Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ

- ਥਾਣਾ ਮਹਿਲ ਕਲਾਂ ਦੇ ਪਿੰਡ ਚੰਨਣਵਾਲ 'ਚ PNG ਕੁਨੈਕਸ਼ਨ ਨਾਲ ਕੀਤੀ ਛੇੜਛਾੜ

Nirmal Pandori by Nirmal Pandori
05/09/2026
in ਪੰਜਾਬ
Reading Time: 1 min read
A A
0
ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,9 ਮਈ (ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਜ਼ਿਲ੍ਹੇ ਦੇ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੰਨਣਵਾਲ ਵਿਖੇ ਇੱਕ PNG ਗੈਸ ਉਪਭੋਗਤਾ ਵੱਲੋਂ ਸਾਰੇ ਪਿੰਡ ਦੀ ਜਾਨ ਜੋਖ਼ਮ ਵਿੱਚ ਪਾ ਕੇ ਗੈਸ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਬੰਧਤ ਗੈਸ ਕੰਪਨੀ ਨੇ ਥਾਣਾ ਮਹਿਲ ਕਲਾਂ ਵਿਖੇ ਰਿਪੋਰਟ ਕੀਤੀ ਜਿਸ ਤੋਂ ਬਾਅਦ ਉਪਭੋਗਤਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਪਿੰਡ ਚੰਨਣਵਾਲ ਵਿਖੇ ਥਿੰਕ ਗੈਸ ਕੰਪਨੀ ਵੱਲੋਂ ਪਾਈਪਨਡ ਨੈਚੁਰਲ ਗੈਸ (PNG) ਦੇ ਕਨੈਕਸ਼ਨ ਦਿੱਤੇ ਹੋਏ ਹਨ ਜੋ ਘਰਾਂ ਵਿੱਚ ਖਾਣਾ ਪਕਾਉਣ ਲਈ ਹਨ। ‌ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਨਿਯਮਤ ਨਿਗਰਾਨੀ ਅਤੇ ਸੁਰੱਖਿਆ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਰਮਜੀਤ ਕੌਰ ਦੇ ਨਾਮ ‘ਤੇ ਚੱਲ ਰਹੇ ਪੀਐਨਜੀ ਗੈਸ ਕਨੈਕਸ਼ਨ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਗੈਸ ਦੀ ਚੋਰੀ ਕੀਤੀ ਜਾ ਰਹੀ ਹੈ। ‌ਜਾਂਚ ਦੌਰਾਨ ਲਾੱਕ ਪ੍ਰੈਸ਼ਰ ਟੈਸਟ (LPT) ਵਿੱਚ ਵਾਰ-ਵਾਰ ਦਬਾਅ ਡਿੱਗਣ ਦੀ ਸਮੱਸਿਆ ਦੇਖੀ ਗਈ ਜਿਸ ਤੋਂ ਬਾਅਦ ਕੰਪਨੀ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਆੱਨ ਗਰਾਊਂਡ ਲੀਕ ਡਿਟੈਕਸ਼ਨ ਟੈਸਟ (LDT) ਅਤੇ ਸਰਵੇਖਣ ਕੀਤੇ ਜਿਸ ਨਾਲ ਗ਼ੈਰ ਕਾਨੂੰਨੀ ਤਰੀਕੇ ਨਾਲ ਇਹ ਗੈਸ ਚੋਰੀ ਕਰਨ ਦਾ ਗੋਰਖ ਧੰਦਾ ਸਾਹਮਣੇ ਆਇਆ। ਕੰਪਨੀ ਵੱਲੋਂ ਥਾਣਾ ਮਹਿਲ ਕਲਾਂ ਵਿਖੇ ਦਿੱਤੀ ਰਿਪੋਰਟ ਅਨੁਸਾਰ ਜਾਂਚ ਦੌਰਾਨ ਪਤਾ ਲੱਗਿਆ ਕਿ ਪਰਮਜੀਤ ਕੌਰ ਦੇ ਨਾਮ ‘ਤੇ ਰਜਿਸਟਰਡ ਇੱਕ ਘਰੇਲੂ PNG ਕੁਨੈਕਸ਼ਨ ਦੇ ਨਾਲ ਛੇੜਛਾੜ ਕੀਤੀ ਗਈ ਸੀ। ਇਸ ਵਿਚ ਬਾਈਪਾਸ ਸਿਸਟਮ ਲਗਾ ਕੇ ਗੈਸ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਨਾਲ ਗੈਸ ਮੀਟਰ ਅਤੇ ਰੇਗੂਲੇਟਰ ਨੂੰ ਦਰਕਿਨਾਰ ਕੀਤਾ ਗਿਆ।

