Gee 98News

ਪੰਜਾਬ ਪੁਲਿਸ ਦਾ ਇੱਕ ਸਾਬਕਾ ਡੀਜੀਪੀ ਜਾਂਚ ਦੇ ਘੇਰੇ ‘ਚ…ਵੱਧ ਸਕਦੀਆਂ ਹਨ ਮੁਸ਼ਕਲਾਂ

ਚੰਡੀਗੜ੍ਹ ,18 ਅਕਤੂਬਰ, Gee98 news service-

-ਪੰਜਾਬ ਪੁਲਿਸ ਦੇ ਮੌਜੂਦਾ ਤੇ ਸਾਬਕਾ ਪੁਲਿਸ ਅਫ਼ਸਰਾਂ ਦੇ ਗ੍ਰਹਿ ਚੱਕਰ ਮਾੜੇ ਚੱਲ ਰਹੇ ਹਨ। ਕੁਝ ਦਿਨ ਪਹਿਲਾਂ ਇੱਕ ਡੀਆਈਜੀ ਰੈਂਕ ਦੇ ਅਧਿਕਾਰੀ ਦੇ ਰਿਸ਼ਵਤ ਮਾਮਲੇ ਵਿੱਚ ਫਸਣ ਤੋਂ ਬਾਅਦ ਹੁਣ ਇੱਕ ਸਾਬਕਾ ਡੀਜੀਪੀ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਹਨ। ‌ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਚੌਧਰੀ ਆਪਣੇ ਹੀ ਪੁੱਤਰ ਦੀ ਮੌਤ ਤੋਂ ਬਾਅਦ ਵਾਇਰਲ ਹੋਈ ਵੀਡੀਓ ਕਲਿੱਪ ਕਾਰਨ ਸਵਾਲਾਂ ਦੇ ਘੇਰੇ ਵਿੱਚ ਹਨ। ਜ਼ਿਕਰਯੋਗ ਹੈ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਚੌਧਰੀ ਤੇ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਪੁੱਤਰ ਅਕੀਲ ਅਖ਼ਤਰ (35) ਦੀ ਵੀਰਵਾਰ ਰਾਤ ਪੰਚਕੂਲਾ ‘ਚ ਮੌਤ ਹੋ ਗਈ, ਜਿਸਦੇ ਪੋਸਟਮਾਰਟਮ ਤੋਂ ਬਾਅਦ ਅਕੀਲ ਦੀ ਮ੍ਰਿਤਕ ਦੇਹ ਨੂੰ ਸ਼ੁੱਕਰਵਾਰ ਸ਼ਾਮ ਜੱਦੀ ਪਿੰਡ (ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਾਹਰਨਪੁਰ ਦੇ ਪਿੰਡ ਹਰਡਾਖੇੜੀ) ਲਿਜਾਇਆ ਗਿਆ ਤੇ ਉੱਥੋਂ ਦੇ ਸ਼ਮਸ਼ਾਨਘਾਟ ‘ਚ ਸਪੁਰਦ-ਏ-ਖਾਕ ਕੀਤਾ ਗਿਆ।

                                                ਅਕੀਲ ਅਖ਼ਤਰ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਜਾਂ ਦਿਲ ਦੀ ਧੜਕਣ ਰੁਕਣਾ ਦੱਸਿਆ ਜਾ ਰਿਹਾ ਸੀ, ਪਰ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਣਗੇ। ਦੂਜੇ ਪਾਸੇ ਅਕੀਲ ਦੇ ਨਾਂ ਨਾਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ 27 ਅਗਸਤ 2025 ਨੂੰ ਰਿਕਾਰਡ ਕੀਤੀ ਗਈ ਸੀ। ਇਸ ਵੀਡੀਓ ‘ਚ ਮੁਸਤਫਾ, ਉਨ੍ਹਾਂ ਦੀ ਧੀ ਤੇ ਨੂੰਹ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਇਸੇ ਆਧਾਰ ‘ਤੇ ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਵੀਡੀਓ ‘ਚ ਲਗਾਏ ਗਏ ਦੋਸ਼ਾਂ ਦੇ ਆਧਾਰ ‘ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੰਚਕੂਲਾ ਪੁਲਿਸ ਹੁਣ ਵੀਡੀਓ ‘ਚ ਲਗਾਏ ਗਏ ਦੋਸ਼ਾਂ ਦੇ ਆਧਾਰ ‘ਤੇ ਜਾਂਚ ਵਿਚ ਜੁਟ ਗਈ ਹੈ ਜੇ ਦੋਸ਼ ਸਾਬਤ ਹੋਏ ਤਾਂ ਸਾਬਕਾ ਡੀਜੀਪੀ ਸਮੇਤ ਪੂਰੇ ਪਰਿਵਾਰ ਲਈ ਮੁਸ਼ਕਲਾਂ ਵੱਧ ਜਾਣਗੀਆਂ।

Gee98 Ads
error: Content is protected !!