Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ਦੇ AAP ਆਗੂ ਨੇ ਥਾਰ ਗੱਡੀ ਨਾਲ ਇੱਕ ਮਜ਼ਦੂਰ ਦਰੜਤਾ…ਹੋਈ ਮੌਤ

- ਸਥਾਨਕ ਸੱਤਾਧਾਰੀ ਆਗੂਆਂ ਵੱਲੋਂ ਪੀੜ੍ਹਤ ਪਰਿਵਾਰ 'ਤੇ ਸਮਝੌਤੇ ਲਈ ਦਬਾਅ

Nirmal Pandori by Nirmal Pandori
04/14/2026
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲਾ ਦੇ AAP ਆਗੂ ਨੇ ਥਾਰ ਗੱਡੀ ਨਾਲ ਇੱਕ ਮਜ਼ਦੂਰ ਦਰੜਤਾ…ਹੋਈ ਮੌਤ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,14 ਅਪ੍ਰੈਲ, Gee98 news service-

ਬੀਤੇ ਦਿਨ ਬਰਨਾਲਾ ਦੇ ਤਰਕਸ਼ੀਲ ਚੌਂਕ ਤੋਂ ਸੰਘੇੜਾ ਬਾਈਪਾਸ ‘ਤੇ ਪੱਤੀ ਸੇਖਵਾਂ ਚੌਂਕ ‘ਤੇ ਆਪਣੀ ਤੇਜ਼ ਰਫ਼ਤਾਰ ਥਾਰ ਗੱਡੀ ਹੇਠ ਇੱਕ ਗਰੀਬ ਬੰਦੇ ਨੂੰ ਕੁਚਲ ਕੇ ਫਰਾਰ ਹੋਣ ਵਾਲਾ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਇੱਕ ਸੀਨੀਅਰ ਆਗੂ ਹੀ ਨਿਕਲਿਆ। ਜ਼ਿਕਰਯੋਗ ਹੈ ਕਿ ਐਤਵਾਰ ਬਾਦ ਦੁਪਹਿਰ ਪੱਤੀ ਸੇਖਵਾਂ ਚੌਂਕ ਵਿੱਚ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਮ ਤੋੜ ਦਿੱਤਾ ਸੀ। ਇਸ ਹਾਦਸੇ ‘ਚ ਮਾਰੇ ਗਏ ਜਗਤਾਰ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ ਜਦ ਬਰਨਾਲਾ ਪੁਲਿਸ ਨੇ ਪੜਤਾਲ ਕੀਤੀ ਤਾਂ ਥਾਰ ਗੱਡੀ ਦਾ ਚਾਲਕ ਆਮ ਆਦਮੀ ਪਾਰਟੀ ਦੇ ਬਰਨਾਲਾ ਦੇ ਸਥਾਨਿਕ ਵੱਡੇ ਆਗੂਆਂ ਸਮੇਤ ਸੂਬਾ ਅਤੇ ਕੌਮੀ ਆਗੂਆਂ ਦਾ ਵੀ ਚਹੇਤਾ ਨਿਕਲਿਆ, ਜਿਸ ਦੀ ਤਸਦੀਕ ਉਸ ਦੀ ਫੇਸਬੁੱਕ ਪ੍ਰੋਫਾਈਲ ‘ਤੇ ਆਪ ਦੇ ਵੱਡੇ ਆਗੂਆਂ ਨਾਲ ਤਸਵੀਰਾਂ ਤੋਂ ਬਾਖ਼ੂਬੀ ਹੁੰਦੀ ਹੈ। ਇਸ ਭਿਆਨਕ ਹਾਦਸੇ ਮਾਰੇ ਜਗਤਾਰ ਸਿੰਘ ਦੀ ਪਤਨੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦਾ ਪਤੀ ਤੇ ਉਹ ਘਰ ਤੋਂ ਬਜ਼ਾਰ ਵੱਲ ਜਾ ਰਹੇ ਸਨ ਤਾਂ ਪੱਤੀ ਸੇਖਵਾਂ ਵਾਲੇ ਚੌਂਕ ‘ਤੇ ਮੇਨ ਸੜਕ ‘ਤੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਉਸਦੇ ਪਤੀ ਨੇ ਆਪਣਾ ਮੋਟਰਸਾਈਕਲ ਰੋਕ ਲਿਆ, ਉਹ ਮੋਟਰਸਾਈਕਲ ਤੋਂ ਉਤਰ ਗਈ, ਇਸ ਦਰਮਿਆਨ ਤਰਕਸ਼ੀਲ ਚੌਂਕ ਵੱਲੋਂ ਆ ਰਹੀ ਕਾਲੇ ਰੰਗ ਦੀ ਤੇਜ਼ ਰਫ਼ਤਾਰ ਥਾਰ ਗੱਡੀ ਨੰਬਰ ਪੀ.ਬੀ 73 ਏ 3699 ਨੇ ਸੜਕ ਤੋਂ ਪਾਸੇ ਕੱਚੀ ਥਾਂ ‘ਤੇ ਮੋਟਰਸਾਈਕਲ ਰੋਕੀ ਖੜੇ ਉਸਦੇ ਪਤੀ ਜਗਤਾਰ ਸਿੰਘ ਨੂੰ ਮੋਟਰਸਾਈਕਲ ਸਮੇਤ ਟੱਕਰ ਮਾਰ ਦਿੱਤੀ ਅਤੇ ਕਾਫੀ ਦੂਰ ਤੱਕ ਘੜੀਸ ਕੇ ਲੈ ਗਈ। ਜਦੋਂ ਉੱਥੇ ਹਾਜ਼ਰ ਲੋਕਾਂ ਨੇ ਰੌਲਾ ਪਾਇਆ ਤਾਂ ਥਾਰ ਗੱਡੀ ਦਾ ਡਰਾਈਵਰ ਗੱਡੀ ਵਿੱਚੋਂ ਉਤਰਿਆ ਅਤੇ ਉਸਨੇ ਕਿਹਾ ਕਿ ” ਮੇਰਾ ਨਾਂ ਧਰਮਵੀਰ ਸਿੰਘ ਪੁੱਤਰ ਪਸ਼ਵਿੰਦਰ ਸਿੰਘ ਵਾਸੀ ਬੱਲੋਕੇ ਹਾਂ, ਅਸੀਂ ਪਿੰਡ ਦੇ ਸਰਪੰਚ ਹੁੰਦੇ ਆਂ, ਮੈਂ ਗੱਡੀ ਮੋੜਦਾ ਹਾਂ ਤੇ ਆਪਾਂ ਇਸ ਨੂੰ ਹਸਪਤਾਲ ਲੈ ਕੇ ਚੱਲਦੇ ਹਾਂ”। ਇਸ ਤੋਂ ਬਾਅਦ ਜਦ ਮ੍ਰਿਤਕ ਜਗਤਾਰ ਸਿੰਘ ਦੀ ਪਤਨੀ ਹੋਰ ਲੋਕਾਂ ਦੀ ਮਦਦ ਨਾਲ ਆਪਣੇ ਪਤੀ ਨੂੰ ਸੰਭਲਣ ਲੱਗੀ ਤਾਂ ਉਕਤ ਧਰਮਵੀਰ ਸਿੰਘ ਅੱਖ ਬਚਾ ਕੇ ਮੌਕੇ ਤੋਂ ਸਮੇਤ ਗੱਡੀ ਫਰਾਰ ਹੋ ਗਿਆ।

