Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਾਬਕਾ ਡਿਪਟੀ ਡਾਇਰੈਕਟਰ ਤੇ ਵਿਜੀਲੈਂਸ ਦਾ ਵੱਡਾ ਐਕਸ਼ਨ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ

-ਪਤਨੀ ਅਤੇ ਪੁੱਤਰਾਂ ਦੀ ਜਾਇਦਾਦ ਅਤੇ ਬੈਂਕ ਖਾਤੇ ਵੀ ਸੀਲ

Nirmal Pandori by Nirmal Pandori
09/26/2025
in ਪੰਜਾਬ
Reading Time: 1 min read
A A
0
ਪੰਜਾਬ ਪੁਲਿਸ ਵੱਲੋਂ ਬਰਖ਼ਾਸਤ ਕੀਤੇ ਡੀਐਸਪੀ ‘ਤੇ ਹੁਣ ਵਿਜੀਲੈਂਸ ਦਾ ਸ਼ਿਕੰਜਾ…ਦਰਜ ਕੀਤਾ ਮਾਮਲਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,26 ਸਤੰਬਰ, Gee98 news service-

-ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਇੱਕ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਵੱਡਾ ਐਕਸ਼ਨ ਕਰਦੇ ਹੋਏ ਪੰਜਾਬ ਰਾਜ ਵਿਜੀਲੈਂਸ ਬਿਊਰੋ ਨੇ ਉਸ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਨੇ ਸਾਬਕਾ ਡਿਪਟੀ ਡਾਇਰੈਕਟਰ ਦੇ ਪਰਿਵਾਰਿਕ ਮੈਂਬਰਾਂ ਉਸ ਦੀ ਪਤਨੀ ਰਚਨਾ ਸਿੰਗਲਾ ਅਤੇ ਉਸ ਦੇ ਪੁੱਤਰ ਸਵਰਾਜ ਸਿੰਗਲਾ ਅਤੇ ਸਿਧਾਰਥ ਸਿੰਗਲਾ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ ਜਿਨਾਂ ਦੀ ਕੀਮਤ ਵੀ ਕਰੋੜਾਂ ਰੁਪਏ ਵਿੱਚ ਹੈ। ਇਹ ਕਾਰਵਾਈ ਉਕਤ ਮੁਲਜ਼ਮਾਂ ਵਿਰੁੱਧ ਚੱਲ ਰਹੇ ਅਪਰਾਧਿਕ ਮਾਮਲਿਆਂ ਵਿੱਚ ਅਦਾਲਤ ਵੱਲੋਂ ਜਾਰੀ ਹੁਕਮਾਂ ਉਪੰਰਤ ਅਮਲ ਵਿੱਚ ਲਿਆਂਦੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ “ਰਾਜ ਬਨਾਮ ਰਾਕੇਸ਼ ਕੁਮਾਰ ਸਿੰਗਲਾ ਅਤੇ ਹੋਰ” ਸਿਰਲੇਖ ਹੇਠ 19 ਅਪ੍ਰੈਲ, 2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)(ਬੀ) ਅਤੇ 13(2) ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਦਰਜ ਐਫ.ਆਈ.ਆਰ. ਨੰਬਰ 8 ਦੇ ਸਬੰਧ ਵਿੱਚ ਚਲਦੇ ਮੁਕੱਦਮੇ ਦੌਰਾਨ ਲੁਧਿਆਣਾ ਦੀ ਅਦਾਲਤ ਵੱਲੋਂ ਜ਼ਬਤੀ ਦਾ ਹੁਕਮ ਜਾਰੀ ਕੀਤਾ ਗਿਆ ਹੈ।
