Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਨਗਰ ਕੌਂਸਲ ਤੋਂ ਬਾਅਦ ਹੁਣ ਟਰੱਕ ਯੂਨੀਅਨ…ਬਲੈਕਆਊਟ ਦੇ ਸਾਇਰਨ ਵਾਂਗ ਗੂੰਜ ਰਹੀਆਂ ਨੇ ਘਪਲਿਆਂ ਦੀਆਂ ਗੂੰਜਾਂ

ਕਿਸੇ ਕੰਮ ਨਾ ਆਈਆਂ,ਪ੍ਰਧਾਨ ਦੀਆਂ ਸਫਾਈਆਂ...ਟਰੱਕ ਆਪਰੇਟਰਾਂ ਨੇ ਦਿੱਤੀ ਨਿਰਪੱਖ ਜਾਂਚ ਦੀ ਚੁਣੌਤੀ

Nirmal Pandori by Nirmal Pandori
07/30/2025
in ਪੰਜਾਬ
Reading Time: 1 min read
A A
0
ਨਗਰ ਕੌਂਸਲ ਤੋਂ ਬਾਅਦ ਹੁਣ ਟਰੱਕ ਯੂਨੀਅਨ…ਬਲੈਕਆਊਟ ਦੇ ਸਾਇਰਨ ਵਾਂਗ ਗੂੰਜ ਰਹੀਆਂ ਨੇ ਘਪਲਿਆਂ ਦੀਆਂ ਗੂੰਜਾਂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,30 ਜੁਲਾਈ (ਨਿਰਮਲ ਸਿੰਘ ਪੰਡੋਰੀ)-

ਬਰਨਾਲਾ ‘ਚ ਅੱਜਕੱਲ੍ਹ ਘਪਲਿਆਂ ਦੀ ਗੂੰਜ ਦੀ ਆਵਾਜ਼ ਬਲੈਕਆਊਟ ਦੇ ਸਾਇਰਨ ਵਾਂਗ ਘਰ ਘਰ ਪੁੱਜੀ ਹੋਈ ਹੈ, ਥੋੜ੍ਹੇ ਜਿਹੇ ਦਿਨਾਂ ਬਾਅਦ ਕਿਸੇ ਨਾ ਕਿਸੇ ਪਾਸੇ ਵੱਡੇ ਘਪਲੇ ਦਾ ਸੱਪ ਨਿਕਲ ਆਉਂਦਾ ਹੈ ਜਿਸ ਤੋਂ ਬਾਅਦ ਜਿੱਥੇ ਵਿਰੋਧੀ ਧਿਰ ਦੋਸ਼ਾਂ ਦੀ ਝੜੀ ਸ਼ੁਰੂ ਕਰ ਦਿੰਦੀ ਹੈ ਕਿ ਇਹ ਸੱਪ ਸੱਤਾਧਾਰੀਆਂ ਦੀ ਪਟਾਰੀ ਵਿੱਚੋਂ ਨਿਕਲਿਆ ਹੈ ਪਰੰਤੂ ਦੂਜੇ ਪਾਸੇ ਸੱਤਾਧਾਰੀ ਦੋਸ਼ਾਂ ਦਾ ਜਵਾਬ ਦੇਣ ਦੀ ਬਜਾਏ ਘਪਲਿਆਂ ਦੇ ਵੱਡੇ ਸੱਪ ਨੂੰ ਚੁੱਪ ਚਾਪ ਪਟਾਰੀ ‘ਚ ਬੰਦ ਕਰਨ ਦੇ ਯਤਨ ਸ਼ੁਰੂ ਕਰ ਦਿੰਦੇ ਹਨ। ਧਨੌਲਾ ਨਗਰ ਕੌਂਸਲ ਤਹਿਤ ਜ਼ਮੀਨੀ ਘਪਲੇ ਦੇ ਦੋਸ਼, ਨਗਰ ਕੌਂਸਲ ਬਰਨਾਲਾ ‘ਚ ਵੱਡੇ ਘਪਲੇ ਦੇ ਦੋਸ਼, ਸ਼ਹਿਰ ‘ਚ ਸੀਵਰੇਜ ਦੀ ਗਰਾਂਟ ‘ਚ ਵੱਡੇ ਘਪਲੇ ਦੇ ਦੋਸ਼, ਸ਼ਹਿਰ ,ਚ ਬਣੀਆਂ ਸੜਕਾਂ ‘ਤੇ ਵਰਤੇ ਗਏ ਮੈਟੀਰੀਅਲ ‘ਚ ਵੱਡੇ ਘਪਲੇ ਦੇ ਦੋਸ਼ਾਂ ਨੂੰ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ। ਹੁਣ ਤਾਜ਼ਾ ਮਾਮਲਾ ਟਰੱਕ ਯੂਨੀਅਨ ਬਰਨਾਲਾ ਦੀ ਬੇਸ਼ਕੀਮਤੀ ਜਗ੍ਹਾ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਲੀਜ਼ ‘ਤੇ ਦੇਣ ਦਾ ਸਾਹਮਣੇ ਆਇਆ ਹੈ। ਵਿਰੋਧੀ ਧਿਰ ਵੱਲੋਂ ਇਸ ਵਿੱਚ ਵੀ ਵੱਡੇ ਘਪਲੇ ਦੇ ਦੋਸ਼ ਲਗਾਏ ਜਾ ਰਹੇ ਹਨ। ਟਰੱਕ ਯੂਨੀਅਨ ਦੀ ਰਾਏਕੋਟ ਰੋਡ ‘ਤੇ ਇਸ ਜਗ੍ਹਾ ਦਾ ਮਹਿਜ਼ 6500 ਸਲਾਨਾ ਪਟਾਨਾਮਾ ਸੰਗਰੂਰ ਨਿਵਾਸੀ ਮਨਜੀਤ ਕੌਰ ਦੇ ਨਾਮ ਲਿਖਾਏ ਜਾਣ ‘ਤੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਸਿੱਧੇ ਸਵਾਲਾਂ ਦੇ ਘੇਰੇ ਵਿੱਚ ਹਨ।

                           ਕਰੋੜਾਂ ਦੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਲੀਜ਼ ‘ਤੇ ਦਿੱਤੇ ਜਾਣ ਦੇ ਦੋਸ਼ਾਂ ਦੀ ਝੜੀ ਲੱਗਣ ਤੋਂ ਬਾਅਦ ਭਾਵੇਂ ਪ੍ਰਧਾਨ ਹਰਦੀਪ ਸਿੰਘ ਸਿੱਧੂ ਵੱਲੋਂ ਇਸ ਪਟੇਨਾਮੇ ਨੂੰ ਰੱਦ ਕਰਨ ਸਬੰਧੀ ਇੱਕ ਦਸਤਾਵੇਜ਼ ਵਾਇਰਲ ਕਰਕੇ ਸਫ਼ਾਈਆਂ ਦਿੱਤੀਆਂ ਜਾ ਰਹੀਆਂ ਹਨ ਪ੍ਰੰਤੂ ਪ੍ਰਧਾਨ ਦੀਆਂ ਇਹ ਸਫ਼ਾਈਆਂ ਕਿਸੇ ਕੰਮ ਨਹੀਂ ਆ ਰਹੀਆਂ ਕਿਉਂਕਿ ‌ ਆਮ ਆਦਮੀ ਪਾਰਟੀ ਦੀਆਂ ਸਿਆਸੀ ਵਿਰੋਧੀ ਧਿਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਆਪਰੇਟਰ ਇਹ ਸਵਾਲ ਚੁੱਕ ਰਹੇ ਹਨ ਕਿ ਆਖ਼ਰ ਐਨੀ ਕੀਮਤੀ ਜਗ੍ਹਾ ਕੌਡੀਆਂ ਦੇ ਭਾਅ ਲੀਜ਼ ‘ਤੇ ਦਿੱਤੀ ਹੀ ਕਿਉਂ ਗਈ ? ਟਰੱਕ ਆਪਰੇਟਰ ਪਾਲਾ ਸਿੰਘ ਅਤੇ ਬਲਵੀਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਇਸ ਮਾਮਲੇ ਦੀ ਜਾਂਚ ਇਮਾਨਦਾਰੀ ਨਾਲ ਹੋ ਜਾਵੇ ਤਾਂ ਇਸ ਘਪਲੇ ਵਿੱਚ ਪ੍ਰਧਾਨ ਤੋਂ ਇਲਾਵਾ ‌ਇਮਾਨਦਾਰੀ ਦਾ ਢਿੰਡੋਰਾ ਪਿੱਟਣ ਵਾਲੇ ਸਫੈਦਪੋਸ਼ ਵੀ ਸਾਹਮਣੇ ਆਉਣਗੇ। “ਆਪ” ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਇਕੱਲੇ ਪ੍ਰਧਾਨ ਦੀ ਹਿੰਮਤ ਨਹੀਂ ਹੈ ਕਿ ਉਹ ਐਨਾ ਵੱਡਾ ਫੈਸਲਾ ਆਪਣੇ ਪੱਧਰ ‘ਤੇ ਲੈ ਲਵੇ। ਦੂਜੇ ਪਾਸੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਸਥਾਨਕ ਆਪ ਦੇ ਵੱਡੇ ਆਗੂ ਭਾਵੇਂ ਲੱਖ ਯਤਨ ਕਰ ਲੈਣ ਪ੍ਰੰਤੂ ਉਹ ਘਪਲੇ ਦੇ ਇਸ ਵੱਡੇ ਸੱਪ ਨੂੰ ਹੁਣ ਪਟਾਰੀ ਵਿੱਚ ਨਹੀਂ ਪਾਉਣ ਦੇਣਗੇ ਸਗੋਂ ਇਸ ਦਾ ਫ਼ਨ ਕਾਨੂੰਨੀ ਤੌਰ ਤਰੀਕਿਆਂ ਨਾਲ ਕੁਚਲ ਦਿੱਤਾ ਜਾਵੇਗਾ। 