                                                         ਲੋਕਾਂ ਦੀ ਮਦਦ ਨਾਲ ਜ਼ਖਮੀ ਹੋਏ ਜਗਤਾਰ ਸਿੰਘ ਨੂੰ ਉਸਦੀ ਪਤਨੀ ਜਦ ਸਿਵਿਲ ਹਸਪਤਾਲ ਲੈ ਕੇ ਗਈ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਦੋਸ਼ੀ ਥਾਰ ਚਾਲਕ ਦੀ ਸੱਤਾਧਾਰੀ ਪਾਰਟੀ ਦੇ ਆਗੂਆਂ ਨਾਲ ਚੰਗੀ ਨੇੜਤਾ ਹੋਣ ਕਰਕੇ ਪੁਲਿਸ ਨੇ ਸਮਝੌਤਾ ਕਰਵਾਉਣ ਦੀ ਨੀਤੀ ਅਪਣਾ ਲਈ ਤਾਂ ਮ੍ਰਿਤਕ ਦੇ ਪਰਿਵਾਰ ਅਤੇ ਮ੍ਰਿਤਕ ਜਗਤਾਰ ਸਿੰਘ ਦੇ ਸਾਥੀ ਡਰਾਈਵਰਾਂ ਵੱਲੋਂ ਐਫਆਈਆਰ ਦਰਜ ਹੋਣ ਤੱਕ ਪੋਸਟਮਾਰਟਮ ਨਾ ਕਰਵਾਉਣ ਦੀ ਗੱਲ ਕੀਤੀ ਗਈ ਤਾਂ ਕਿਤੇ ਜਾ ਕੇ ਪੁਲਿਸ ਨੇ ਥਾਣਾ ਸਿਟੀ ਵਿੱਚ ਜਗਤਾਰ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਅਧਾਰ ‘ਤੇ FIR ਨੰਬਰ 163, ਮਿਤੀ 13 ਅਪ੍ਰੈਲ 2026, BNS ਦੀਆਂ 106(1), 271, 324 ਆਦਿ ਧਰਾਵਾਂ ਤਹਿਤ ਮਾਮਲਾ ਤਾਂ ਦਰਜ ਕਰ ਦਿੱਤਾ ਪ੍ਰੰਤੂ ਐਕਸੀਡੈਂਟ ਕਰਨ ਵਾਲਾ ਨੌਜਵਾਨ ਸੱਤਾਧਾਰੀ ਪਾਰਟੀ ਦੇ ਸਰਪੰਚ ਦਾ ਪੁੱਤਰ ਹੋਣ ਅਤੇ ਸੱਤਾਧਾਰੀ ਵੱਡੇ ਆਗੂਆਂ ਦਾ ਚਹੇਤਾ ਹੋਣ ਕਰਕੇ ਪੁਲਿਸ ਨੇ ਇਸ ਮਾਮਲੇ ਨੂੰ “ਹਿੱਟ ਐਂਡ ਰਨ” ਦੀ ਸ਼੍ਰੇਣੀ ਵਿੱਚ ਨਹੀਂ ਲਿਆ। ਪੀੜ੍ਹਤ ਪਰਿਵਾਰ ਨੇ ਵੀ ਧਾਰਾਵਾਂ ਲਾਉਣ ਦੇ ਮਾਮਲੇ ਵਿੱਚ ਪੁਲਿਸ ‘ਤੇ ਪੱਖਪਾਤ ਦੇ ਦੋਸ਼ ਲਗਾਏ ਹਨ। ਦੋਸ਼ੀ ਥਾਰ ਚਾਲਕ ਦੀ ਸਿਆਸੀ ਪਹੁੰਚ ਇਸ ਗੱਲ ਤੋਂ ਵੀ ਝਲਕਦੀ ਹੈ ਕਿ ਉਸਨੇ ਆਪਣੀ ਹਾਦਸੇ ਵਾਲੀ ਥਾਰ ਗੱਡੀ ‘ਤੇ ਬਿਨਾਂ ਕਿਸੇ ਸੰਵਿਧਾਨਕ ਅਹੁਦੇ ਤੋਂ ਪੰਜਾਬ ਸਰਕਾਰ ਦੀ ਤਖ਼ਤੀ ਵੀ ਲਗਾਈ ਹੋਈ ਹੈ ਅਤੇ ਆਪ ਦੇ ਕੌਮੀ ਆਗੂ ਮਨੀਸ਼ ਸਿਸੋਦੀਆ ਮੈਂਬਰ ਪਾਰਲੀਮੈਂਟ ਮੀਤ ਹੇਅਰ, ਵਿਧਾਇਕ ਲਾਭ ਸਿੰਘ ਉਗੋਕੇ ਸਮੇਤ ਆਪ ਦੇ ਹੋਰ ਵੱਡੇ ਆਗੂਆਂ ਨਾਲ ਤਸਵੀਰਾਂ ਉਸਦੀਫੇਸਬੁੱਕ ਪ੍ਰੋਫਾਈਲ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਜ਼ਿਕਰਯੋਗ ਹੈ ਮ੍ਰਿਤਕ ਜਗਤਾਰ ਸਿੰਘ ਦੇ ਦੋ ਬੇਟੀਆਂ ਅਤੇ ਇਕ ਅਪਾਹਜ ਬੇਟਾ ਹੈ। ਮ੍ਰਿਤਕ ਜਗਤਾਰ ਸਿੰਘ ਇਕ ਸਕੂਲ ਵੈਨ ਅਤੇ ਸ਼ਾਮ ਨੂੰ ਇੱਕ ਘਰ ਵਿੱਚ ਨੌਕਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।
ਫੋਟੋ ਕੈਪਸ਼ਨ-ਮ੍ਰਿਤਕ ਜਗਤਾਰ ਸਿੰਘ ਦੀ ਫਾਈਲ ਫੋਟੋ ਹਾਦਸੇ ਵਾਲੇ ਵਹੀਕਲਾਂ ਦੀਆਂ ਤਸਵੀਰਾਂ

