Gee 98News

ਰਾਇਸ ਮਿੱਲਰਜ਼ ਨੇ ਦਿੱਤੀਆਂ ਮੀਤ ਹੇਅਰ ਨੂੰ ਮੁਬਾਰਕਾਂ

ਬਰਨਾਲਾ, 15 ਮਾਰਚ (ਰਵਿੰਦਰ ਕੁਮਾਰ ਬਿੱਲੀ) : ਬਰਨਾਲਾ ਦੇ ਰਾਇਸ ਮਿੱਲਰਜ਼ ਨੇ ਦੁਬਾਰਾ ਚੁਣੇ ਗਏ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਸ਼ਾਨਦਾਰ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਰਾਇਸ ਮਿੱਲਰਜ਼ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਜਾਣਕਾਰੀ ਵੀ ਦਿੱਤੀ । ਵਿਧਾਇਕ ਮੀਤ ਹੇਅਰ ਨੇ ਰਾਇਸ ਮਿੱਲਰਜ਼ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨਾਂ ਦੇ ਕਾਰੋਬਾਰ ਨਾਲ ਸੰਬੰਧਿਤ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਰਾਇਸ ਮਿੱਲਰਜ਼ ਨੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਤੋਂ ਇਹ ਵੀ ਮੰਗ ਕੀਤੀ ਕਿ ਬਰਨਾਲਾ ਜ਼ਿਲੇ ਦੇ ਸਮੁੱਚੇ ਵਿਕਾਸ ਲਈ ਵਿਧਾਇਕ ਮੀਤ ਹੇਅਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਕੈਬਨਿਟ ਦਰਜਾ ਦਿੱਤਾ ਜਾਵੇ ਤਾਂ ਜੋ ਜ਼ਿਲਾ ਬਨਣ ਤੋਂ ਬਾਅਦ ਬਰਨਾਲੇ ਦੀਆਂ ਕਮੀਆਂ ਪੂਰੀਆਂ ਹੋਣ ਅਤੇ ਜ਼ਿਲੇ ਦਾ ਹਰ ਖ਼ੇਤਰ ਵਿੱਚ ਵਿਕਾਸ ਹੋਵੇ। ਇਸ ਮੌਕੇ ਅਜੈਬ ਸਿੰਘ ਜਵੰਧਾ, ਸੰਜੀਵ ਸਿੰਗਲਾ, ਰਾਜਿੰਦਰ ਪਾਲ ਪਿੰਕੀ, ਰਾਜੂ ਹੀਰਾ ਬਨਾਰਸੀ, ਸੰਜੇ ਉੱਪਲੀ, ਗੌਰਵ ਗੋਇਲ, ਰਘਵੀਰ ਸੰਘੇੜਾ, ਰਵੀ ਸੰਘੇੜਾ, ਸੋਨੂ ਮਨੀਮਹੇਸ਼, ਜਤਿਨ ਸਿੰਗਲਾ ਆਦਿ ਵੀ ਹਾਜ਼ਰ ਸਨ।

error: Content is protected !!