Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

********ਬੋਲ ਪੰਡੋਰੀ ਦੇ***********

**ED ਦੀ ਗੱਲ ਛੱਡੋ...ਇਨਾਂ ਦੇ ਘਰਾਂ 'ਚ ਸਾਰੀ ABCD ਆਵੇਗੀ...!

Nirmal Pandori by Nirmal Pandori
09/21/2025
in ਪੰਜਾਬ
Reading Time: 1 min read
A A
0
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

**ED ਦੀ ਗੱਲ ਛੱਡੋ…ਇਨਾਂ ਦੇ ਘਰਾਂ ‘ਚ ਸਾਰੀ ABCD ਆਵੇਗੀ…!

-ਅਕਸਰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ, ਚੇਅਰਮੈਨਾਂ ਅਤੇ ਹੋਰ ਸੱਤਾਧਾਰੀ ਆਗੂਆਂ ਦੀ ਕੁਝ ਹੀ ਦਿਨਾਂ ਵਿੱਚ ਵਧੀ ਆਮਦਨ ਦੀ ਚਰਚਾ ਹੁੰਦੀ ਰਹਿੰਦੀ ਹੈ। ਇਹਨਾਂ ਆਗੂਆਂ ਦੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਨਾਂ ਕੋਲ ਆਪਣਾ ਮੋਟਰਸਾਈਕਲ ਵੀ ਨਹੀਂ ਹੁੰਦਾ ਉਹ ਸੱਤਾ ਦੇ ਪਹਿਲੇ ਸਾਲ ਮਹਿੰਗੀਆਂ ਗੱਡੀਆਂ ਅਤੇ ਕੀਮਤੀ ਚੀਜ਼ਾਂ ਦੇ ਮਾਲਕ ਬਣ ਜਾਂਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਰਾਜੇ ਮਹਾਰਾਜਿਆਂ ਵਾਲੀ ਬਣ ਜਾਂਦੀ ਹੈ। ਇਹ ਵਰਤਾਰਾ ਪੰਜਾਬ ਦੀ ਮੌਜੂਦਾ ਸੱਤਾਧਾਰੀ ਪਾਰਟੀ ਨਾਲ ਹੀ ਸੰਬੰਧਿਤ ਨਹੀਂ ਸਗੋਂ ਇਸ ਤੋਂ ਪਹਿਲੀਆਂ ਪਾਰਟੀਆਂ ਦੇ ਆਗੂਆਂ ‘ਤੇ ਵੀ ਲਾਗੂ ਹੁੰਦਾ ਹੈ। ਲੋਕਤੰਤਰ ਦਾ ਇਹ ਇੱਕ ਅਜਿਹਾ ਪੱਖ ਹੈ ਜਿਸ ‘ਤੇ ਚਰਚਾ ਤਾਂ ਹੁੰਦੀ ਹੈ ਪਰੰਤੂ ਇਸ ਨੂੰ ਰੋਕਣ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਕਿ ਲੋਕਾਂ ਦੀਆਂ ਵੋਟਾਂ ਲੈ ਕੇ ਲੋਕਾਂ ਦੀ ਹੀ ਦਿੱਤੀ ਤਾਕਤ ਦੇ ਨਾਲ ਇਹ ਸਿਆਸੀ ਲੋਕ ਠਾਠ ਬਾਠ ਦੀ ਜ਼ਿੰਦਗੀ ਜਿਉਂਦੇ ਹਨ। ਜੇਕਰ ਮੌਜੂਦਾ ਦੌਰ ਦੀ ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਦੀ ਗੱਲ ਕੀਤੀ ਜਾਵੇ…ਤਾਂ ਇਹ ਆਗੂ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਵੀ ਕਿਤੇ ਅੱਗੇ ਨਿਕਲ ਗਏ ਹਨ। ਆਮ ਆਦਮੀ ਪਾਰਟੀ ਦੇ ਬਹੁਤੇ ਆਗੂ ਅਜਿਹੇ ਹਨ ਜਿਹੜੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਚਮੁੱਚ ਹੀ “ਆਮ ਘਰਾਂ” ਦੇ ਕਾਕੇ ਸਨ…ਆਮ ਜ਼ਿੰਦਗੀ ਜਿਉਂਦੇ ਸਨ…ਆਮ ਜਿਹਾ ਉਹਨਾਂ ਦਾ ਰਹਿਣਾ ਸਹਿਣਾ ਸੀ ਪਰੰਤੂ ਜਿਵੇਂ ਹੀ ਲੋਕਾਂ ਨੇ ਉਹਨਾਂ ਨੂੰ ਵਿਧਾਇਕ ਬਣਾਇਆ ਤਾਂ ਕੁਝ ਹੀ ਸਮੇਂ ‘ਚ “ਜਨਾਬ” ਦੇ ਤੌਰ ਤਰੀਕੇ ਬਦਲ ਗਏ।

                    ਇਨਾਂ ਵਿਧਾਇਕਾਂ ਦੇ ਤੌਰ ਤਰੀਕਿਆਂ ‘ਤੇ ਟਿੱਪਣੀ ਲਿਖਦਾ ਹੋਇਆ ਮੈਂ ਇਥੇ ਇੱਕ ਗੱਲ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਕਿ ਕਿਸੇ ਵਿਧਾਇਕ ਦੀ ਐਨੀ ਤਨਖ਼ਾਹ ਵੀ ਨਹੀਂ ਹੁੰਦੀ ਕਿ ਉਹ 100 ਏਕੜ ਜ਼ਮੀਨ ਦੇ ਮਾਲਕ…ਕਿਸੇ ਵੱਡੀ ਫੈਕਟਰੀ ਦੇ ਮਾਲਕ ਜਾਂ ਹੋਰ ਕਿਸੇ ਵੱਡੇ ਜੱਦੀ ਪੁਸ਼ਤੀ ਕਾਰੋਬਾਰੀ ਵਰਗੀ ਐਸ਼ੋ ਆਰਾਮ ਵਾਲੀ ਜ਼ਿੰਦਗੀ ਦਾ ਮਾਲਕ ਬਣ ਜਾਵੇ। ਚਰਚਾ ਦੇ ਦੌਰਾਨ ਇਹ ਵੀ ਸਾਹਮਣੇ ਆ ਚੁੱਕਾ ਹੈ ਕਿ ਸੱਤਾਧਾਰੀ ਪਾਰਟੀ ਦੇ ਬਹੁਤੇ ਵਿਧਾਇਕਾਂ ਨੇ ਜਿਹੜੇ ਕੱਲ੍ਹ ਤੱਕ ਆਮ ਘਰਾਂ ਦੇ ਕਾਕੇ ਸਨ…ਹੁਣ ਖ਼ਾਸ ਬਣ ਕੇ ਆਪਣੇ ਸਕੇ ਸਬੰਧੀਆਂ ਦੇ ਨਾਮ ‘ਤੇ ਕਰੋੜਾਂ ਰੁਪਏ ਦੀ ਜਾਇਦਾਦ ਖਰੀਦ ਲਈ ਹੈ। ਭਾਵੇਂ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਗੱਲ ਕਰੀਏ ਜਾਂ ਫਿਰ ਵਿਰੋਧੀ ਪਾਰਟੀਆਂ ਦੇ ਰਾਜ ਸਮੇਂ ਦੀ ਗੱਲ ਕਰ ਲਈਏ ਜਿਹੜੇ ਆਗੂਆਂ ਦੀ ਸਵੇਰ ਦੀ ਸ਼ੁਰੂਆਤ ਗੁੜ ਦੀ ਚਾਹ ਨਾਲ ਹੁੰਦੀ ਸੀ ਉਹ ਹੁਣ ਕਿਸੇ ਸਿਹਤ ਮਾਹਿਰ ਦੀਆਂ ਹਦਾਇਤਾਂ ਦੇ ਅਨੁਸਾਰ ਆਪਣੀ ਸਵੇਰ ਦੀ ਸ਼ੁਰੂਆਤ ਸਪੈਸ਼ਲ ਜੂਸ ਨਾਲ ਕਰਦੇ ਹਨ….ਪਿੰਡ ‘ਚ ਕਰਿਆਨੇ ਦੀ ਦੁਕਾਨ ਤੋਂ ਸੌਦਾ ਪੱਤਾ ਖਰੀਦਣ ਵਾਲਿਆਂ ਦੀਆਂ ਸਰਕਾਰੀ ਗੱਡੀਆਂ ਸੁਪਰ ਸਟੋਰ ਤੋਂ ਭਰ ਕੇ ਆਉਂਦੀਆਂ ਹਨ….ਦੀਵਾਲੀ ਮੌਕੇ “ਮੋਰ ਛਾਪ” ਪਟਾਕੇ ਚਲਾਉਣ ਵਾਲਿਆਂ ਨੇ ਮਹਿੰਗੇ ਪਿਸਤੌਲਾਂ ਦੇ ਲਾਇਸੰਸ ਬਣਾ ਲਏ ਹਨ। ਹੋਰ ਤਾਂ ਹੋਰ ਵੇਖੋ…ਜਿਨਾਂ ਨੇ ਕਦੇ ਪਰਫਿਊਮ ਦੀ ਸ਼ੀਸ਼ੀ ਨੂੰ ਹੱਥ ਤੱਕ ਨਹੀਂ ਲਗਾਇਆ…ਉਹ ਹੁਣ ਮੀਆਂ ਜੀ ਦੇ ਸਪੈਸ਼ਲ ਤਿਆਰ ਕੀਤੇ ਇਤਰ ਫੁਲੇਲ ਦੀ ਖੁਸ਼ਬੂ ਬਿਖੇਰਦੇ ਫਿਰਦੇ ਹਨ।

