Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਅੰਦਰਲੀ ਖ਼ਬਰ…ਕੇਜਰੀਵਾਲ ਨੇ ਰਾਘਵ ਚੱਢਾ ਤੋਂ ਮੰਗਿਆ ਸੀ ਅਸਤੀਫ਼ਾ..ਜਦੋਂ ਕੀਤੀ ਨਾਂਹ…ਤਾਂ ਦਿੱਤਾ ਝਟਕਾ

- ਚੱਢਾ ਦੀਆਂ ਭਾਜਪਾ ਨਾਲ ਨੇੜਤਾ ਦੀ ਚਰਚਾ ਤੋਂ ਬੇਚੈਨ ਸਨ ਕੇਜਰੀਵਾਲ

Nirmal Pandori by Nirmal Pandori
04/03/2026
in ਪੰਜਾਬ
Reading Time: 1 min read
A A
0
ਅੰਦਰਲੀ ਖ਼ਬਰ…ਕੇਜਰੀਵਾਲ ਨੇ ਰਾਘਵ ਚੱਢਾ ਤੋਂ ਮੰਗਿਆ ਸੀ ਅਸਤੀਫ਼ਾ..ਜਦੋਂ ਕੀਤੀ ਨਾਂਹ…ਤਾਂ ਦਿੱਤਾ ਝਟਕਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,3 ਅਪ੍ਰੈਲ , Gee98 news service-

-ਆਮ ਆਦਮੀ ਪਾਰਟੀ ਵੱਲੋਂ ਆਪਣੇ ਰਾਜਸਭਾ ਮੈਂਬਰ ਰਾਘਵ ਚੱਢਾ ਦੇ ਖ਼ਿਲਾਫ਼ ਚੁੱਕਿਆ ਗਿਆ ਕਦਮ ਕੋਈ ਹੈਰਾਨੀਜਨਕ ਨਹੀਂ ਹੈ ਤੇ ਨਾ ਹੀ ਇਹ ਕੋਈ ਅਚਾਨਕ ਕੀਤੀ ਗਈ ਕਾਰਵਾਈ ਹੈ। ਪਿਛਲੇ ਕੁਝ ਸਮੇਂ ਤੋਂ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਵਿਚਕਾਰ ਦਰਾਰ ਦੀਆਂ ਚਰਚਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ ਅਤੇ ਹੁਣ ਜਦੋਂ ਦੋਵੇਂ ਆਗੂਆਂ ਵਿਚਕਾਰ ਇਹ ਦਰਾਰ ਇੱਕ ਵੱਡਾ ‘ਮਘੋਰਾ’ ਬਣ ਚੁੱਕੀ ਹੈ ਤਾਂ ਰਾਘਵ ਚੱਢਾ ਦੇ ਖ਼ਿਲਾਫ਼ ਉਸ ਨੂੰ ਰਾਜਸਭਾ ‘ਚ ਪਾਰਟੀ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਉਣ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਬੋਲਣ ਲਈ ਸਮਾਂ ਨਾ ਦੇਣ ਸਬੰਧੀ ਵੀ ਇੱਕ ਪੱਤਰ ਚੇਅਰਮੈਨ ਨੂੰ ਲਿਖਿਆ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਜੇਕਰ ਰਾਘਵ ਚੱਢਾ ਦੀਆਂ ਗਤੀਵਿਧੀਆਂ ‘ਤੇ ਨਜ਼ਰ ਮਾਰੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਉਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਰਿਸ਼ਤਾ ਨਾਤਾ ਹੀ ਨਹੀਂ ਸੀ। ਆਮ ਆਦਮੀ ਪਾਰਟੀ ਨਾਲ ਸੰਬੰਧਿਤ ਦੋ ਘਟਨਾਵਾਂ ਅਜਿਹੀਆਂ ਵਾਪਰੀਆਂ ਜਿਨਾਂ ਤੋਂ ਰਾਘਵ ਚੱਢਾ ਨੇ ਪਾਸਾ ਹੀ ਵੱਟੀ ਰੱਖਿਆ। ਇੱਕ ਤਾਂ ਜਦੋਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਦੇ ਘੁਟਾਲੇ ‘ਚ ਜੇਲ੍ਹ ‘ਚ ਬੰਦ ਕੀਤਾ ਗਿਆ ਤਾਂ ਰਾਘਵ ਚੱਢਾ ਦੀ ਕੋਈ ਬਹੁਤੀ ਪ੍ਰਤਿਕ੍ਰਿਆ ਸਾਹਮਣੇ ਨਹੀਂ ਆਈ,ਦੂਜਾ ਹੁਣ ਜਦੋਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ‘ਆਪ’ ਦੇ ਕਈ ਆਗੂਆਂ ਨੂੰ ਸ਼ਰਾਬ ਘੁਟਾਲੇ ‘ਚੋ ਦਿੱਲੀ ਦੀ ਅਦਾਲਤ ਨੇ ਬਰੀ ਕਰ ਦਿੱਤਾ ਤਾਂ ਵੀ ਰਾਘਵ ਚੱਢਾ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਕੇਜਰੀਵਾਲ ਨੂੰ ਬਰੀ ਕਰਨ ਦਾ ਆਪ ਲਈ ਇੱਕ ਅਜਿਹਾ ਸਮਾਂ ਸੀ ਜਿਸ ਦਾ ਆਮ ਆਦਮੀ ਪਾਰਟੀ ਨੇ ਰੱਜ ਕੇ ਜਸ਼ਨ ਮਨਾਇਆ ਪਰੰਤੂ ਰਾਘਵ ਚੱਢਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੋਈ ਪੋਸਟ ਪਾ ਕੇ ਵੀ ਖੁਸ਼ੀ ਨਹੀਂ ਮਨਾਈ।
                                                              ਸੂਤਰਾਂ ਅਨੁਸਾਰ ਰਾਘਵ ਚੱਢਾ ਦੀਆਂ ਪਾਰਟੀ ਨਾਲ ਦੂਰੀਆਂ ਐਨੀਆਂ ਵੱਧ ਚੁੱਕੀਆਂ ਸਨ ਕਿ ਉਸਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਪੋਸਟਾਂ ਵਿੱਚ ਨਾ ਤਾਂ ਆਮ ਆਦਮੀ ਪਾਰਟੀ ਦਾ ਨਾਮ ਅਤੇ ਨਾ ਹੀ ਪਾਰਟੀ ਦਾ ਝੰਡਾ ਦਿਖਾਈ ਦਿੰਦਾ ਸੀ। ਅਰਵਿੰਦ ਕੇਜਰੀਵਾਲ ਰਾਘਵ ਚੱਢਾ ਵੱਲੋਂ ਰਾਜ ਸਭਾ ਵਿੱਚ ਉਠਾਏ ਜਾ ਰਹੇ ਮੁੱਦਿਆਂ ਤੋਂ ਵੀ ਪਰੇਸ਼ਾਨ ਅਤੇ ਬੇਚੈਨ ਸਨ। ਪਾਰਟੀ ਹਾਈ ਕਮਾਂਡ ਇਸ ਗੱਲੋਂ ਔਖੀ ਸੀ ਕਿ ਚੱਢਾ ਵੱਲੋਂ ਪਾਰਟੀ ਲਾਈਨ ਤੋਂ ਹਟਕੇ ਮੁੱਦੇ ਉਠਾਏ ਜਾ ਰਹੇ ਹਨ। ਧਿਆਨ ਰਹੇ ਕਿ ਰਾਘਵ ਚੱਡਾ ਪਿਛਲੇ ਕੁਝ ਸਮੇਂ ਤੋਂ ਪਾਰਟੀ ਦੀਆਂ ਰੈਲੀਆਂ ਤੇ ਸਮਾਗਮਾਂ ਵਿੱਚ ਵੀ ਨਜ਼ਰ ਨਹੀਂ ਆ ਰਿਹਾ ਸੀ ਸਗੋਂ ਉਹ ਰਾਸ਼ਟਰੀ ਪੱਧਰ ਦੇ ਮੁੱਦੇ ਵੱਧ ਉਠਾ ਰਿਹਾ ਸੀ। ਚੱਢਾ ਵੱਲੋਂ ਰਾਜ ਸਭਾ ‘ਚ ਉਠਾਏ ਮੁੱਦਿਆਂ ਸਬੰਧੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਤੁਰੰਤ ਉਸਾਰੂ ਕਾਰਵਾਈ ਤੋਂ ਵੀ ‘ਆਪ’ ਹਾਈ ਕਮਾਂਡ ਇਹੀ ਸੰਕੇਤ ਲੈ ਗਈ ਕਿ ‘ਦਾਲ ਵਿੱਚ ਕੁਝ ਕਾਲਾ’ ਹੈ। ‌ਇਸ ਨਾਲ ਪਾਰਟੀ ਦੇ ਅੰਦਰ ਇੱਕ ਸੁਨੇਹਾ ਗਿਆ ਕਿ ਉਹ ਸਰਕਾਰ ਦੇ ਨੇੜੇ ਹੋ ਰਿਹਾ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਰਾਘਵ ਚੱਢਾ ਦੇ ਖ਼ਿਲਾਫ਼ ਕੀਤੀ ਕਾਰਵਾਈ ਚੱਢਾ ਦੀ ਆਮ ਆਦਮੀ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਸਗੋਂ ਸਿੱਧੇ ਤੌਰ ‘ਤੇ ਚੱਢਾ ਅਤੇ ਅਰਵਿੰਦ ਕੇਜਰੀਵਾਲ ਵਿਚਕਾਰ ਸਿਆਸੀ ਤਰੇੜਾਂ ਕਰਕੇ ਹੀ ਕੀਤੀ ਗਈ ਹੈ। ਪੰਜਾਬ ਦੇ ਲੋਕ ਇਹ ਭਲੀਭਾਂਤ ਜਾਣਦੇ ਹਨ ਕਿ ਪੰਜਾਬ ‘ਚ ਆਪ ਦੀ ਸਰਕਾਰ ਦੇ ਗਠਨ ਤੋਂ ਬਾਅਦ ਰਾਘਵ ਚੱਢਾ ਸੁਪਰ ਮੁੱਖ ਮੰਤਰੀ ਦੇ ਤੌਰ ‘ਤੇ ਵਿਚਰਿਆ ਅਤੇ ਅਜਿਹਾ ਕੇਜਰੀਵਾਲ ਦੇ ਥਾਪੜੇ ਨਾਲ ਹੀ ਸੰਭਵ ਹੋਇਆ ਸੀ।

                                                                   ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਰਾਘਵ ਚੱਢਾ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਰਾਜ ਸਭਾ ਸੈਸ਼ਨ ਤੋਂ ਪਹਿਲਾਂ ਰਾਘਵ ਚੱਢਾ ਤੋਂ ਆਮ ਆਦਮੀ ਪਾਰਟੀ ਨੇ ਅਸਤੀਫ਼ਾ ਵੀ ਮੰਗਿਆ ਸੀ ਪਰੰਤ ਰਾਘਵ ਚੱਢਾ ਨੇ ਅਸਤੀਫ਼ਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਕਨਸੋਆਂ ਇਹ ਵੀ ਹਨ ਕਿ ਆਮ ਆਦਮੀ ਪਾਰਟੀ ਰਾਘਵ ਚੱਢਾ ਤੋਂ ਅਸਤੀਫ਼ਾ ਦਿਵਾ ਕੇ ਉਹਨਾਂ ਦੀ ਜਗ੍ਹਾ ‘ਤੇ ਪੰਜਾਬ ਤੋਂ ਰਾਜ ਸਭਾ ‘ਚ ਰਜਿੰਦਰ ਗੁਪਤਾ ਵਰਗੇ ਕਿਸੇ ਹੋਰ ਵੱਡੇ ਵਿਅਕਤੀ ਨੂੰ ਸੈੱਟ ਕਰਨਾ ਚਾਹੁੰਦੀ ਸੀ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਖੁਦ ਆਰਥਿਕ ਤੌਰ ‘ਤੇ ਸੈੱਟ ਹੋਣਾ ਚਾਹੁੰਦੀ ਸੀ ਪਰੰਤੂ ਰਾਘਵ ਚੱਢਾ ਨੇ ਕੇਜਰੀਵਾਲ ਨੂੰ ਅਸਤੀਫ਼ੇ ਤੋਂ ਸਾਫ਼ ਜਵਾਬ ਦੇ ਦਿੱਤਾ ਜਿਸ ਤੋਂ ਬਾਅਦ ਉਸ ਦੇ ਖ਼ਿਲਾਫ਼ ਇਹ ਵੱਡੀ ਕਾਰਵਾਈ ਕੀਤੀ ਗਈ ਕਿ ਉਸਨੂੰ ਰਾਜਸਭਾ ਵਿੱਚ ਬੋਲਣ ਤੋਂ ਵੀ ਰੋਕ ਦਿੱਤਾ ਗਿਆ। ਆਮ ਆਦਮੀ ਪਾਰਟੀ ਵੱਲੋਂ ਚੱਢਾ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਅੰਦਰੂਨੀ ਮਾਮਲਿਆਂ ਸੰਬੰਧੀ ਮੰਚ ‘ਤੇ ਖੜਕੇ ਮੌਕੇ ‘ਤੇ ਹੀ ਚੁਟਕੁਲੇ ਬਣਾ ਕੇ ਸੁਣਾਉਣ ਵਾਲੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਪਾਰਟੀ ਅੰਦਰ ਵੀ ‘ਸਭ ਅੱਛਾ ਨਹੀਂ’ ਹੈ।

Gee98 Ads

 

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

05/25/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

05/25/2026
ਅਮਰੀਕਾ ਜਾਣਾ ਚਾਹੁੰਦੇ ਹੋ…ਤਾਂ ਪੜ੍ਹੋ ਇਹ ਖ਼ਬਰ…ਅਮਰੀਕਾ ‘ਚ ਕੁਝ ਲੋਕਾਂ ਦੀ ਐਂਟਰੀ ਹੋ ਗਈ ਬੰਦ

ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ…ਗਰੀਨ ਕਾਰਡ ਦੇ ਨਿਯਮਾਂ ‘ਚ ਤਬਦੀਲੀ

05/25/2026
Load More
Tags: #barnalanews#malwanews #newsupdate #dailyupdate#punjabnews
Previous Post

ਬਰਨਾਲਾ ‘ਚ ਵਹੀਕਲਾਂ ‘ਤੇ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬੰਦ.. ਹੁਣ ਬਠਿੰਡੇ ਜਾਣਾ ਪਵੇਗਾ

Next Post

MP ਰਾਘਵ ਚੱਢਾ ਦਾ ਕੇਜਰੀਵਾਲ ਨੂੰ ਸਖ਼ਤ ਸੁਨੇਹਾ…ਸਮਾਂ ਆਉਣ ‘ਤੇ ਜ਼ੁਬਾਨ ਖੋਲਣ ਦੇ ਦਿੱਤੇ ਸੰਕੇਤ

Nirmal Pandori

Nirmal Pandori

Related Posts

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ
ਪੰਜਾਬ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

by Nirmal Pandori
05/25/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

by Nirmal Pandori
05/25/2026
ਅਮਰੀਕਾ ਜਾਣਾ ਚਾਹੁੰਦੇ ਹੋ…ਤਾਂ ਪੜ੍ਹੋ ਇਹ ਖ਼ਬਰ…ਅਮਰੀਕਾ ‘ਚ ਕੁਝ ਲੋਕਾਂ ਦੀ ਐਂਟਰੀ ਹੋ ਗਈ ਬੰਦ
ਪੰਜਾਬ

ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ…ਗਰੀਨ ਕਾਰਡ ਦੇ ਨਿਯਮਾਂ ‘ਚ ਤਬਦੀਲੀ

by Nirmal Pandori
05/25/2026
ਚਿੰਤਾਜਨਕ ਖ਼ਬਰ…ਪੰਜਾਬ ‘ਚ ਪ੍ਰੀ-SIR…37 ਲੱਖ ਵੋਟਰ ਕਾਰਡ ਸ਼ੱਕੀ ਕਰਾਰ
ਪੰਜਾਬ

ਚਿੰਤਾਜਨਕ ਖ਼ਬਰ…ਪੰਜਾਬ ‘ਚ ਪ੍ਰੀ-SIR…37 ਲੱਖ ਵੋਟਰ ਕਾਰਡ ਸ਼ੱਕੀ ਕਰਾਰ

by Nirmal Pandori
05/24/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਨਿਗਮ ਚੋਣਾਂ : ਹਾਈਕੋਰਟ ਵੱਲੋਂ ਪੋਲਿੰਗ ਬੂਥਾਂ ‘ਤੇ ਅੰਦਰ-ਬਾਹਰ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ

by Nirmal Pandori
05/22/2026
ਅਹਿਮ ਖ਼ਬਰ…ਸਟੇਟ ਬੈਂਕ ਆਫ਼ ਇੰਡੀਆ 6 ਦਿਨ ਲਗਾਤਾਰ ਨਹੀਂ ਹੋਵੇਗਾ ਕੰਮਕਾਜ
ਪੰਜਾਬ

ਅਹਿਮ ਖ਼ਬਰ…ਸਟੇਟ ਬੈਂਕ ਆਫ਼ ਇੰਡੀਆ 6 ਦਿਨ ਲਗਾਤਾਰ ਨਹੀਂ ਹੋਵੇਗਾ ਕੰਮਕਾਜ

by Nirmal Pandori
05/22/2026
Load More
Next Post
MP ਰਾਘਵ ਚੱਢਾ ਦਾ ਕੇਜਰੀਵਾਲ ਨੂੰ ਸਖ਼ਤ ਸੁਨੇਹਾ…ਸਮਾਂ ਆਉਣ ‘ਤੇ ਜ਼ੁਬਾਨ ਖੋਲਣ ਦੇ ਦਿੱਤੇ ਸੰਕੇਤ

MP ਰਾਘਵ ਚੱਢਾ ਦਾ ਕੇਜਰੀਵਾਲ ਨੂੰ ਸਖ਼ਤ ਸੁਨੇਹਾ...ਸਮਾਂ ਆਉਣ 'ਤੇ ਜ਼ੁਬਾਨ ਖੋਲਣ ਦੇ ਦਿੱਤੇ ਸੰਕੇਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪਿੰਡ ਅਮਲਾ ਸਿੰਘ ਵਾਲਾ ਵਿਖੇ ਡਰੇਨ ਦੀ ਪਟੜੀ ਤੋਂ ਨੌਜਵਾਨ ਦੀ ਲਾਸ਼ ਬਰਾਮਦ…ਨਹੀਂ ਹੋਈ ਪਛਾਣ

ਨਗਰ ਨਿਗਮ ਚੋਣਾਂ ਦੇ ਨਤੀਜੇ ਸੱਤਾਧਾਰੀ ਆਗੂਆਂ ਦੀ ਉਮੀਦ ਦੇ ਉਲਟ ਹੋਣਗੇ…ਮੱਖਣ ਸ਼ਰਮਾ ਤੇ ਮਹੇਸ਼ ਲੋਟਾ ਦਾ ਦਾਅਵਾ

… ਜੇ ਟਰੱਕ ਡਰਾਈਵਰ ਦੇ ਮੋਬਾਇਲ ‘ਚ ਹੋਈ ਗੰਦੀ ਵੀਡੀਓ/ਫੋਟੋ ਤਾਂ ਹੋਵੇਗਾ ਵੀਜ਼ਾ ਅਤੇ ਲਾਇਸੰਸ ਰੱਦ

ਬੋਲ ਪੰਡੋਰੀ ਦੇ….ਰਾਣੋ ਤੋਂ ਬਚੋ

ਟਰੰਪ ਦਾ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ…ਗਰੀਨ ਕਾਰਡ ਦੇ ਨਿਯਮਾਂ ‘ਚ ਤਬਦੀਲੀ

ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ ਕਾਰ ਨੂੰ ਲੱਗੀ ਭਿਆਨਕ ਅੱਗ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

 
Send this to a friend