Gee98 Ads

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

04/14/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਖੇਤ ਖਾ ਰਹੀ ਵਾੜ…ਸਕੂਲਾਂ ਨੂੰ ਗਰਾਂਟਾਂ ਵੰਡਣ ਵਾਲੇ ਅਧਿਆਪਕ ‘ਤੇ ਲੱਗੇ ਗਰਾਂਟਾਂ ‘ਚ ਘਪਲੇਬਾਜ਼ੀ ਦੇ ਦੋਸ਼

04/11/2026
ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ

04/08/2026
Load More
Tags: #barnalanews#malwanews #newsupdate #dailyupdate#punjabnews
Previous Post

ਲਓ ਜੀ ਸਾਂਭੋ…ਵਿੱਤ ਮੰਤਰੀ ਚੀਮਾ ਦੇ ਘਰ ਛੱਡ ਕੇ ਆਉਣਗੇ ਮੁਲਾਜ਼ਮ ਆਪਣੇ ਜੁਆਕ

Next Post

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

Nirmal Pandori

Nirmal Pandori

Related Posts

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ
ਬਰਨਾਲਾ ਆਸ-ਪਾਸ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

by Nirmal Pandori
04/14/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਖੇਤ ਖਾ ਰਹੀ ਵਾੜ…ਸਕੂਲਾਂ ਨੂੰ ਗਰਾਂਟਾਂ ਵੰਡਣ ਵਾਲੇ ਅਧਿਆਪਕ ‘ਤੇ ਲੱਗੇ ਗਰਾਂਟਾਂ ‘ਚ ਘਪਲੇਬਾਜ਼ੀ ਦੇ ਦੋਸ਼

by Nirmal Pandori
04/11/2026
ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ
ਬਰਨਾਲਾ ਆਸ-ਪਾਸ

ਸਰਕਾਰੀ ਪ੍ਰਾਇਮਰੀ ਸਕੂਲ ਕਲਾਲਮਾਜਰਾ ਦੇ ਬੱਚਿਆਂ ਨੇ ਕੀਤੇ ਇਤਿਹਾਸਕ, ਧਾਰਮਿਕ ਸਥਾਨਾਂ ਦੇ ਦਰਸ਼ਨ

by Nirmal Pandori
04/08/2026
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਠੀਕਰੀਵਾਲ ਦੇ ਸਕੂਲਾਂ ‘ਚ ਜਾਗਰੂਕਤਾ ਕੈਂਪਾਂ ਦਾ ਆਯੋਜਨ
ਬਰਨਾਲਾ ਆਸ-ਪਾਸ

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਠੀਕਰੀਵਾਲ ਦੇ ਸਕੂਲਾਂ ‘ਚ ਜਾਗਰੂਕਤਾ ਕੈਂਪਾਂ ਦਾ ਆਯੋਜਨ

by Nirmal Pandori
04/07/2026
ਮਹਿਲ ਕਲਾਂ ਦੇ ਡਾ. ਮਿੱਠੂ ਮੁਹੰਮਦ (ਫਰੀਦ ਹਸਪਤਾਲ)  ਨੂੰ ਵੱਡਾ ਸਦਮਾ…ਜਣੇਪੇ ਦੌਰਾਨ ਨੂੰਹ ਦੀ ਮੌਤ
ਬਰਨਾਲਾ ਆਸ-ਪਾਸ

ਮਹਿਲ ਕਲਾਂ ਦੇ ਡਾ. ਮਿੱਠੂ ਮੁਹੰਮਦ (ਫਰੀਦ ਹਸਪਤਾਲ) ਨੂੰ ਵੱਡਾ ਸਦਮਾ…ਜਣੇਪੇ ਦੌਰਾਨ ਨੂੰਹ ਦੀ ਮੌਤ

by Nirmal Pandori
04/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਬਰਨਾਲਾ-ਮੁੱਲਾਂਪੁਰ ਰੇਲਵੇ ਲਾਈਨ ਦਾ ਕੰਮ ਸ਼ੁਰੂ ਹੋਣ ਦੇ ਆਸਾਰ.. ਸਰਵੇਖਣ ਦਾ ਕੰਮ ਹੋਇਆ ਮੁਕੰਮਲ

by Nirmal Pandori
04/05/2026
Load More
Next Post
AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ 'ਚ ਖਾਲੀ ਖੜੀਆਂ ਰਹੀਆਂ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮਾਵਾਂ ਧੀਆਂ ਸਤਿਕਾਰ ਯੋਜਨਾ…ਮੁੱਖ ਮੰਤਰੀ ਨੇ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਸਿਰਫ਼ 9 ਹਲਕਿਆਂ ‘ਚ ਕੀਤੀ ਰਜਿਸਟਰੇਸ਼ਨ ਸ਼ੁਰੂ

AAP ਦੀ ਆਦਮਪੁਰ ਰੈਲੀ ਲਈ ਬਰਨਾਲਾ ਤੋਂ ਕੱਟੀਆਂ PRTC ਦੀਆਂ ਬੱਸਾਂ ਪਿੰਡਾਂ ‘ਚ ਖਾਲੀ ਖੜੀਆਂ ਰਹੀਆਂ

ਬਰਨਾਲਾ ਦੇ AAP ਆਗੂ ਨੇ ਥਾਰ ਗੱਡੀ ਨਾਲ ਇੱਕ ਮਜ਼ਦੂਰ ਦਰੜਤਾ…ਹੋਈ ਮੌਤ

ਲਓ ਜੀ ਸਾਂਭੋ…ਵਿੱਤ ਮੰਤਰੀ ਚੀਮਾ ਦੇ ਘਰ ਛੱਡ ਕੇ ਆਉਣਗੇ ਮੁਲਾਜ਼ਮ ਆਪਣੇ ਜੁਆਕ

ਅਜੇ ਪੰਜਾਬ ਦੇ 7 ਜ਼ਿਲਿਆਂ ‘ਚ ਹੀ ਸ਼ੁਰੂ ਹੋਵੇਗੀ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਯੋਜਨਾ

…ਹੁਣ ਸਾਲ ਵਿੱਚ ਦੋ ਵਾਰ ਹੋਵੇਗੀ ਦਸਵੀਂ ਦੀ ਪ੍ਰੀਖਿਆ.…ਕਿਸੇ ਵਿਦਿਅਕ ਸੈਸ਼ਨ ਤੋਂ ਨਵੇਂ ਨਿਯਮ ਲਾਗੂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend