Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

- ਸਰਕਾਰ 2029 ਤੋਂ 2034 ਤੱਕ ਦੋ ਪੜਾਵਾਂ 'ਚ ਅੱਗੇ ਵਧਣ 'ਤੇ ਕਰ ਰਹੀ ਹੈ ਵਿਚਾਰ

Nirmal Pandori by Nirmal Pandori
06/02/2026
in ਪੰਜਾਬ
Reading Time: 1 min read
A A
0
ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ ,2 ਜੂਨ, Gee98 News service-

-ਭਾਰਤ ਵਿੱਚ “ਇੱਕ ਦੇਸ਼ ਇੱਕ ਚੋਣ” ਪ੍ਰਕਿਰਿਆ ਅੱਗੇ ਵੱਧ ਰਹੀ ਹੈ। ਚਰਚਾ ਹੈ ਕਿ ਕੇਂਦਰ ਸਰਕਾਰ ‘ਇੱਕ ਦੇਸ਼ ਇੱਕ ਚੋਣ’ ਤਹਿਤ ਅੱਗੇ ਵਧਣ ਲਈ ਕੋਈ ਸੁਰੱਖਿਅਤ ਰਾਹ ਤਲਾਸ਼ ਕਰ ਰਹੀ ਹੈ, ਜਿਸ ਤਹਿਤ ਇਹ ਪ੍ਰਕਿਰਿਆ 2029 ਦੀਆਂ ਲੋਕ ਸਭਾ ਚੋਣਾਂ ‘ਚ ਵੀ ਲਾਗੂ ਕੀਤੀ ਜਾ ਸਕਦੀ ਹੈ। ਸਰਕਾਰ ਵੱਲੋਂ ਗਠਿਤ ਕੀਤੀ ਸਾਂਝੀ ਸੰਸਦੀ ਕਮੇਟੀ (JPC) ਦੇ ਸੂਤਰਾਂ ਅਨੁਸਾਰ ਕੇਂਦਰ ਸਰਕਾਰ ‘ਇੱਕ ਦੇਸ਼ ਇੱਕ ਚੋਣ’ ਪ੍ਰਕਿਰਿਆ ਤਹਿਤ ਦੋ ਪੜਾਅ ਤਹਿਤ ਅੱਗੇ ਵਧ ਸਕਦੀ ਹੈ ਭਾਵ ਕਿ ਜਿਨਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ 2029 ਦੀਆਂ ਲੋਕ ਸਭਾ ਚੋਣਾਂ ਦੇ ਨੇੜੇ ਤੇੜੇ ਖ਼ਤਮ ਹੋ ਰਿਹਾ ਹੈ ਉਹਨਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਵਾ ਦਿੱਤੀਆਂ ਜਾਣ। ‌ ਦਰਅਸਲ ਕੇਂਦਰ ਸਰਕਾਰ ‘ਇੱਕ ਦੇਸ਼ ਇੱਕ ਚੋਣ’ ਨੂੰ ਪੂਰੇ ਦੇਸ਼ ਵਿੱਚ ਇੱਕੋ ਸਮੇਂ ਲਾਗੂ ਕਰਨ ਦੀ ਬਜਾਏ ਇਸ ਨੂੰ ਦੋ ਚੱਕਰਾਂ ਵਿੱਚ ਲਾਗੂ ਕਰਨਾ ਚਾਹੁੰਦੀ ਹੈ ਤਾਂ ਜੋ ਕੁਝ ਰਾਜਾਂ ਵਿੱਚ ਇਹ ਪ੍ਰਕਿਰਿਆ 2029 ਦੀਆਂ ਲੋਕ ਸਭਾ ਚੋਣਾਂ ਨਾਲ ਸ਼ੁਰੂ ਹੋ ਸਕਦੀ ਹੈ ਅਤੇ 2034 ਤੱਕ ਸਰਕਾਰ ਪੂਰੇ ਦੇਸ਼ ਵਿੱਚ ਇਹ ਸਾਂਝਾ ਚੋਣਾਵੀ ਚੱਕਰ ਪੂਰਾ ਕਰ ਸਕਦੀ ਹੈ। ‌ ਸੂਤਰਾਂ ਅਨੁਸਾਰ ਸਰਕਾਰ ‘ਇੱਕ ਦੇਸ਼ ਇੱਕ ਚੋਣ’ ਦੇ ਪਹਿਲੇ ਚੱਕਰ ਤਹਿਤ 2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਕਰੀਬ 20 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਕਰਵਾ ਸਕਦੀ ਹੈ। ‌ ਇਸ ਤਹਿਤ ਸਰਕਾਰ ਇਹ ਧਿਆਨ ਵਿੱਚ ਰੱਖੇਗੀ ਕਿ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਕਾਰਜਕਾਲ ਵਿੱਚ ਵੱਡੀ ਕਟੌਤੀ ਕਰਨ ਦੀ ਲੋੜ ਨਾ ਪਵੇ। ‌ ਪ੍ਰਾਪਤ ਅੰਕੜਿਆਂ ਅਨੁਸਾਰ ਜੇਕਰ ਸਰਕਾਰ ਦੇਸ਼ ਦੇ ਕੁਝ ਰਾਜਾਂ ਨੂੰ 2029 ਦੀਆਂ ਲੋਕ ਸਭਾ ਚੋਣਾਂ ਨਾਲ ਜੋੜਦੀ ਹੈ ਤਾਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ, ਕਰਨਾਟਕ, ਤਿਰਪੁਰਾ, ਤੇਲੰਗਾਨਾ ਮੇਘਾਲਿਆ, ਨਾਗਾਲੈਂਡ, ਮਿਜੋਰਮ ਵਿਧਾਨ ਸਭਾ ਦਾ ਕਾਰਜਕਾਲ ਚਾਰ ਤੋਂ ਪੰਜ ਮਹੀਨੇ ਤੱਕ ਵਧਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼, ਅਰੁਣਾਚਲ, ਉੜੀਸਾ, ਸਿੱਕਮ, ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ਦੀ ਵਿਧਾਨ ਸਭਾ ਦੇ ਕਾਰਜਕਾਲ ਵਿੱਚ ਕੋਈ ਬਦਲਾਅ ਨਹੀਂ ਕਰਨਾ ਪਵੇਗਾ। ‌ ਜਦਕਿ ਬਿਹਾਰ, ਦਿੱਲੀ, ਤਮਿਲਨਾਡੂ, ਕੇਰਲ, ਪੱਛਮੀ ਬੰਗਾਲ, ਆਸਾਮ, ਪਾਡੂਚਰੀ ਵਿਧਾਨ ਸਭਾ ਦਾ ਕਾਰਜਕਾਲ ਇੱਕ ਤੋਂ ਦੋ ਸਾਲ ਤੱਕ ਘਟਾਇਆ ਜਾ ਸਕਦਾ ਹੈ। ‌ ਜ਼ਿਕਰਯੋਗ ਹੈ ਕਿ ਭਾਰਤ ਵਿੱਚ ਪਹਿਲਾਂ ਵੀ ਕੁਝ ਵਿਸ਼ੇਸ਼ ਪ੍ਰਸਥਿਤੀਆਂ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਦੇ ਕਾਰਜਕਾਲ ਘਟਾਏ ਗਏ ਹਨ ਹਾਲਾਂਕਿ ਅਜਿਹੇ ਕਿਸੇ ਵੀ ਸਿੱਟੇ ‘ਤੇ ਪੁੱਜਣ ਲਈ ਕਾਨੂੰਨੀ ਪ੍ਰਕਿਰਿਆ ਦੇ ਨਾਲ ਨਾਲ ਰਾਜਨੀਤਿਕ ਸਹਿਮਤੀ ਵੀ ਜ਼ਰੂਰੀ ਹੋਵੇਗੀ। ‌ਕੇਂਦਰ ਸਰਕਾਰ ਵੱਲੋਂ ‘ਇੱਕ ਦੇਸ਼ ਇੱਕ ਚੋਣ’ ਤਹਿਤ ਸਾਂਝੀ ਸੰਸਦੀ ਕਮੇਟੀ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਹੇਠ ਬਣਾਈ ਗਈ ਹੈ ਜਿਸ ਦਾ ਕਾਰਜਕਾਲ 2026 ਦੇ ਮਾਨਸੂਨ ਸੈਸ਼ਨ ਤੱਕ ਵਧਾਇਆ ਗਿਆ ਹੈ। ਇਸ ਕਮੇਟੀ ਨੇ 2026 ਦੇ ਮੌਨਸੂਨ ਸੈਸ਼ਨ ਦੇ ਆਖਰੀ ਹਫਤੇ ਦੇ ਪਹਿਲੇ ਦਿਨ ਤੱਕ ਆਪਣੀ ਰਿਪੋਰਟ ਪੇਸ਼ ਕਰਨੀ ਹੈ, ਜਿਸ ਤੋਂ ਬਾਅਦ ਸੰਸਦ ਵਿੱਚ ਜੇਪੀਸੀ ਦੀ ਰਿਪੋਰਟ ‘ਤੇ ਚਰਚਾ ਅਤੇ ਵੋਟਿੰਗ ਹੋਵੇਗੀ। ਸ੍ਰੀ ਰਾਮਨਾਥ ਕੋਵਿੰਦ ਦੀ ਅਗਵਾਈ ਹੇਠ ਗਠਿਤ ਕੀਤੀ ਇਸ ਕਮੇਟੀ ਨੇ ‘ਇੱਕ ਦੇਸ਼ ਇੱਕ ਚੋਣ’ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਵੱਖ ਵੱਖ ਦੇਸ਼ਾਂ ਦੀ ਚੋਣ ਪ੍ਰਕਿਰਿਆ ਦਾ ਅਧਿਐਨ ਕਰਨ ਲਈ ਸਵੀਡਨ, ਬੈਲਜੀਅਮ, ਜਰਮਨੀ, ਜਪਾਨ, ਫਿਲਪੀਨਸ, ਇੰਡੋਨੇਸ਼ੀਆ, ਦੱਖਣੀ ਅਫਰੀਕਾ ਦਾ ਦੌਰਾ ਵੀ ਕੀਤਾ। ਇਸ ਤੋਂ ਇਲਾਵਾ ਭਾਰਤ ਵਿੱਚ ਵੀ ਇਸ ਕਮੇਟੀ ਨੇ ਕਈ ਰਾਜਾਂ ਦਾ ਦੌਰਾ ਕੀਤਾ ਤੇ ਉਥੋਂ ਦੇ ਮੁੱਖ ਮੰਤਰੀਆਂ ਸਮੇਤ ਰਾਜਨੀਤਿਕ ਪਾਰਟੀਆਂ ਤੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗਾਂ ਕੀਤੀਆਂ।
1952 ਤੋਂ ਲੈ ਕੇ 1967 ਤੱਕ ਇਕੱਠੇ ਹੋਏ ਹਨ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ
ਦੱਸ ਦੇਈਏ ਕਿ 1952 ਤੋਂ ਲੈ ਕੇ 1967 ਤੱਕ ਚਾਰ ਵਾਰ ਲੋਕ ਸਭਾ ਅਤੇ ਬਹੁਤੀਆਂ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੋਈਆਂ ਸਨ। 1967 ਤੋਂ ਬਾਅਦ ਕਈ ਰਾਜਾਂ ਦੀਆਂ ਸਰਕਾਰਾਂ ਡਿੱਗ ਪਈਆਂ। 1968-69 ‘ਚ ਕਈ ਰਾਜਾਂ ਦੀ ਵਿਧਾਨ ਸਭਾਵਾਂ ਭੰਗ ਵੀ ਹੋਈਆਂ ਅਤੇ 1970 ‘ਚ ਲੋਕ ਸਭਾ ਨੇ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ ਜਿਸ ਤੋਂ ਬਾਅਦ ਦੇਸ਼ ਦੇ ਸਾਂਝੇ ਚੋਣ ਚੱਕਰ ਵਿੱਚ ਗੜਬੜ ਹੋ ਗਈ ਅਤੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਵੱਖੋ ਵੱਖ ਹੋਣ ਲੱਗੀਆਂ। ਦੇਸ਼ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਵੱਖ ਵੱਖ ਹੋਣ ਦੇ ਕਾਰਨਾਂ ਵਿੱਚ ਗੱਠਜੋੜ ਦੀਆਂ ਸਰਕਾਰਾਂ, ਰਾਸ਼ਟਰਪਤੀ ਰਾਜ ਦਾ ਲਾਗੂ ਹੋਣਾ ਵੀ ਜ਼ਿੰਮੇਵਾਰ ਹੈ। ‌ ਭਾਰਤ ਵਿੱਚ ‘ਇੱਕ ਦੇਸ਼ ਇੱਕ ਚੋਣ’ ਪ੍ਰਕਿਰਿਆ ਦੀ ਹਮਾਇਤ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਜੇਕਰ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੁੰਦੀਆਂ ਹਨ ਤਾਂ 30 ਤੋਂ 35 ਫੀਸਦੀ ਤੱਕ ਖਰਚਾ ਬਚਾਇਆ ਜਾ ਸਕਦਾ ਹੈ। ‌ ਇਸ ਤੋਂ ਇਲਾਵਾ ਪਹਾੜੀ ਖੇਤਰ ਦੇ ਰਾਜਾਂ ਵਿੱਚ ਵਾਰ-ਵਾਰ ਚੋਣ ਪ੍ਰਕਿਰਿਆ ਤੋਂ ਬਚਿਆ ਜਾ ਸਕਦਾ ਜਿੱਥੇ ਚੋਣਾਂ ਕਰਵਾਉਣ ਲਈ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈਡਰੇਸ਼ਨ) ਦਾ ਹੋਇਆ ਗਠਨ

ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈਡਰੇਸ਼ਨ) ਦਾ ਹੋਇਆ ਗਠਨ

06/02/2026
ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ

ਮੇਅਰ/ਪ੍ਰਧਾਨ ਦੀ ਚੋਣ ਸਬੰਧੀ “ਆਪ” ਨੇ ਸਾਰੇ ਅਧਿਕਾਰ CM ਭਗਵੰਤ ਮਾਨ ਨੂੰ ਦਿੱਤੇ

06/01/2026
ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ

ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ

05/31/2026
Load More
Tags: #barnalanews#malwanews #newsupdate #dailyupdate
Previous Post

ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ

Next Post

ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ

Nirmal Pandori

Nirmal Pandori

Related Posts

ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈਡਰੇਸ਼ਨ) ਦਾ ਹੋਇਆ ਗਠਨ
ਪੰਜਾਬ

ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈਡਰੇਸ਼ਨ) ਦਾ ਹੋਇਆ ਗਠਨ

by Nirmal Pandori
06/02/2026
ਪੰਚਾਇਤ ਸੰਮਤੀ ਬਰਨਾਲਾ…ਸੱਤਾਧਿਰ ਕੋਲ ਬਹੁਸੰਮਤੀ ਦੇ ਬਾਵਜੂਦ ਵੀ ਮੁਲਤਵੀ ਚੋਣ ਪ੍ਰਕਿਰਿਆ ਕਰ ਗਈ ਵੱਡੇ ਸਵਾਲ ਖੜੇ
ਪੰਜਾਬ

ਮੇਅਰ/ਪ੍ਰਧਾਨ ਦੀ ਚੋਣ ਸਬੰਧੀ “ਆਪ” ਨੇ ਸਾਰੇ ਅਧਿਕਾਰ CM ਭਗਵੰਤ ਮਾਨ ਨੂੰ ਦਿੱਤੇ

by Nirmal Pandori
06/01/2026
ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ
ਪੰਜਾਬ

ਵੱਡੀ ਖ਼ਬਰ…ਹੁਣ ਜਨਮ ਮਿਤੀ ਦੇ ਆਧਾਰ ‘ਤੇ ਨਹੀਂ ਹੋਵੇਗਾ ਟਾੱਪਰ ਵਿਦਿਆਰਥੀਆਂ ਦੀ ਰੈਂਕਿੰਗ ਦਾ ਫੈਸਲਾ

by Nirmal Pandori
05/31/2026
ਸੁਪਰੀਮ ਕੋਰਟ ਦੀ ਵੱਡੀ ਟਿੱਪਣੀ…ਪਤੀ ਪਤਨੀ ਦੇ ਝਗੜੇ ‘ਚ ਸਹੁਰੇ ਪਰਿਵਾਰ ਨੂੰ ਐਵੇਂ ਹੀ ਨਹੀਂ ਲਪੇਟਿਆ ਜਾ ਸਕਦਾ
ਪੰਜਾਬ

…ਤਿੰਨ ਮਹੀਨੇ ਦੇ ਅੰਦਰ ਫੈਸਲਾ ਸੁਣਾਓ… ਸੁਪਰੀਮ ਕੋਰਟ ਨੇ ਹਾਈਕੋਰਟਾਂ ਨੂੰ ਕਿਹਾ

by Nirmal Pandori
05/31/2026
ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ
ਪੰਜਾਬ

ਪੰਜਾਬ ਭਾਜਪਾ ਦੀ ਕਮਾਂਡ ਬਰਨਾਲੇ ਵਾਲੇ ਕੇਵਲ ਸਿੰਘ ਢਿੱਲ ਦੇ ਹੱਥ

by Nirmal Pandori
05/28/2026
22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ
ਪੰਜਾਬ

22 ਸਾਲ ਦੀ ਧੀ ਗੁੰਮ ਹੋ ਗਈ…ਥਾਣੇਦਾਰ ਨੇ ਲੱਭਣ ਲਈ ਬਾਪ ਤੋਂ ਮੰਗੀ ਲਏ ਰਿਸ਼ਵਤ

by Nirmal Pandori
05/28/2026
Load More
Next Post
ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ

ਧਨੌਲਾ ਤਹਿਸੀਲ 'ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ (ਫੈਡਰੇਸ਼ਨ) ਦਾ ਹੋਇਆ ਗਠਨ

ਸਕੂਟਰੀ ਸਵਾਰ ਦੋ ਅਧਿਆਪਕਾਵਾਂ ਨੂੰ ਕੈਂਟਰ ਨੇ ਮਾਰੀ ਟੱਕਰ, ਇਕ ਦੀ ਮੌਤ

ਬਰਨਾਲਾ ਵਿਖੇ ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜ੍ਹਤਾਲ ਸ਼ੁਰੂ

ਧਨੌਲਾ ਤਹਿਸੀਲ ‘ਚ ਰਜਿਸਟਰੀ ਲਿਖਾਈ ਤੋਂ ਵੱਧ ਪੈਸੇ ਲੈਣ ਵਾਲਾ ਵਸੀਕਾ ਵਿਜੀਲੈਂਸ ਨੇ ਚੁੱਕ ਲਿਆ

ਵਿਸ਼ੇਸ਼ ਖ਼ਬਰ….ਇੱਕ ਦੇਸ਼ ਇੱਕ ਚੋਣ…2029 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੋ ਸਕਦੀਆਂ ਨੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ

ਬਰਨਾਲਾ ਦੇ ਵਾਰਡ ਨੰਬਰ 33 ਦਾ ਸਿਆਸੀ ਕਲੇਸ਼…ਆਪ ਆਗੂ ਧੀਰਜ ਕੁਮਾਰ ਨੇ ਕੌਂਸਲਰ ਹੇਮਰਾਜ ਦੀ ਕੀਤੀ ਹਮਾਇਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend