Gee 98News

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਥਰੂਮ ’ਚੋਂ ਮਿਲੀ ਪਟਵਾਰੀ ਦੀ ਲਾਸ਼

ਬਰਨਾਲਾ, 24 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਾਲੇ ਪਾਸੇ ਦੂਜੀ ਮੰਜ਼ਿਲ ’ਤੇ ਬਣੇ ਬਾਥਰੂਮਾਂ ’ਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਸਿਟੀ-2 ਲਖਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਬਾਅਦ ਦੁਪਹਿਰ ਡੀਸੀ ਦਫ਼ਤਰ ਕੰਪਲੈਕਸ ਤੋਂ ਬਾਥਰੂਮਾਂ ਵਿੱਚ ