ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਕਲੋਨੀ ਦਾ ਨਾਮ ਬਦਲ ਦਿੱਤਾ ਜਾਵੇ, ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਕਲੋਨੀ ਵਾਸੀਆਂ ਦੇ ਸੁਝਾਅ ਮੁਤਾਬਕ ਪਿਛਲੇ ਸਾਲ ਨਵੰਬਰ ਵਿਚ ‘ਵਿਧਵਾ ਕਲੋਨੀ’ ਦਾ ਨਾਮ ਬਦਲਣ ਦੇ ਹੁਕਮ ਦਿੱਤੇ ਸਨ।‌ ਕਲੋਨੀ ਦਾ ਨਾਮ ਬਦਲਣ ਸਬੰਧੀ ਉਪ ਰਾਜਪਾਲ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਕਿ “ਗੁਰੂ ਗੋਬਿੰਦ ਦੇ ਪ੍ਰਕਾਸ਼ ਪੁਰਬ ਮੌਕੇ ਪੱਛਮੀ ਦਿੱਲੀ ਦੀ ਵਿਧਵਾ ਕਲੋਨੀ ਦਾ ਨਾਮ ਬਦਲ ਕੇ ਉਨ੍ਹਾਂ ਦੀ ਮਾਤਾ ਮਾਤਾ ਗੁਜਰੀ ਦੇ ਨਾਮ ‘ਤੇ ਰੱਖਿਆ ਗਿਆ ਹੈ”।

error: Content is protected !!