Skip to main content

Gee 98News

SIR ਦੀ ਡਿਊਟੀ ਤੋਂ ਪਰੇਸ਼ਾਨ ਅਧਿਆਪਕ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਆਤਮ ਹੱਤਿਆ

– ਛਾਲ ਮਾਰਨ ਤੋਂ ਪਹਿਲਾਂ ਸਾਥੀ ਅਧਿਆਪਕ ਨੂੰ ਕੀਤਾ ਆਖਰੀ ਫੋਨ

ਚੰਡੀਗੜ੍ਹ, 7 ਜੁਲਾਈ, Gee98 News service-

-ਪੰਜਾਬ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ‘SIR’ ਦੀ ਡਿਊਟੀ ‘ਤੇ ਲੱਗੇ ਇੱਕ ਅਧਿਆਪਕ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਖ਼ਬਰ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਿੱਥੋ ਦੇ ਬਲਾਕ ਕਾਹਨੂੰਵਾਲ ਅਧੀਨ ਆਉਂਦੇ ਪਿੰਡ ਝੰਡਾ ਲੁਬਾਣਾ ਦੇ ਸਕੂਲ ਵਿੱਚ ਤਾਇਨਾਤ ਅਧਿਆਪਕ ਗੁਰਪ੍ਰੀਤ ਸਿੰਘ ਨੇ SIR ਦੇ ਕੰਮ ਤੋਂ ਪਰੇਸ਼ਾਨ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਅਧਿਆਪਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਬਾਸੀ ਸੱਲੋਪੁਰ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਸਾਥੀ ਅਧਿਆਪਕ ਗੁਰਪ੍ਰਤਾਪ ਸਿੰਘ ਨੂੰ ਫੋਨ ਕੀਤਾ ਅਤੇ ਕਿਹਾ ਕਿ “ਮੈਂ SIR ਦੇ ਜ਼ਿਆਦਾ ਕੰਮ ਤੋਂ ਪਰੇਸ਼ਾਨ ਹਾਂ, ਹੁਣ ਕੰਮ ਦਾ ਹੋਰ ਪ੍ਰੈਸ਼ਰ ਨਹੀਂ ਝੱਲਿਆ ਜਾਂਦਾ”। ‌ ਆਤਮਹੱਤਿਆ ਕਰਨ ਵਾਲੇ ਅਧਿਆਪਕ ਗੁਰਪ੍ਰੀਤ ਸਿੰਘ ਦੇ ਸਾਥੀ ਅਧਿਆਪਕ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਫੋਨ ‘ਤੇ ਉਸ ਨੂੰ ਗੁਰਪ੍ਰੀਤ ਨੇ ਦੱਸਿਆ ਸੀ ਕਿ ਉਹ ਪਿੰਡ ਭੱਟੀਆਂ ਦੀ ਨਹਿਰ ਦੇ ਕੋਲ ਖੜਾ ਹੈ ਅਤੇ ਕੋਲ ਹੀ ਉਸ ਦੀ ਕਾਰ ਖੜੀ ਸੀ ਜਿਸ ਵਿੱਚ ਐਸਆਈਆਰ ਨਾਲ ਸੰਬੰਧਿਤ ਸਾਰਾ ਸਮਾਨ ਰੱਖਿਆ ਹੋਇਆ ਸੀ। ਸਾਥੀ ਅਧਿਆਪਕ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਸਨੇ ਫੋਨ ‘ਤੇ ਐਸਆਈਆਰ ਤੋਂ ਪਰੇਸ਼ਾਨ ਹੋਣ ਅਤੇ ਜ਼ਿਆਦਾ ਕੰਮ ਦੇ ਬੋਝ ਦਾ ਜ਼ਿਕਰ ਕੀਤਾ, ਜਿਸ ਨੂੰ ਉਸ ਸਮੇਂ ਸਿਰ ਪੂਰਾ ਨਹੀਂ ਕਰ ਸਕਦਾ ਸੀ।

Gee98 Ads
error: Content is protected !!