                                    ਅਦਾਲਤ ਦੇ ਹੁਕਮਾਂ ਤੇ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡਿਪਟੀ ਡਾਇਰੈਕਟਰ ਦੀਆਂ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਖੰਨਾ ਵਿਖੇ ਜੀ.ਟੀ. ਰੋਡ ‘ਤੇ ਪਟਵਾਰਖਾਨਾ ਨੇੜੇ “ਦਿ ਸੈਲੀਬ੍ਰੇਸ਼ਨ ਬਾਜ਼ਾਰ” ਵਿਖੇ ਪੰਜ ਵਪਾਰਕ ਦੁਕਾਨਾਂ, ਖਾਸ ਤੌਰ ‘ਤੇ ਦੁਕਾਨ ਨੰਬਰ ਯੂ.ਜੀ.ਐਫ. -30, ਯੂ.ਜੀ.ਐਫ.-29, ਯੂ.ਜੀ.ਐਫ.-27, ਯੂ.ਜੀ.ਐਫ.-28, ਅਤੇ ਜੀ.ਐਫ.-31 ਸ਼ਾਮਲ ਹਨ। ਇਹ ਸਾਰੀਆਂ ਦੁਕਾਨਾਂ 30 ਜੂਨ, 2021 ਨੂੰ ਵਾਸੀਕਾ ਨੰਬਰਾਂ ਅਧੀਨ ਰਜਿਸਟਰਡ ਕਰਵਾਈਆਂ ਗਈਆਂ ਹਨ। ਇਸ ਦੇ ਨਾਲ ਹੀ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਸੈਕਟਰ 48-ਏ ਚੰਡੀਗੜ੍ਹ ਵਿੱਚ ਇੱਕ ਫਲੈਟ ਨੰਬਰ 304, ਮੁੱਲਾਂਪੁਰ, ਐਸ.ਏ.ਐਸ. ਨਗਰ ਵਿਖੇ ਇੰਟਰਨੈਸ਼ਨਲ ਟ੍ਰੇਡ ਟਾਵਰ ਵਿੱਚ ਇੱਕ ਦਫਤਰ ਅਤੇ ਓਮੈਕਸ ਪ੍ਰੋਜੈਕਟ, ਐਸ.ਏ.ਐਸ. ਨਗਰ ਵਿੱਚ ਲੇਕ ਕਮਰਸ਼ੀਅਲ ਪ੍ਰੋਜੈਕਟ ਵਿੱਚ ਇੱਕ ਐਸ.ਸੀ.ਓ. ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਬਿਊਰੋ ਨੇ ਰਚਨਾ ਸਿੰਗਲਾ ਨੂੰ ਉਪਰੋਕਤ ਜਾਇਦਾਦਾਂ ਤੋਂ ਕਿਰਾਏ ਵਜੋਂ ਪ੍ਰਾਪਤ ਹੋਏ 1,08,44,785 ਰੁਪਏ ਦੇ ਬੈਂਕ ਬੈਲੇਂਸ ਅਤੇ ਸਵਰਾਜ ਸਿੰਗਲਾ ਅਤੇ ਸਿਧਾਰਥ ਸਿੰਗਲਾ ਨੂੰ ਹੋਰਨਾਂ ਜਾਇਦਾਦਾਂ ਤੋਂ ਕਿਰਾਏ ਵਜੋਂ ਪ੍ਰਾਪਤ ਹੋਏ ਕ੍ਰਮਵਾਰ 14,32,992 ਰੁਪਏ ਅਤੇ 16,25,088 ਰੁਪਏ ਵੀ ਜ਼ਬਤ ਕਰ ਲਏ ਹਨ।

                           ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਅਦਾਲਤ ਵੱਲੋਂ 15 ਸਤੰਬਰ, 2025 ਨੂੰ ਜਾਰੀ ਆਪਣੇ ਹੁਕਮ ਵਿੱਚ, ਉਕਤ ਮੁਲਜ਼ਮਾਂ ਅਤੇ ਉਨ੍ਹਾਂ ਦੇ ਕਾਨੂੰਨੀ ਵਾਰਸਾਂ/ਵਕੀਲਾਂ ਆਦਿ ਨੂੰ ਇਸ ਕੇਸ ਦੌਰਾਨ ਇਨ੍ਹਾਂ ਜਾਇਦਾਦਾਂ ਨੂੰ ਤਬਦੀਲ ਕਰਨ ਜਾਂ ਗਿਰਵੀ ਰੱਖਣ ਤੋਂ ਰੋਕ ਦਿੱਤਾ ਗਿਆ ਹੈ। ਇਹ ਕਾਰਵਾਈ ਰਾਕੇਸ਼ ਕੁਮਾਰ ਸਿੰਗਲਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਸਬੰਧੀ ਦੋਸ਼ਾਂ ਦੀ ਵਿਆਪਕ ਜਾਂਚ ਦਾ ਹਿੱਸਾ ਹੈ।ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਪਹਿਲਾਂ ਉਕਤ ਸਿੰਗਲਾ ਦੇ ਇੱਕ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਪਤਾ ਲੱਗਣ ਉਪਰੰਤ ਐਫ.ਆਈ.ਆਰ. ਨੰਬਰ 8 ਦਰਜ ਕੀਤੀ ਸੀ, ਜਿਸ ਦਾ ਜ਼ਿਕਰ ਪਹਿਲਾਂ 16 ਅਗਸਤ, 2022 ਨੂੰ ਦਰਜ ਐਫ.ਆਈ.ਆਰ. ਨੰਬਰ 11 ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਸਿੰਗਲਾ ‘ਤੇ ਭ੍ਰਿਸ਼ਟਾਚਾਰ ਅਤੇ ਗਬਨ ਦਾ ਦੋਸ਼ ਲਗਾਇਆ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਸਨੇ ਭ੍ਰਿਸ਼ਟਾਚਾਰ ਨਾਲ ਪ੍ਰਾਪਤ ਕੀਤੇ ਪੈਸੇ ਦੀ ਵਰਤੋਂ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਗੈਰ-ਕਾਨੂੰਨੀ ਢੰਗ ਨਾਲ ਜਾਇਦਾਦਾਂ ਖਰੀਦੀਆਂ। ਮੁਲਜ਼ਮ ਸਿੰਗਲਾ ਅਤੇ ਉਸਦੀ ਪਤਨੀ, ਵਾਸੀ ਰਾਜਗੁਰੂ ਨਗਰ, ਲੁਧਿਆਣਾ, ਕਾਨੂੰਨ ਦੀ ਕਾਰਵਾਈ ਤੋਂ ਬਚ ਰਹੇ ਹਨ ਜਿਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਅਪਰਾਧੀ ਐਲਾਨ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

03/17/2026
Load More
Tags: #barnalanews#malwanews #newsupdate #dailyupdate#punjabnews#punjabpolice #barnalapolice
Previous Post

ਪਤੀ ਨੇ ਪਤਨੀ ਨੂੰ ਐਸਐਚਓ ਨਾਲ ਫਲੈਟ ਦੇ ਕਮਰੇ ‘ਚ ਫੜਿਆ…ਹੋ ਗਿਆ ਹੰਗਾਮਾ

Next Post

ਸ਼ਰਮਨਾਕ ਕਾਰਾ….ਸਰਕਾਰੀ ਸਕੂਲ ਦੇ ਸਾਇੰਸ ਅਧਿਆਪਕ ਨੇ ਸਕੂਲ ‘ਚ ਹੀ ਵਿਦਿਆਰਥੀ ਨਾਲ ਕੀਤੀ ਬਦਫ਼ੈਲੀ

Nirmal Pandori

Nirmal Pandori

Related Posts

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
Load More
Next Post
ਸ਼ਰਮਨਾਕ ਕਾਰਾ….ਸਰਕਾਰੀ ਸਕੂਲ ਦੇ ਸਾਇੰਸ ਅਧਿਆਪਕ ਨੇ ਸਕੂਲ ‘ਚ ਹੀ ਵਿਦਿਆਰਥੀ ਨਾਲ ਕੀਤੀ ਬਦਫ਼ੈਲੀ

ਸ਼ਰਮਨਾਕ ਕਾਰਾ....ਸਰਕਾਰੀ ਸਕੂਲ ਦੇ ਸਾਇੰਸ ਅਧਿਆਪਕ ਨੇ ਸਕੂਲ 'ਚ ਹੀ ਵਿਦਿਆਰਥੀ ਨਾਲ ਕੀਤੀ ਬਦਫ਼ੈਲੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend