ਚੰਡੀਗੜ੍ਹ, 7 ਜੁਲਾਈ, Gee98 news service
ਪੰਜਾਬ ‘ਚ ਕੁੜਤੇ ਪਜਾਮਿਆਂ ਦੇ ਕੱਪੜੇ ਅਤੇ ਸਿਲਾਈ ਲਈ ਮਸ਼ਹੂਰ ਸ਼ੋਅ ਰੂਮ ਦੇ ਮਾਲਕ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਖ਼ਬਰ ਅਨੁਸਾਰ ਅਬੋਹਰ ਵਿੱਚ ਕੁੜਤੇ ਪਜ਼ਾਮਿਆਂ ਦੇ ਸ਼ੋਅ ਰੂਮ ਦੇ ਮਾਲਕ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਰ ਦਿੱਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅਣਪਛਾਤੇ ਨੌਜਵਾਨ ਅਸਲੇ ਦੇ ਸਮੇਤ ਸੰਜੇ ਵਰਮਾ ਦੇ ਸ਼ੋਅਰੂਮ ਦੇ ਬਾਹਰ ਮੋਟਰਸਾਈਕਲ ‘ਤੇ ਆਏ ਅਤੇ ਸੰਜੇ ਵਰਮਾ ਦੀ ਉਡੀਕ ਕਰਨ ਲੱਗੇ, ਵਕਤ ਕਰੀਬ ਸਵੇਰੇ 10 ਵਜੇ ਜਿਵੇਂ ਹੀ ਸੰਜੇ ਵਰਮਾ ਆਪਣੀ ਕਾਰ ਵਿੱਚੋਂ ਉਤਰੇ ਤਾਂ ਅਣਪਛਾਤੇ ਨੌਜਵਾਨਾਂ ਨੇ ਉਸ ਉੱਪਰ ਤਾਬੜਤੋੜ ਫਾਇਰਿੰਗ ਕਰ ਦਿੱਤੀ ਅਤੇ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਸੰਜੇ ਵਰਮਾ ਦਾ ਸ਼ੋਅ ਰੂਮ ਕੁੜਤੇ ਪਜਾਮੇ ਦੇ ਕੱਪੜੇ ਤੇ ਸਿਲਾਈ ਲਈ ਪੰਜਾਬ ਭਰ ਦੇ ਵਿੱਚ ਮਸ਼ਹੂਰ ਹੈ, ਖਾਸ ਕਰਕੇ ਇਥੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰ ਵਿਸ਼ੇਸ਼ ਤੌਰ ‘ਤੇ ਕੁੜਤੇ ਪਜਾਮੇ ਤਿਆਰ ਕਰਵਾਉਂਦੇ ਸਨ। ਮੁੱਢਲੀ ਨਜ਼ਰੇ ਭਾਵੇਂ ਇਹ ਮਾਮਲਾ ਫਿਰੌਤੀ ਦਾ ਲੱਗਦਾ ਹੈ ਪ੍ਰੰਤੂ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਦੂਜੇ ਪਾਸੇ ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਹੈ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਹੋਰ ਪੋਸਟ ਆਰਜੂ ਬਿਸ਼ਨੋਈ ਦੇ ਨਾਮ ‘ਤੇ ਵਾਇਰਲ ਹੋ ਰਹੀ ਹੈ।