Gee 98News

ਲਕਸ਼ਦੀਪ ਗਿੱਲ ਬਣੇ ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ

ਮਹਿਲ ਕਲਾਂ, 22 ਨਵੰਬਰ (ਜਸਵੰਤ ਸਿੰਘ ਲਾਲੀ)-

-ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਗਲੇ ਇੱਕ ਵਰ੍ਹੇ ਲਈ ਕਲੱਬ ਦੀ ਨਵੀਂ ਵਰਕਿੰਗ ਕਮੇਟੀ ਦੀ ਚੋਣ ਕੀਤੀ ਗਈ। ‌ਇਸ ਮੌਕੇ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਲਕਸ਼ਦੀਪ ਗਿੱਲ ਨੂੰ ਪ੍ਰਧਾਨ ਚੁਣਿਆ। ਕਲੱਬ ਦੇ ਬਾਕੀ ਅਹੁਦੇਦਾਰਾਂ ਵਿੱਚ ਪ੍ਰੇਮ ਕੁਮਾਰ ਪਾਸੀ ਨੂੰ ਚੇਅਰਮੈਨ, ਡਾਕਟਰ ਮਿੱਠੂ ਮੁਹੰਮਦ ਨੂੰ ਸਰਪ੍ਰਸਤ, ਨਿਰਮਲ ਸਿੰਘ ਪੰਡੋਰੀ ਨੂੰ ਮੁੱਖ ਸਲਾਹਕਾਰ, ਸੁਖਵਿੰਦਰ ਸਿੰਘ ਬਾਪਲਾ ਨੂੰ ਜਨਰਲ ਸਕੱਤਰ, ਭੁਪਿੰਦਰ ਸਿੰਘ ਧਨੇਰ ਸੀਨੀਅਰ ਮੀਤ ਪ੍ਰਧਾਨ, ਜਗਜੀਤ ਸਿੰਘ ਕੁਤਬਾ ਮੀਤ ਪ੍ਰਧਾਨ, ਅਜੇ ਕੁਮਾਰ ਟੱਲੇਵਾਲ ਕੈਸ਼ੀਅਰ, ਜਸਵੰਤ ਸਿੰਘ ਲਾਲੀ ਪ੍ਰੈੱਸ ਸਕੱਤਰ, ਗੁਰਸੇਵਕ ਸਿੰਘ ਸੋਹੀ ਸਟੇਜ ਸਕੱਤਰ ਅਤੇ ਮਨਜੀਤ ਸਿੰਘ ਮਿੱਠੇਵਾਲ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਲਖਵੀਰ ਸਿੰਘ ਚੀਮਾ, ਸੰਦੀਪ ਗਿੱਲ, ਰਜਿੰਦਰ ਕੁਮਾਰ ਸ਼ਰਮਾ, ਡਾਕਟਰ ਜਗਜੀਤ ਸਿੰਘ ਕਾਲਸਾਂ, ਜਗਜੀਤ ਸਿੰਘ ਮਾਹਲ ਨੂੰ ਵਰਕਿੰਗ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਲਕਸ਼ਦੀਪ ਗਿੱਲ ਨੇ ਕਿਹਾ ਕਿ ਜਲਦੀ ਹੀ ਕਲੱਬ ਵੱਲੋਂ ਇੱਕ ਸਮਾਗਮ ਕਰਵਾਇਆ ਜਾਵੇਗਾ ਜਿਸ ਦੀ ਰੂਪਰੇਖਾ ਕਲੱਬ ਦੀ ਅਗਲੀ ਮੀਟਿੰਗ ਵਿੱਚ ਉਲੀਕੀ ਜਾਵੇਗੀ। ਉਹਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਪੱਤਰਕਾਰਤਾ ਨੂੰ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ‌‌ ਪੱਤਰਕਾਰਾਂ ਦੀਆਂ ਹੋਰ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਕੇ ਪੱਤਰਕਾਰਾਂ ਦੀ ਏਕਤਾ ਤੇ ਜ਼ੋਰ ਦੇਣ ਸਬੰਧੀ ‌ ਲਾਮਬੰਦੀ ਕੀਤੀ ਜਾਵੇਗੀ। ਲਕਸ਼ਦੀਪ ਗਿੱਲ ਨੇ ਇਸ ਮਹਾਤਵਪੂਰਨ ਜਿੰਮੇਵਾਰੀ ਲਈ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ‌ਪੱਤਰਕਾਰਤਾ ਦੀਆਂ ਕਦਰਾਂ ਕੀਮਤਾਂ ਨੂੰ ‌ਉੱਚਾ ਰੱਖਣ ਲਈ ਕੰਮ ਕਰਦੇ ਰਹਿਣਗੇ।

error: Content is protected !!