Gee 98News

ਨਗਰ ਨਿਗਮ ਦਾ ਕਮਿਸ਼ਨਰ 50 ਹਜ਼ਾਰ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਕਾਬੂ

ਚੰਡੀਗੜ੍ਹ,22 ਨਵੰਬਰ, Gee98 News service-

-ਭ੍ਰਿਸ਼ਟਾਚਾਰ ਦੇ ਖਿਲਾਫ਼ ਇੱਕ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਰਾਜ ਵਿਜੀਲੈਂਸ ਬਿਊਰੋ ਨੇ ਬਟਾਲਾ ਨਗਰ ਨਿਗਮ ਦੇ ਕਮਿਸ਼ਨਰ ਤੇ ਐਸਡੀਐਮ ਬਿਕਰਮਜੀਤ ਸਿੰਘ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਹੈ। ਇਸ ਤੋਂ ਬਾਅਦ ਵਿਜੀਲੈਂਸ ਨੇ ਕਮਿਸ਼ਨਰ ਦੀ ਸਰਕਾਰੀ ਕੋਠੀ ‘ਤੇ ਛਾਪਾ ਮਾਰਿਆ ਜਿੱਥੋਂ ਸਾਢੇ 13 ਲੱਖ ਰੁਪਏ ਕੈਸ਼ ਵੀ ਬਰਾਮਦ ਹੋਇਆ। ਵਿਜੀਲੈਂਸ ਵੱਲੋਂ ਕਮਿਸ਼ਨਰ ਦੀ ਗ੍ਰਿਫ਼ਤਾਰੀ ਪਾ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕਮਿਸ਼ਨਰ ਬਿਕਰਮਜੀਤ ਸਿੰਘ ਦੇ ਖਿਲਾਫ ਵਿਜੀਲੈਂਸ ਨੇ ਇਹ ਕਾਰਵਾਈ ਇੱਕ ਠੇਕੇਦਾਰ ਅਮਰਪਾਲ ਸਿੰਘ ਬਟਾਲਾ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਜਿਸ ਤੋਂ ਕਮਿਸ਼ਨਰ ਬਿੱਲ ਪਾਸ ਕਰਨ ਬਦਲੇ 10 ਫੀਸਦੀ ਹਿੱਸਾ ਮੰਗ ਰਿਹਾ ਸੀ। ਠੇਕੇਦਾਰ ਨੇ ਕਿਹਾ ਕਿ ਉਸ ਨੇ ਬਟਾਲਾ ਨਗਰ ਨਿਗਮ ਵਿੱਚ ਸੜਕਾਂ ਦੀ ਮਰੁੰਮਤ ਅਤੇ ਪੈਚ ਵਰਕ ਕੀਤਾ ਸੀ ਜਿਸ ਦਾ ਕੁੱਲ ਬਿੱਲ 3,72,852 ਰੁਪਏ ਬਣਦਾ ਸੀ ਅਤੇ ਇਸ ਤੋਂ ਇਲਾਵਾ ਬਟਾਲਾ ਵਿਖੇ ਲਾਈਟ ਐਂਡ ਸਾਊਂਡ ਸ਼ੋ ਵਿੱਚ ਉਸਨੇ ਕੈਮਰੇ ਲਗਾਏ ਅਤੇ ਹੋਰ ਕੰਮ ਕੀਤਾ ਸੀ ਜਿਸ ਦਾ ਬਿੱਲ ‌1,81,543 ਰੁਪਏ ਬਣਦਾ ਸੀ ਅਤੇ ਉਸਦੇ ਇਹ ਬਿੱਲ ਕਲੀਅਰ ਕਰਨ ਬਦਲੇ ‌ਕਮਿਸ਼ਨਰ 10 ਫੀਸਦੀ ਹਿੱਸਾ ਮੰਗਦਾ ਸੀ। ਠੇਕੇਦਾਰ ਨੇ ਕਮਿਸ਼ਨਰ ਦੇ ਖ਼ਿਲਾਫ਼ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਵਿਜੀਲੈਂਸ ਨੇ ਟਰੈਪ ਲਗਾ ਕੇ ਕਮਿਸ਼ਨਰ ਨੂੰ ਕਾਬੂ ਕੀਤਾ। ‌

error: Content is protected !!