Gee98 Ads

                       ਉਦਾਹਰਨਾਂ ਤਾਂ ਹੋਰ ਵੀ ਬਹੁਤ ਸਾਰੀਆਂ ਦਿੱਤੀਆਂ ਜਾ ਸਕਦੀਆਂ ਹਨ ਪਰ ਦੇਣ ਦੀ ਲੋੜ ਨਹੀਂ…ਕਿਉਂਕਿ ਇਹ ਆਗੂ ਰੋਜ਼ਾਨਾ ਲੋਕਾਂ ਵਿੱਚ ਵਿਚਰਦੇ ਹਨ ਅਤੇ ਲੋਕ ਇਹਨਾਂ ਦੇ ਰਹਿਣ ਸਹਿਣ, ਖਾਣ ਪੀਣ, ਗੱਲਬਾਤ ਕਰਨ, ਪਹਿਨਣ ਅਤੇ ਬਦਲੇ ਹੋਏ ਤੌਰ ਤਰੀਕਿਆਂ ਨੂੰ ਨੇੜੇ ਤੋਂ ਵੇਖ ਰਹੇ ਹਨ ਅਤੇ ਹੈਰਾਨ ਵੀ ਹੋ ਰਹੇ ਹਨ ਕਿ ਕਿਸੇ ਵੀ ਪਾਰਟੀ ਦਾ ਕੋਈ ਆਗੂ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਐਨਾ ਅਮੀਰ ਕਿਵੇਂ ਹੋ ਜਾਂਦਾ ਹੈ, ਜਦ ਕਿ ਆਮ ਲੋਕ ਰੋਜ਼ਾਨਾ ਗੁਰਬਤ ਦੀ ਭੱਠੀ ਦੇ ਸੇਕ ਨਾਲ ਤੜਪ ਰਹੇ ਹਨ। ਉੰਝ ਤਾਂ ਭਾਵੇਂ ਰਵਾਇਤੀ ਪਾਰਟੀਆਂ ਦੇ ਆਗੂਆਂ ਦੇ ਘਰਾਂ ਵਿੱਚ ਵੀ ED ਗੇੜੇ ਲਗਾ ਰਹੀ ਹੈ ਪ੍ਰੰਤੂ ਪੰਜਾਬ ਦੀ ਮੌਜੂਦਾ ਸੱਤਾਧਾਰੀ ਪਾਰਟੀ ਦੇ ਕੁਝ ਆਮ ਕਾਕਿਆਂ ਨੇ ਪੈਸੇ ਇਕੱਠੇ ਕਰਨ ਲਈ ਜਿਸ ਤਰੀਕੇ ਨਾਲ ਤੰਗਲੀ ਆਪਣੇ ਹੱਥਾਂ ਵਿੱਚ ਫੜੀ ਹੋਈ ਹੈ ਅਤੇ ਜਿਸ ਤਰ੍ਹਾਂ ਦੀ ਲਗਜ਼ਰੀ ਜ਼ਿੰਦਗੀ ਥੋੜ੍ਹੇ ਸਮੇਂ ਵਿੱਚ ਬਣਾ ਲਈ ਹੈ ਉਸ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਹਨਾਂ ਕਾਕਿਆਂ ਦੇ ਘਰਾਂ ਵਿੱਚ ਸਿਰਫ਼…ED ਨਹੀਂ ਸਗੋਂ….ABCD ਜਾਂ A ਤੋਂ ਲੈ ਕੇ Z ਤੱਕ ਸਾਰੇ ਅੱਖਰ ਆ ਸਕਦੇ ਹਨ, ਬਸ਼ਰਤੇ ਕਿ ਇਹ ਚੋਣਾਂ ਦੇ ਸਮੇਂ ਸਿਆਸੀ ਟਪੂਸੀ ਮਾਰ ਕੇ ਆਪਣੀ ਮਾਂ ਪਾਰਟੀ ਨੂੰ ਬੇਦਾਵਾ ਦੇ ਕੇ ਸੱਤਾ ‘ਤੇ ਕਾਬਜ਼ ਹੋਣ ਵਾਲੀ ਕਿਸੇ ਪਾਰਟੀ ਵਿੱਚ ਸ਼ਾਮਿਲ ਨਾ ਹੋਣ ਕਿਉਂਕਿ ਅੱਜ ਕੱਲ੍ਹ ਦੇ ਆਗੂਆਂ ਦਾ ਦੀਨ ਈਮਾਨ ਇੰਨਾ ਕੁ ਖ਼ਤਮ ਹੋ ਚੁੱਕਾ ਹੈ ਕਿ ਇਹ ਸਵੇਰੇ ਚਾਹ ਦੀਆਂ ਚੁਸਕੀਆਂ ਤੋਂ ਲੈ ਕੇ ਰਾਤ ਦੇ ਖਾਣੇ ਦੀ ਬੁਰਕੀ ਤੱਕ ਜਿਹੜੀ ਪਾਰਟੀ ਨੂੰ ਸਿਆਸੀ ਗਾਲਾਂ ਕੱਢਦੇ ਹਨ, ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਇਹ ਕਦੋਂ ਉਸੇ ਪਾਰਟੀ ਦੀ ਬੁੱਕਲ ਵਿੱਚ ਜਾ ਕੇ ਬੈਠ ਜਾਂਦੇ ਹਨ। ਸਿਆਸੀ ਟਪੂਸੀ ਮਾਰਨ ਮੌਕੇ ਇਹਨਾਂ ਨੇ ਸੌਦੇਬਾਜ਼ੀ ਦਾ ਭਾਵੇਂ ਟਿਕਟ ਦੀ ਕੀਤੀ ਹੁੰਦੀ ਹੈ ਉਪਰੰਤ ਅੰਦਰੂਨੀ ਸੌਦੇਬਾਜ਼ੀ ਇਹ ਵੀ ਹੁੰਦੀ ਹੈ ਕਿ ਇਹਨਾਂ ਦੇ ਘਰਾਂ ਵਿੱਚ….ED, CID, IB, CBI ਜਾਂ….ABCDEF ਨਾ ਆਵੇ। ਇਨਾਂ ਆਮ ਘਰਾਂ ਦੇ ਕਾਕਿਆਂ ਦੀ ਲਗਜ਼ਰੀ ਜ਼ਿੰਦਗੀ ਦਾ ਇਹ ਵਰਤਾਰਾ ਕਈ ਵਰ੍ਹਿਆਂ ਤੋਂ ਚੱਲਦਾ ਆ ਰਿਹਾ ਹੈ ਤੇ ਹੁਣ ਵੀ ਜਾਰੀ ਹੈ। ਲੋਕ ਇਸ ‘ਤੇ ਚਰਚਾ ਤਾਂ ਕਰਦੇ ਹਨ ਅਤੇ ਦੰਦੀਆਂ ਵੀ ਵੱਢਦੇ ਹਨ ਪਰੰਤੂ ਇਹ ਵਰਤਾਰਾ ਰੁਕ ਨਹੀਂ ਰਿਹਾ…ਅਸਲ ਵਿੱਚ ਜੇਕਰ ਲੋਕ ਇਹਨਾਂ ਲੋਕਾਂ ਨੂੰ ਚੋਣਾਂ ਸਮੇਂ ਪਿੰਡਾਂ ਦੀਆਂ ਸੱਥਾਂ ਵਿੱਚ ਪੰਜਾਬ ਅਤੇ ਲੋਕਾਂ ਦੇ ਮੁੱਦਿਆਂ ਨਾਲ ਸਬੰਧਿਤ ਸਵਾਲ ਕਰਦੇ ਸਮੇਂ ਇਹਨਾਂ ਦੀ ਬਦਲੀ ਹੋਈ ਲਗਜ਼ਰੀ ਜ਼ਿੰਦਗੀ ਸੰਬੰਧੀ ਵੀ ਸਵਾਲ ਕਰਨ ਅਤੇ ਅਜਿਹੇ ਆਗੂਆਂ ਤੋਂ ਉਹ ਪਾਵਰ ਖੋਹ ਲੈਣ ਜਿਸ ਪਾਵਰ ਦੇ ਅਧਾਰ ‘ਤੇ ਇਹ ਆਮ ਘਰਾਂ ਦੇ ਕਾਕੇ ਆਲੀਸ਼ਾਨ ਜ਼ਿੰਦਗੀ ਜਿਉਣੀ ਸ਼ੁਰੂ ਕਰਦੇ ਹਾਂ ਤਾਂ ਇਹ ਵਰਤਾਰਾ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ।

