Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਇਹ ਵੀ ਪਹਿਲੀ ਵਾਰ ਹੋਇਐ…ਦਿੱਲੀ ਤੋਂ ਲਿਆ ਕੇ ਆਮ ਵਿਅਕਤੀ ਨੂੰ ਬਿਠਾ ਦਿੱਤਾ ਪੰਜਾਬ ਦੀ ਇੱਕ ਵੱਡੀ ਕੁਰਸੀ ‘ਤੇ…!

-ਸਰਕਾਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਦੇ ਮਾਮਲੇ 'ਚ ਨਿਯਮਾਂ ਨੂੰ ਛਿੱਕੇ 'ਤੇ ਟੰਗਿਆ

Nirmal Pandori by Nirmal Pandori
11/21/2025
in ਪੰਜਾਬ
Reading Time: 1 min read
A A
0
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,21 ਨਵੰਬਰ , Gee98 news service-

-ਪੰਜਾਬ ਸਰਕਾਰ ਵੱਲੋਂ ਇੱਕ ਸੂਬਾ ਪੱਧਰੀ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਦੇ ਮਾਮਲੇ ਵਿੱਚ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ‘ਤੇ ਟੰਗ ਦਿੱਤਾ ਹੈ। ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਇੱਕ ਅਜਿਹੇ ਵਿਅਕਤੀ ਨੂੰ ਲਗਾ ਦਿੱਤਾ ਜੋ ਨਾ ਸਿਰਫ਼ ਪੰਜਾਬ ਤੋਂ ਬਾਹਰਲਾ ਵਸਨੀਕ ਹੈ ਸਗੋਂ ਸਬੰਧਿਤ ਸ਼ਰਤਾਂ ਵੀ ਪੂਰੀਆਂ ਨਹੀਂ ਕਰਦਾ ਅਤੇ ਚੇਅਰਮੈਨ ਦੀ ਇਹ ਨਿਯੁਕਤੀ ਸਬੰਧਤ ਐਕਟ ਦੀਆਂ ਧਾਰਾਵਾਂ ਦੀ ਵੀ ਪੂਰੀ ਤਰ੍ਹਾਂ ਉਲੰਘਣਾ ਹੈ। ‌ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਦਿੱਲੀ ਵਾਸੀ ਜਤਿੰਦਰ ਸਿੰਘ ਸ਼ੰਟੀ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਦੱਸ ਦੇਈਏ ਕਿ ਸਬੰਧਤ ਐਕਟ ਦੇ ਅਨੁਸਾਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਕਿਸੇ ਸੇਵਾ ਮੁਕਤ ਜੱਜ ਨੂੰ ਹੀ ਨਿਯੁਕਤ ਕੀਤਾ ਜਾ ਸਕਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 2019 ਤੋਂ ਪਹਿਲਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਕਿਸੇ ਹਾਈਕੋਰਟ ਦੇ ਮੁੱਖ ਜੱਜ ਨੂੰ ਨਿਯੁਕਤ ਕੀਤਾ ਜਾਂਦਾ ਸੀ ਪ੍ਰੰਤੂ 2019 ‘ਚ ਐਕਟ ਵਿੱਚ ਕੀਤੀ ਸੋਧ ਅਨੁਸਾਰ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਹਾਈਕੋਰਟ ਦੇ ਕਿਸੇ ਵੀ ਸੇਵਾ ਮੁਕਤ ਜੱਜ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ ਅਤੇ ਇਸੇ ਕਾਨੂੰਨ ਤਹਿਤ ਪੰਜਾਬ ‘ਚ ਮੌਜੂਦਾ ਦੌਰ ਵਿੱਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਸੰਤ ਪ੍ਰਕਾਸ਼ ਜੀ ਹਨ ਜੋ ਹਾਈਕੋਰਟ ਤੋਂ ਸੇਵਾ ਮੁਕਤ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ ਤੱਕ ਇਹ ਕਦੇ ਵੀ ਨਹੀਂ ਹੋਇਆ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਸੇਵਾ ਮੁਕਤ ਜੱਜ ਤੋਂ ਬਿਨਾਂ ਕਿਸੇ ਆਮ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ ਹੋਵੇ ਜਦ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਨਿਯਮਾਂ ਨੂੰ ਛਿੱਕੇ ‘ਤੇ ਟੰਗਦੇ ਹੋਏ ਇੱਕ ਆਮ ਵਿਅਕਤੀ ਨੂੰ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਅਜੇ ਮੌਜੂਦਾ ਚੇਅਰਮੈਨ ਜਸਟਿਸ ਸੰਤ ਪ੍ਰਕਾਸ਼ ਅਹੁਦੇ ‘ਤੇ ਕੰਮ ਕਰ ਰਹੇ ਹਨ ਜਿਨਾਂ ਦੀ ਮਿਆਦ 31 ਮਾਰਚ 2026 ਤੱਕ ਹੈ,ਨਾ ਤਾਂ ਜਸਟਿਸ ਸੰਤ ਪ੍ਰਕਾਸ਼ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਅਤੇ ਨਾ ਹੀ ਸਰਕਾਰ ਵੱਲੋਂ ਉਹਨਾਂ ਨੂੰ ਹਟਾਇਆ ਗਿਆ ਸਗੋਂ ਦੂਜੇ ਪਾਸੇ ਉਹਨਾਂ ਦੇ ਅਹੁਦੇ ‘ਤੇ ਹੁੰਦੇ ਹੋਏ ਵੀ ਇੱਕ ਹੋਰ ਚੇਅਰਮੈਨ ਦੀ ਨਿਯੁਕਤੀ ਕਰ ਦਿੱਤੀ। ਵਰਨਣਯੋਗ ਹੈ ਕਿ ਦਿੱਲੀ ਵਾਸੀ ਜਤਿੰਦਰ ਸਿੰਘ ਸ਼ੰਟੀ ਪਹਿਲਾਂ ਅਕਾਲੀ ਦਲ ਵਿੱਚ ਹੁੰਦੇ ਸਨ ਜਿਸ ਤੋਂ ਬਾਅਦ ਉਹ ਭਾਜਪਾ ਵਿੱਚ ਚਲੇ ਗਏ ਤੇ ਅੱਜ ਕੱਲ ਉਹ ਆਮ ਆਦਮੀ ਪਾਰਟੀ ਵਿੱਚ ਹਨ ਜਿਨਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਦਿੱਲੀ ਵਿਧਾਨ ਸਭਾ ਦੇ ਪਿਛਲੀ ਚੋਣ ਵੀ ਲੜੀ ਸੀ ਅਤੇ ਉਹ ਹਾਰ ਗਏ ਸਨ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸਨ ਵਿੱਚ ਚੇਅਰਮੈਨ ਦੀ ਨਿਯੁਕਤੀ ਲਈ ਬਣੇ ਐਕਟ ਦੀ ਉਲੰਘਣਾ ਕਰਕੇ ਦਿੱਲੀ ਨਾਲ ਸੰਬੰਧਿਤ ਆਪ ਆਗੂ ਦੀ ਇਸ ਨਿਯੁਕਤੀ ਨੇ ਇੱਕ ਵਾਰ ਫਿਰ ਇਹ ਸਵਾਲ ਖੜੇ ਕੀਤੇ ਹਨ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ?

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

05/05/2026
Load More
Tags: #barnalanews#malwanews #newsupdate #dailyupdate#punjabnews
Previous Post

ਬਿਜਲੀ ਮੀਟਰਾਂ ਲਈ ਪਲਾਸਟਿਕ ਦੇ ਬਾਕਸ ਲਗਾਉਣ ਸਬੰਧੀ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੀਤਾ ਨੋਟਿਸ ਜਾਰੀ

Next Post

ਹਾਈਕੋਰਟ ਵੱਲੋਂ ਰਾਜਾ ਵੜਿੰਗ ਨੂੰ ਵੱਡੀ ਰਾਹਤ ਅਤੇ ਜਸਬੀਰ ਸਿੰਘ ਗੜੀ ਨੂੰ ਝਟਕਾ

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

by Nirmal Pandori
05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ
ਪੰਜਾਬ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

by Nirmal Pandori
05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!
ਪੰਜਾਬ

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

by Nirmal Pandori
05/05/2026
News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
Load More
Next Post
ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਹਾਈਕੋਰਟ ਵੱਲੋਂ ਰਾਜਾ ਵੜਿੰਗ ਨੂੰ ਵੱਡੀ ਰਾਹਤ ਅਤੇ ਜਸਬੀਰ ਸਿੰਘ ਗੜੀ ਨੂੰ ਝਟਕਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend