Skip to main content

Gee 98News

MP ਰਾਘਵ ਚੱਢਾ ਦਾ ਕੇਜਰੀਵਾਲ ਨੂੰ ਸਖ਼ਤ ਸੁਨੇਹਾ…ਸਮਾਂ ਆਉਣ ‘ਤੇ ਜ਼ੁਬਾਨ ਖੋਲਣ ਦੇ ਦਿੱਤੇ ਸੰਕੇਤ

ਚੰਡੀਗੜ੍ਹ 3 ਅਪ੍ਰੈਲ, Gee98 News service- 

-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪਾਰਟੀ ਵੱਲੋਂ ਉਹਨਾਂ ਨੂੰ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਪਾਰਟੀ ਵੱਲੋਂ ਆਪਣੇ ਖ਼ਿਲਾਫ਼ ਕੀਤੀ ਕਾਰਵਾਈ ਤੋਂ ਬਾਅਦ ਰਾਘਵ ਚੱਢਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਅਪਲੋਡ ਕਰਕੇ ਕਿਹਾ ਕਿ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦਾ ਯਤਨ ਕੀਤਾ ਗਿਆ ਜਦਕਿ ਉਹਨਾਂ ਨੇ ਹਮੇਸ਼ਾ ਆਮ ਆਦਮੀ ਦੀ ਗੱਲ ਰਾਜਸਭਾ ਵਿੱਚ ਕੀਤੀ ਹੈ। ਰਾਘਵ ਚੱਢਾ ਨੇ ਆਪਣੇ ‘ਤੇ ਕਾਰਵਾਈ ਕਰਨ ਵਾਲਿਆਂ ਨੂੰ ਸਵਾਲ ਕੀਤਾ ਕਿ ਕੀ ਲੋਕਾਂ ਨਾਲ ਜੁੜੇ ਹੋਏ ਮੁੱਦੇ ਉਠਾਉਣਾ ਕੋਈ ਅਪਰਾਧ ਹੈ, ਕੋਈ ਮੈਨੂੰ ਬੋਲਣ ਤੋਂ ਕਿਉਂ ਰੋਕਣਾ ਚਾਹੇਗਾ, ਕੋਈ ਮੇਰੀ ਆਵਾਜ਼ ਨੂੰ ਕਿਉਂ ਬੰਦ ਕਰਨਾ ਚਾਹੇਗਾ ? ਐਮਪੀ ਚੱਢਾ ਨੇ ਕਿਹਾ ਕਿ ਜਿਹੜੇ ਮੁੱਦੇ ਉਹਨਾਂ ਰਾਜਸਭਾ ਵਿੱਚ ਉਠਾਏ ਹਨ ਉਹ ਸਿੱਧੇ ਆਮ ਲੋਕਾਂ ਨਾਲ ਜੁੜੇ ਹੋਏ ਹਨ ਫਿਰ ਇਹਨਾਂ ਮੁੱਦਿਆਂ ‘ਤੇ ਬੋਲਣ ਨਾਲ ਆਮ ਆਦਮੀ ਪਾਰਟੀ ਨੂੰ ਕੀ ਨੁਕਸਾਨ ਹੋ ਸਕਦਾ ਹੈ। ਐਮਪੀ ਚੱਢਾ ਨੇ ਕਿਹਾ ਕਿ ਉਹਨਾਂ ਖ਼ਿਲਾਫ਼ ਕੀਤੀ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਕੋਈ ਝਟਕਾ ਨਹੀਂ ਲੱਗਿਆ ਕਿਉਂਕਿ ਲੋਕਾਂ ਦਾ ਉਹਨਾਂ ਨੂੰ ਅਥਾਹ ਪਿਆਰ ਮਿਲ ਰਿਹਾ ਹੈ। ਐਮਪੀ ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਦੇ ਇਸ ਕਦਮ ‘ਤੇ ਹੈਰਾਨੀ ਪ੍ਰਗਟ ਕੀਤੀ ਕਿ ਰਾਜ ਸਭਾ ਦੇ ਚੇਅਰਮੈਨ ਨੂੰ ਬਕਾਇਦਾ ਪੱਤਰ ਲਿਖ ਕੇ ਉਹਨਾਂ ਨੂੰ ਬੋਲਣ ਲਈ ਸਮਾਂ ਨਾ ਦੇਣ ਬਾਰੇ ਕਿਹਾ ਗਿਆ ਹੈ। ਆਪਣੇ ਵੀਡੀਓ ਕਲਿੱਪ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਦਾ ਨਾਮ ਲਏ ਬਗ਼ੈਰ ਰਾਘਵ ਚੱਡਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਅਰਵਿੰਦ ਕੇਜਰੀਵਾਲ ਨੂੰ ਇੱਕ ਵੱਡਾ ਸੁਨੇਹਾ ਦਿੰਦੇ ਹੋਏ ਕਿਹਾ ਕਿ “ਮੇਰੀ ਖਾਮੋਸ਼ੀ ਕੋ ਮੇਰੀ ਹਾਰ ਮਤ ਸਮਝਨਾ…ਮੈਂ ਬਹੁਤ ਦਰਿਆ ਹੂੰ ਜੋ ਵਕਤ ਆਨੇ ਪਰ ਸੈਲਾਬ ਬਨਤਾ ਹੈ”।

error: Content is protected !!