– ਨਿਰਮਲ ਸਿੰਘ ਪੰਡੋਰੀ, ਪੱਤਰਕਾਰ।
94170-33033.

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

03/17/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

ਤਲਵੰਡੀ ਧਾਮ ਦੇ ਫ਼ਰਾਰ ਸਵਾਮੀ ਸ਼ੰਕਰਾਨੰਦ ਨੂੰ ਹਾਈ ਕੋਰਟ ਤੋਂ ਅਜੇ ਤੱਕ ਨਹੀਂ ਮਿਲੀ ਜ਼ਮਾਨਤ

Next Post

ਸਰਬੱਤ ਦਾ ਭਲਾ ਟਰੱਸਟ ਵੱਲੋ 151 ਗਰੀਬ ਵਿਧਵਾਵਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਮਹੀਨਾਵਾਰ ਪੈਨਸ਼ਨ ਸਹਾਇਤਾ ਵੰਡੀ

Nirmal Pandori

Nirmal Pandori

Related Posts

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
Load More
Next Post
ਸਰਬੱਤ ਦਾ ਭਲਾ ਟਰੱਸਟ ਵੱਲੋ 151 ਗਰੀਬ ਵਿਧਵਾਵਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਮਹੀਨਾਵਾਰ ਪੈਨਸ਼ਨ ਸਹਾਇਤਾ ਵੰਡੀ

ਸਰਬੱਤ ਦਾ ਭਲਾ ਟਰੱਸਟ ਵੱਲੋ 151 ਗਰੀਬ ਵਿਧਵਾਵਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਮਹੀਨਾਵਾਰ ਪੈਨਸ਼ਨ ਸਹਾਇਤਾ ਵੰਡੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend