Gee 98News

11 ਸਾਲ ਦੀ ਨਾਬਾਲਗ ਨੇ ਦਿੱਤਾ ਬੱਚੇ ਨੂੰ ਜਨਮ

ਰਨਾਲਾ, 15 ਮਾਰਚ (ਨਿਰਮਲ ਸਿੰਘ ਪੰਡੋਰੀ) : ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਸਿਰਫ਼ 11 ਸਾਲ ਦੀ ਇੱਕ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਸੰਬੰਧਿਤ ਪਰਿਵਾਰ ਲਈ ਇਹ ਇੱਕ ਧੱਕੇਸ਼ਾਹੀ ਅਤੇ ਅਸਹਿ ਮਾਨਸਿਕ ਪੀੜਾ ਦਾ ਮਾਮਲਾ ਹੈ ਪ੍ਰੰਤੂ ਇਸ ਨਾਲ ਹੀ ਸਮਾਜ ਲਈ ਇਹ ਇੱਕ ਸ਼ਰਮਨਾਕ ਘਟਨਾ ਹੈ। ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ 10 ਕੁ ਮਹੀਨੇ ਪਹਿਲਾਂ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਇੱਕ ਨੌਜਵਾਨ ਨੇ ਲੜਕੀ ਨਾਲ ਜਬਰਜਨਾਹ ਕੀਤਾ ਸੀ । ਇਹ ਲੜਕੀ ਮੂਲ ਰੂਪ ਵਿੱਚ ਬਿਹਾਰ ਰਾਜ ਨਾਲ ਸੰਬੰਧਿਤ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਨੇ ਪਹਿਲਾਂ ਪਰਿਵਾਰ ਨੂੰ ਇਸ ਬਾਰੇ ਨਹੀਂ ਦੱਸਿਆ, ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਦੋਸ਼ੀ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।

error: Content is protected !!