Gee98 Ads

                                   ਇੱਥੇ ਇਹ ਵੀ ਯਾਦ ਰਹੇ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਅਜੇ ਪਿਛਲੇ ਮਹੀਨੇ ਬਰਨਾਲਾ ਦੇ ਆਰਟੀਓ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ ਅਤੇ ਹੁਣ ਆਪਣੇ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਪ੍ਰਧਾਨ ਵੱਲੋਂ ਵੱਖ-ਵੱਖ ਅਦਾਰਿਆਂ ਦੇ ਪੱਤਰਕਾਰਾਂ ਨੂੰ ਵੱਖ ਵੱਖ ਪੱਖ ਦਿੱਤਾ ਜਾ ਰਿਹਾ ਹੈ, ਜਿਵੇਂ ਕੁਝ ਪੱਤਰਕਾਰਾਂ ਨੂੰ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਕਿਸੇ ਨੂੰ ਕੋਈ ਜ਼ਮੀਨ ਪਟਾਨਾਮਾ ‘ਤੇ ਦਿੱਤੀ ਹੀ ਨਹੀਂ ਜਦਕਿ ਕੁਝ ਪੱਤਰਕਾਰਾਂ ਨੂੰ ਪ੍ਰਧਾਨ ਵੱਲੋਂ ਪਟਾਨਾਮਾ ਰੱਦ ਕਰਨ ਦੇ ਦਸਤਾਵੇਜ਼ ਦਿੱਤੇ ਗਏ। ਟਰੱਕ ਆਪਰੇਟਰ ਪਾਲਾ ਸਿੰਘ ਨੇ ਟਿੱਪਣੀ ਕੀਤੀ ਕਿ ਇਹ ਜ਼ਮੀਨੀ ਘਪਲਾ ਤਾਂ ਮਹਿਜ਼ ਇੱਕ ਟ੍ਰੇਲਰ ਹੈ ਇਸ ਤੋਂ ਇਲਾਵਾ ਵੀ ਟਰੱਕ ਯੂਨੀਅਨ ਵਿੱਚ ਇੰਨੇ ਵੱਡੇ ਘਪਲੇ ਹੋ ਚੁੱਕੇ ਹਨ ਜਿਨਾਂ ਨੂੰ ਸੁਣ ਕੇ ਸਾਹ ਚੜ ਜਾਂਦਾ ਹੈ। ਇਸ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਬਰਨਾਲਾ ਨਾਲ ਸੰਬੰਧਿਤ ਇੱਕ ਸੂਬਾ ਆਗੂ ਨੂੰ ਜਦੋਂ ਟਿੱਪਣੀ ਕਰਨ ਲਈ ਕਿਹਾ ਤਾਂ ਉਹ ‘ਆਫ਼ ਦੀ ਰਿਕਾਰਡ’ ਬੋਲਿਆ ਕਿ “ਜੇਕਰ ਬਰਨਾਲਾ ਜ਼ਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਵੀ “ਸਾਡੇ ਆਲੇ” ਸਥਿਤੀ ਨੂੰ ਸਮਝ ਅਤੇ ਸੰਭਾਲ ਨਹੀਂ ਰਹੇ…ਫਿਰ ਅਸੀਂ ਕੀ ਟਿੱਪਣੀ ਕਰੀਏ”।

ਫੋਟੋ ਕੈਪਸ਼ਨ-ਬਰਨਾਲਾ ਦੇ ਰਾਏਕੋਟ ਰੋਡ ‘ਤੇ ਟਰੱਕ ਯੂਨੀਅਨ ਦੀ ਜਗ੍ਹਾ ਦੀ ਬਾਹਰੀ ਤਸਵੀਰ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

03/17/2026
Load More
Tags: #barnalanews#barnalanews#healthdepartment#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਕੱਚਿਆਂ ਤੋਂ ਪੱਕੇ ਕੀਤੇ ਅਧਿਆਪਕ ਮੁੜ ਸੰਘਰਸ਼ ਦੇ ਮੈਦਾਨ ‘ਚ… ਸਰਕਾਰ ‘ਤੇ ਵਾਅਦਾ ਖ਼ਿਲਾਫੀ ਦੇ ਦੋਸ਼

Next Post

ਸਕੂਲ ਦੇ ਕਮਰੇ ਦੀ ਛੱਤ ਡਿੱਗੀ… ਇੱਕ ਅਧਿਆਪਕਾ ਦੀ ਮੌਤ ਹੋਈ…ਪਰ ਸਰਕਾਰ ਦੇ ਕੰਨੀਂ ਜੂੰ ਨਹੀਂ ਸਰਕੀ

Nirmal Pandori

Nirmal Pandori

Related Posts

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
Load More
Next Post
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

ਸਕੂਲ ਦੇ ਕਮਰੇ ਦੀ ਛੱਤ ਡਿੱਗੀ... ਇੱਕ ਅਧਿਆਪਕਾ ਦੀ ਮੌਤ ਹੋਈ...ਪਰ ਸਰਕਾਰ ਦੇ ਕੰਨੀਂ ਜੂੰ ਨਹੀਂ ਸਰਕੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend