Gee 98News

ਆਪਣੀ ਨੂੰਹ ਨਾਲ ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਤੋਂ ਬਾਅਦ ਸਾਬਕਾ DGP ਮਹੁੰਮਦ ਮੁਸਤਫ਼ਾ ‘ਤੇ ਪੁੱਤਰ ਦੇ ਕਤਲ ਦਾ ਪਰਚਾ ਦਰਜ

ਚੰਡੀਗੜ੍ਹ,21 ਅਕਤੂਬਰ, Gee98 news service-

-ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਉਹਨਾਂ ਦੀ ਪਤਨੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਬੇ ਦੇ ਖ਼ਿਲਾਫ਼ ਉਹਨਾਂ ਦੇ ਆਪਣੇ ਹੀ ਪੁੱਤਰ ਦੀ ਮੌਤ ਦੇ ਸੰਬੰਧ ਵਿੱਚ ਹਰਿਆਣਾ ਦੇ ਪੰਚਕੁਲਾ ‘ਚ ਐਫਆਈਆਰ ਦਰਜ ਕੀਤੀ ਗਈ ਹੈ। ਮੁਹੰਮਦ ਮੁਸਤਫ਼ਾ ਦੀ ਪੁੱਤਰੀ ਅਤੇ ਉਹਨਾਂ ਦੀ ਨੂੰਹ ਨੂੰ ਵੀ FIR ਵਿੱਚ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 16 ਅਕਤੂਬਰ ਦੀ ਦੇਰ ਰਾਤ ਮਹੁੰਮਦ ਮੁਸਤਫ਼ਾ ਦੇ ਪੁੱਤਰ ਅਕੀਲ ਦੀ ਪੰਚਕੂਲਾ ‘ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਕਿਹਾ ਸੀ ਕਿ ਓਵਰਡੋਜ਼ ਨਾਲ ਉਹਨਾਂ ਦੇ ਪੁੱਤਰ ਦੀ ਮੌਤ ਹੋਈ ਹੈ ਪ੍ਰੰਤੂ ਮੌਤ ਤੋਂ ਕਈ ਦਿਨ ਬਾਅਦ ਅਕੀਲ ਦੀ 27 ਅਗਸਤ ਨੂੰ ਆਪਣੇ ਮੋਬਾਈਲ ਫੋਨ ‘ਤੇ ਬਣਾਈ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਜਿਸ ਵਿੱਚ ਉਸ ਨੇ ਆਪਣੇ ਪਿਤਾ, ਆਪਣੀ ਮਾਂ, ਆਪਣੀ ਭੈਣ ‘ਤੇ ਗੰਭੀਰ ਦੋਸ਼ ਲਗਾਏ ਸਨ।

                           ਅਕੀਲ ਨੇ ਆਪਣੇ ਪਿਤਾ ਮਹੁੰਮਦ ਮੁਸਤਫਾ ਤੇ ਆਪਣੀ ਹੀ ਨੂੰਹ (ਅਕੀਲ ਦੀ ਪਤਨੀ) ਨਾਲ ਨਜਾਇਜ਼ ਸੰਬੰਧਾਂ ਦੇ ਦੋਸ਼ ਵੀ ਆਪਣੀ ਵੀਡੀਓ ਵਿੱਚ ਲਗਾਏ ਸਨ। ਅਕੀਲ ਦੀ ਵੀਡੀਓ ਵਿੱਚ ਉਸ ਦੀ ਮੌਤ ਦਾ ਕਾਰਨ ਐਫਆਈਆਰ ਵਿੱਚ ਦਰਜ ਸਾਰੇ ਵਿਅਕਤੀਆਂ ਨੂੰ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਇੱਕ ਸ਼ਿਕਾਇਤ ਦੇ ਆਧਾਰ ‘ਤੇ ਪੰਚਕੁਲਾ ਪੁਲਿਸ ਨੇ ਪੜ੍ਹਤਾਲ ਸ਼ੁਰੂ ਕੀਤੀ ਤੇ ‌ ਹੁਣ ਪੁਲਿਸ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਉਹਨਾਂ ਦੀ ਪਤਨੀ ਤੇ ਮੰਤਰੀ ਰਜੀਆ ਸੁਲਤਾਨਾ, ਉਹਨਾਂ ਦੀ ਪੁੱਤਰੀ ਅਤੇ ਨੂੰਹ ਦੇ ਖ਼ਿਲਾਫ਼ ਐਫਆਈਆਰ ਦਰਜ ਕਰ ਦਿੱਤੀ ਹੈ। ਸਾਬਕਾ ਡੀਜੀਪੀ ਦੇ ਪੁੱਤਰ ਅਕੀਲ ਨੇ ਆਪਣੀ ਵੀਡੀਓ ਵਿੱਚ ਇਹ ਵੀ ਕਿਹਾ ਸੀ ਕਿ ਉਸ ਨੂੰ ਆਪਣੇ ਪਿਤਾ ਦੇ ਆਪਣੀ ਨੂੰਹ ਨਾਲ ਨਾਜਾਇਜ਼ ਸਬੰਧਾਂ ਦਾ ਪਤਾ ਲੱਗ ਗਿਆ ਸੀ ਜਿਸ ਕਰਕੇ ਪਰਿਵਾਰ ਵਾਲੇ ਉਸ ਦੀ ਹੱਤਿਆ ਦੀ ਸਾਜਿਸ਼ ਰਚ ਰਹੇ ਹਨ। ‌

Gee98 Ads

                              ਅਕੀਲ ਦੀ ਇਹ ਵੀਡੀਓ ਉਹਨਾਂ ਦੇ ਦੋਸਤ ਸ਼ਮਸਦੀਨ ਨੇ ਪੰਚਕੁਲਾ ਪੁਲਿਸ ਕਮਿਸ਼ਨਰ ਨੂੰ ਭੇਜੀ ਸੀ ਅਤੇ ਵੀਡੀਓ ਵਿੱਚ ਅਕੀਲ ਵੱਲੋਂ ਆਖੀਆਂ ਗੱਲਾਂ ਦਾ ਹਵਾਲਾ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਅਕੀਲ ਦੇ ਇੱਕ ਬੇਟਾ ਤੇ ਬੇਟੀ ਹੈ ਤੇ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪ੍ਰੈਕਟਿਸ ਕਰ ਰਿਹਾ ਸੀ। ਪੰਚਕੁਲਾ ਦੀ DCP ਸ੍ਰਿਸ਼ਟੀ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ‘ਚ ACP ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਇੱਕ ਸਿੱਟ ਦਾ ਗਠਨ ਕੀਤਾ ਗਿਆ ਹੈ ਜੋ ਮਾਮਲੇ ਦੀ ਪੜ੍ਹਤਾਲ ਕਰੇਗੀ। ਪੰਜਾਬ ਪੁਲਿਸ ਵਿੱਚ ਡੀਜੀਪੀ ਤੱਕ ਦੇ ਰੈਂਕ ‘ਤੇ ਰਹੇ ਇੱਕ ਪੁਲਿਸ ਅਧਿਕਾਰੀ ਵੱਲੋਂ ਆਪਣੇ ਹੀ ਪੁੱਤਰ ਨਾਲ ਕੀਤੀਆਂ ਵਧੀਕੀਆਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਕੁਝ ਵੱਡੇ ਅਫ਼ਸਰਾਂ ਦੇ ਚਿਹਰੇ ਤੋਂ ਮਖੌਟੇ ਉਤਰ ਰਹੇ ਹਨ ਕਿ ਜੇਕਰ ਪਾਵਰ ਦੇ ਨਸ਼ੇ ਵਿੱਚ ਪੁਲਿਸ ਅਧਿਕਾਰੀ ਨੇ ਆਪਣੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ ਤਾਂ ਅਜਿਹੇ ਹੋਰ ਅਫ਼ਸਰਾਂ ਨੇ ਲੋਕਾਂ ਦੀਆਂ ਧੀਆਂ ਪੁੱਤਾਂ ਨਾਲ ਕੀ ਕੀਤਾ ਹੋਵੇਗਾ।

error: Content is protected !!