– ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 6 ਏਕੜ ਤੋਂ ਵਧੇਰੇ ਖੇਤਰ ‘ਚ ਪਾਰਕਿੰਗ ਸ਼ੁਰੂ
ਚੰਡੀਗੜ੍ਹ,6 ਜੁਲਾਈ, Gee98 News service-
-ਪੰਜਾਬ ਅਤੇ ਚੰਡੀਗੜ੍ਹ ਹਰਿਆਣਾ ਹਾਈਕੋਰਟ ਜਾਣ ਵਾਲਿਆਂ ਨੂੰ ਹੁਣ ਆਪਣੀਆਂ ਗੱਡੀਆਂ ਪਾਰਕਿੰਗ ਕਰਨ ਦੀ ਕੋਈ ਬਹੁਤੀ ਚਿੰਤਾ ਨਹੀਂ ਹੋਵੇਗੀ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈਕੋਰਟ ਦੇ ਬਿਲਕੁਲ ਨੇੜੇ ਹੀ 3.41 ਕਰੋੜ ਰੁਪਏ ਦੀ ਲਾਗਤ ਨਾਲ 6 ਏਕੜ ਤੋਂ ਵਧੇਰੇ ਖੇਤਰ ਵਿੱਚ ਨਵੀਂ ਪਾਰਕਿੰਗ ਬਣਾ ਦਿੱਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਪਾਰਕਿੰਗ ਨੂੰ “ਗਰੀਨ ਸਰਫੇਸ ਪਾਰਕਿੰਗ” ਦਾ ਨਾਮ ਦਿੱਤਾ ਹੈ ਜਿੱਥੇ 750 ਤੋਂ ਵੱਧ 4 ਪਹੀਆ ਅਤੇ ਦੋਪਹੀਆ ਵ੍ਹੀਕਲ ਖੜੇ ਕੀਤੇ ਜਾ ਸਕਣਗੇ। ਇਸ ਪਾਰਕਿੰਗ ਦੇ ਸ਼ੁਰੂ ਹੋਣ ਨਾਲ ਹੁਣ ਹਾਈਕੋਰਟ ਦੇ ਆਸੇ ਪਾਸੇ ਕਈ ਵਰ੍ਹਿਆਂ ਤੋਂ ਚਲੀ ਆ ਰਹੀ ਪਾਰਕਿੰਗ ਦੀ ਸਮੱਸਿਆ ਅਤੇ ਟਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਹ ਪਾਰਕਿੰਗ ਵਾਲਾ ਸਥਾਨ ਪਹਿਲਾਂ ਕੱਚਾ ਤੇ ਪਥਰੀਲਾ ਸੀ ਜਿੱਥੇ ਬਿਨਾਂ ਕਿਸੇ ਤਰਤੀਬ ਤੋਂ ਲੋਕ ਆਪਣੇ ਵਹੀਕਲ ਖੜੇ ਕਰਦੇ ਸਨ ਪ੍ਰੰਤੂ ਹੁਣ ਇੱਥੇ ਪਾਰਕਿੰਗ ਨਿਯਮਾਂ ਤਹਿਤ ਹੋ ਸਕੇਗੀ।