                                                               ਕੰਪਨੀ ਨੇ ਕਿਹਾ ਕਿ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਇੱਕ ਗੰਭੀਰ ਸੁਰੱਖਿਆ ਜੋਖ਼ਮ ਪੈਦਾ ਕਰਦੀਆਂ ਹਨ। ਗੈਸ ਪਾਈਪਲਾਈਨਾਂ ਜਾਂ ਉਪਕਰਣਾਂ ਨਾਲ ਛੇੜਛਾੜ ਕਰਨ ਨਾਲ ਗੈਸ ਲੀਕ ਵਰਗੀਆਂ ਖਤਰਨਾਕ ਘਟਨਾਵਾਂ ਹੋ ਸਕਦੀਆਂ ਹਨ, ਜੋ ਨੇੜਲੇ ਲੋਕਾਂ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਥਿੰਕ ਗੈਸ ਨੇ ਇਸ ਮਾਮਲੇ ਵਿੱਚ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਥਾਣਾ ਮਹਿਲ ਕਲਾਂ ਵਿੱਚ FIR ਦਰਜ ਕੀਤੀ ਗਈ। ਕੰਪਨੀ ਨੇ ਗੈਸ ਚੋਰੀ ਅਤੇ ਦੁਰਵਰਤੋਂ ਵਿਰੁੱਧ ਆਪਣੀ ਜ਼ੀਰੋ-ਟੌਲਰੈਂਸ ਨੀਤੀ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਥਿੰਕ ਗੈਸ ਨੇ ਬਰਨਾਲਾ, ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਸ ਪਾਈਪਲਾਈਨਾਂ ਜਾਂ ਸਬੰਧਤ ਉਪਕਰਣਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਕਰਨ, ਕਿਉਂਕਿ ਇਸ ਨਾਲ ਸਾਰੇ ਖੇਤਰ ਦੀ ਜਾਨ ਨੇ ਜੋਖ਼ਮ ਵਿੱਚ ਪੈ ਸਕਦੀ ਹੈ। ਥਾਣਾ ਮਹਿਲ ਕਲਾਂ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਪੁਲਿਸ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਕੁਲਵਿੰਦਰ ਸਿੰਘ ਧਾਲੀਵਾਲ ਐਸਐਚਓ ਮਹਿਲ ਕਲਾਂ ਨੇ ਦੱਸਿਆ ਕਿ ਕੰਪਨੀ ਦੀ ਸ਼ਿਕਾਇਤ ‘ਤੇ ਪਰਮਜੀਤ ਕੌਰ ਪਤਨੀ ਪਵਿੱਤਰ ਸਿੰਘ ਵਾਸੀ ਪਿੰਡ ਚੰਨਣਵਾਲ ਦੇ ਖ਼ਿਲਾਫ਼ BNS ਐਕਟ ਤਹਿਤ FIR ਨੰਬਰ 33, ਧਾਰਾ 287,289,303(2) ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Gee98 Ads

ਫੋਟੋ ਕੈਪਸ਼ਨ- AI ਜਨਰੇਟਡ ਫੋਟੋ

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

05/08/2026
ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

05/08/2026
ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

05/08/2026
Load More
Tags: #barnalanews#malwanews #newsupdate #dailyupdate#punjabnews
Previous Post

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

Nirmal Pandori

Nirmal Pandori

Related Posts

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ
ਪੰਜਾਬ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

by Nirmal Pandori
05/08/2026
ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ
ਪੰਜਾਬ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

by Nirmal Pandori
05/08/2026
ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!
ਪੰਜਾਬ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

by Nirmal Pandori
05/08/2026
ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਨੂੰ ਹਾਈਕੋਰਟ ਤੋਂ ਰਾਹਤ….ਫਿਲਹਾਲ ਕਾਰਵਾਈ ‘ਤੇ ਰੋਕ

by Nirmal Pandori
05/08/2026
…ਭੈੜੇ ਭੈੜੇ ਯਾਰ ਮੇਰੀ ਫੱਤੋ ਦੇ…ਹਵਾ ‘ਚ ਉੱਡਦੇ ਨੋਟਾਂ ਦਾ ਸ਼ੁਕਰਾਨਾ ਯਾਤਰਾ ‘ਤੇ ਪਿਆ ਪ੍ਰਛਾਵਾਂ
ਪੰਜਾਬ

…ਭੈੜੇ ਭੈੜੇ ਯਾਰ ਮੇਰੀ ਫੱਤੋ ਦੇ…ਹਵਾ ‘ਚ ਉੱਡਦੇ ਨੋਟਾਂ ਦਾ ਸ਼ੁਕਰਾਨਾ ਯਾਤਰਾ ‘ਤੇ ਪਿਆ ਪ੍ਰਛਾਵਾਂ

by Nirmal Pandori
05/08/2026
ਵਾਇਰਲ ਵੀਡੀਓ ਮਾਮਲਾ…ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਿਰ ਆਪੇ ਹੀ ਕਰ ਲਿਆ ਸਿਆਸੀ ਗੋਲ
ਪੰਜਾਬ

ਭਾਜਪਾ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮਾਨਹਾਨੀ ਨੋਟਿਸ

by Nirmal Pandori
05/07/2026
Load More

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਟੇਟਮੈਂਟ…ED ਤੋਂ ਡਰ ਕੇ ਆਪਣੇ ਯਾਰ ਗੌਰਵ ਧੀਰ ਦੀ ਬਾਂਹ ਨਹੀਂ ਛੱਡਾਂਗਾ…!

ਟਰਾਈਡੈਂਟ ਨੂੰ ਹਾਈਕੋਰਟ ਤੋਂ ਰਾਹਤ….ਫਿਲਹਾਲ ਕਾਰਵਾਈ ‘ਤੇ ਰੋਕ

…ਭੈੜੇ ਭੈੜੇ ਯਾਰ ਮੇਰੀ ਫੱਤੋ ਦੇ…ਹਵਾ ‘ਚ ਉੱਡਦੇ ਨੋਟਾਂ ਦਾ ਸ਼ੁਕਰਾਨਾ ਯਾਤਰਾ ‘ਤੇ ਪਿਆ ਪ੍ਰਛਾਵਾਂ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend