Gee 98News

ਬੀਕੇਯੂ ਕਾਦੀਆਂ ਨੇ ਕੀਤੀ ਸਕੂਲ ਖੋਲ੍ਹਣ ਦੀ ਮੰਗ

ਬਰਨਾਲਾ, 25 ਜਨਵਰੀ (ਨਿਰਮਲ ਸਿੰਘ ਪੰਡੋਰੀ) : ਬੀਕੇਯੂ ਕਾਦੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਰਾਹੀ ਮੰਗ ਪੱਤਰ ਦੇ ਕੇ ਕੋਰੋਨਾ ਕਾਰਨ ਬੰਦ ਕੀਤੇ ਸਕੂਲ/ਕਾਲਜ ਖੋਲਣ ਦੀ ਮੰਗ ਕੀਤੀ ਹੈ। ਉਪਰੰਤ ਪ੍ਰੈਸ ਵਾਰਤਾ ਦੌਰਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਜੇਕਰ ਚੋਣ ਕਮਿਸ਼ਨ ਦੇ ਨਿਯਮਾਂ ਤਹਿਤ ਸਿਆਸੀ ਇਕੱਠ ਹੋ ਸਕਦੇ ਹਨ,ਰੈਸਟੋਰਂੈਟ ਅਤੇ ਹੋਟਲ ਖੁੱਲ ਸਕਦੇ ਹਨ, ਮੈਰਿਜ ਪੈਲਸਾਂ ਵਿੱਚ ਵਿਆਹ ਸਮਾਗਮ ਹੋ ਸਕਦੇ ਹਨ ਤਾਂ ਸਕੂਲ ਕਿਉਂ ਨਹੀਂ ਖੁੱਲ ਸਕਦੇ। ਉਨਾਂ ਕਿਹਾ ਕਿ ਪੰਜਾਬ ਸੂਬਾ ਸਿੱਖਿਆ ਦੇ ਖ਼ੇਤਰ ਵਿੱਚ ਲੋੜੀਂਦੀਆਂ ਸਹੂਲਤਾਂ ਨਾ ਹੋਣ ਕਾਰਨ ਪਹਿਲਾਂ ਹੀ ਪੱਛੜਿਆ ਹੋਇਆ ਹੈ, ਪ੍ਰੰਤੂ ਸਰਕਾਰ ਵੱਲੋਂ ਕੋਵਿਡ ਦੇ ਮੱਦੇਨਜ਼ਰ ਲਗਾਈਆਂ ਪਾਬੰਦੀਆਂ ਸਾਡੀ ਸਿੱਖਿਆ ਪ੍ਰਣਾਲੀ ਦਾ ਹੋਰ ਬੇੜਾ ਗਰਕ ਕਰ ਰਹੀਆ ਹਨ। ਉਨਾਂ ਕਿਹਾ ਕਿ ਸਕੂਲ ਬੰਦ ਹੋਣ ਕਾਰਨ ਮਾਪੇ ਅਤੇ ਬੱਚੇ ਨਿਰਾਸ਼ਾ ਦੇ ਆਲਮ ਵਿੱਚ ਹਨ। ਇਸ ਮੌਕੇ ਜਥੇਬੰਦੀ ਦੇ ਆਗੂ ਡਾ. ਜਰਨੈਲ ਸਿੰਘ ਸਹੌਰ, ਨਿਰਮਲ ਸਿੰਘ ਖੁੱਡੀਕਲਾਂ, ਭੁਪਿੰਦਰ ਸਿੰਘ ਬਿੱਟੂ ਬਲਾਕ ਪ੍ਰਧਾਨ ਬਰਨਾਲਾ, ਗੁਰਧਿਆਨ ਸਿੰਘ ਬਲਾਕ ਪ੍ਰਧਾਨ ਮਹਿਲ ਕਲਾਂ, ਜਸਵੀਰ ਸਿੰਘ ਸੁਖਪੁਰਾ ਬਲਾਕ ਪ੍ਰਧਾਨ ਸਹਿਣਾ, ਸੰਪੂਰਨ ਸਿੰਘ ਚੂੰਘਾ, ਗੁਰਤੇਜ ਸਿੰਘ ਛੀਨੀਵਾਲ ਆਦਿ ਵੀ ਹਾਜ਼ਰ ਸਨ।

error: Content is protected !!