-“ਮੈਨੂੰ ਪਤਾ ਕਿ ਟੁੱਟੀ ਹੋਈ ਬਾਂਹ ਜੁੜ ਜਾਵੇਗੀ ਪ੍ਰੰਤੂ ਇਹ ਰਹੇਗੀ ਟੁੱਟੀ ਹੋਈ-ਬਾਜਵਾ
ਚੰਡੀਗੜ੍ਹ, 7 ਅਗਸਤ, Gee98 news service-
ਪੰਜਾਬ ਦੀ ਰਾਜਨੀਤੀ ਨਾਲ ਜੁੜੇ ਇੱਕ ਵੱਡੇ ਘਟਨਾਕ੍ਰਮ ਤਹਿਤ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਲੀਮੈਂਟ ਹਾਊਸ ਵਿੱਚ ਮੁਲਾਕਾਤ ਹੋਈ, ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ‘ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਦੋਵੇਂ ਪਾਰਟੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੱਠਜੋੜ ਕਰ ਸਕਦੀਆਂ ਹਨ। ਇਸ ਮੁਲਾਕਾਤ ਨੂੰ ਇਸ ਕਰਕੇ ਵੀ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ 4-5 ਮਹੀਨੇ ਦਾ ਸਮਾਂ ਹੀ ਬਚਿਆ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ “ਨਾ ਨਾ ਕਰਤੇ ਪਿਆਰ ਤੁਮ੍ਹੀਂ ਸੇ ਕਰ ਬੈਠੇ…ਤੋ ਕਿਹਾ ਜਾਂਦਾ ਚੋਰ ਪਾਰਟੀ ਔਰ ਬੇਅਦਬੀ ਪਾਰਟੀ ਕਾ ਗਠਬੰਧਨ ਹੋ ਰਿਹਾ ਹੈ ? ਪ੍ਰਧਾਨ ਮੰਤਰੀ ਮੋਦੀ ਅਤੇ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ‘ਤੇ ਪੰਜਾਬ ‘ਚ ਮੁੱਖ ਵਿਰੋਧੀ ਪਾਰਟੀ ਅਤੇ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ “ਮੈਨੂੰ ਪਹਿਲਾਂ ਹੀ ਲੱਗਦਾ ਸੀ ਕਿ ਇਹ ਇਕੱਠੇ ਹੋਣਗੇ, ਬੀਜੇਪੀ ਨੇ ਸਾਰਾ ਜ਼ੋਰ ਲਗਾ ਕੇ ਦੇਖ ਲਿਆ…ਅਕਾਲੀ ਦਲ ਦੇ ਖ਼ਿਲਾਫ਼ ਬਿਆਨ ਵੀ ਦੇ ਕੇ ਦੇਖ ਲਏ….ਹੁਣ ਦੋ ਵੱਡੇ ਜ਼ੀਰੋ ਇਕੱਠੇ ਹੋ ਗਏ ਹਨ, ਹਾਲਾਂਕਿ ਕੋਈ ਬਦਲਾਅ ਨਹੀਂ ਹੋਵੇਗਾ। ਬਾਜਵਾ ਨੇ ਕਿਹਾ ਕਿ “ਮੈਨੂੰ ਪਤਾ ਕਿ ਟੁੱਟੀ ਹੋਈ ਬਾਂਹ ਜੁੜ ਜਾਵੇਗੀ ਪ੍ਰੰਤੂ ਇਹ ਰਹੇਗੀ ਟੁੱਟੀ ਹੋਈ।
ਫੋਟੋ ਕੈਪਸ਼ਨ-AI ਤਸਵੀਰ