Skip to main content

Gee 98News

…ਹੁਣ ਪੈਟਰੌਲ ਪੰਪਾਂ ਅਤੇ ਮਾਲ ਸਟੋਰਾਂ ‘ਤੇ ਵੀ ਆਮ ਹੀ ਮਿਲੇਗੀ ਸ਼ਰਾਬ…ਸ਼ਰਾਬ ਦੇ ਰੇਟ ਵੀ ਵਧੇ

ਚੰਡੀਗੜ੍ਹ ,1 ਅਪ੍ਰੈਲ, Gee98 News service

ਚੰਡੀਗੜ੍ਹ ਵਿੱਚ ਅੱਜ 1 ਅਪ੍ਰੈਲ ਤੋਂ ਲੈ ਕੇ ਲੋਕਾਂ ਦੀ ਜੇਬ ਹੋਰ ਢਿੱਲੀ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਜਾਇਦਾਦ ਦੀ ਰਜਿਸਟਰੀ, ਬਿਜਲੀ, ਪਾਣੀ, ਕੂੜਾ ਉਠਾਉਣ ਤੱਕ ਦੇ ਰੇਟ ਵਧਾ ਦਿੱਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਏ ਇੱਕ ਅਹਿਮ ਫੈਸਲੇ ਤਹਿਤ ਹੁਣ ਚੰਡੀਗੜ੍ਹ ਵਿੱਚ ਪੈਟਰੌਲ ਪੰਪਾਂ ਅਤੇ ਡਿਪਾਰਟਮੈਂਟਲ ਸਟੋਰਜ਼ ‘ਤੇ ਵੀ ਸ਼ਰਾਬ ਮਿਲੇਗੀ, ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਸ਼ਰਾਬ ਦੇ ਰੇਟ ਵੀ ਵੱਧ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਰੈਜ਼ੀਡੈਂਸ਼ੀਅਲ,ਕਮਰਸ਼ੀਅਲ, ਇੰਡਸਟਰੀਅਲ ਤੋਂ ਲੈ ਕੇ ਐਗਰੀਕਲਚਰ ਜ਼ਮੀਨ ਦੇ ਕਲੈਕਟਰ ਰੇਟਾਂ ‘ਚ 10 ਤੋਂ 22 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਚੰਡੀਗੜ੍ਹ ‘ਚ ਪਾਣੀ ਦੇ ਰੇਟ ਵਧਣ ਦੇ ਨਾਲ ਨਾਲ ਹੁਣ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਵੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਪ੍ਰਸ਼ਾਸਨ ਵੱਲੋਂ ਕੂੜਾ ਉਠਾਉਣ ਦੇ ਰੇਟਾਂ ‘ਚ ਵੀ ਲੱਗਭੱਗ ਪੰਜ ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਦੇ ਰੇਟ ਵੀ ਵਧਾ ਦਿੱਤੇ ਗਏ ਹਨ। ਚੰਡੀਗੜ੍ਹ ‘ਚ 200 ਯੂਨਿਟ ਤੱਕ ਬਿਜਲੀ ਖਪਤ ਕਰਨ ਵਾਲੇ ਉਪਭੋਗਤਾਵਾਂ ਨੂੰ ਹੁਣ ਬਿੱਲ ਵਿੱਚ ਲੱਗਭਗ 15 ਰੁਪਏ ਵੱਧ ਜੁੜ ਕੇ ਆਉਣਗੇ। ਬਿਜਲੀ ਦੇ ਰੇਟਾਂ ‘ਚ ਪਹਿਲੀਆਂ ਸਲੈਬਾਂ ਦੀਆਂ ਦਰਾਂ ਹੀ ਵਧਾਈਆਂ ਗਈਆਂ ਹਨ ਜਦਕਿ ਜ਼ਿਆਦਾ ਬਿਜਲੀ ਖਪਤ ਕਰਨ ਵਾਲੇ ਉਪਭੋਗਤਾਵਾਂ ‘ਤੇ ਫਿਲਹਾਲ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ। ਘਰੇਲੂ ਬਿਜਲੀ ਉਪਭੋਗਤਾ ਨੂੰ 0 ਤੋਂ 100 ਯੂਨਿਟ ਤੱਕ ਬਿਜਲੀ ਦੀ ਦਰ 2.80 ਤੋਂ ਵਧਾ ਕੇ 2.95 ਕੀਤੀ ਗਈ ਹੈ। ਚੰਡੀਗੜ੍ਹ ਵਿੱਚ 1 ਅਪ੍ਰੈਲ ਤੋਂ ਨਵੀਂ ਐਕਸਾਈਜ਼ ਪਾਲਿਸੀ ਲਾਗੂ ਹੋ ਚੁੱਕੀ ਹੈ ਜਿਸ ਤੋਂ ਬਾਅਦ ਸ਼ਰਾਬ ਦੀ 500 ਰੁਪਏ ਦੀ ਬੋਤਲ ਹੁਣ 10 ਰੁਪਏ ਹੋਰ ਮਹਿੰਗੀ ਮਿਲੇਗੀ ਜਦ ਕਿ 2000 ਦੀ ਬੋਤਲ ਹੁਣ 40 ਰੁਪਏ ਵੱਧ ਕੇ 2040 ਤੱਕ ਦੀ ਮਿਲੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਦੇ ਫੈਸਲੇ ਅਨੁਸਾਰ ਹੁਣ ਚੰਡੀਗੜ੍ਹ ‘ਚ ਸ਼ਰਾਬ ਠੇਕਿਆ ਤੋਂ ਇਲਾਵਾ ਡਿਪਾਰਟਮੈਂਟਲ ਸਟੋਰੇਜ਼ ਅਤੇ ਪੈਟਰੋਲ ਪੰਪਾਂ ‘ਤੇ ਵੀ ਵਿਕੇਗੀ। ‌

error: Content is protected !!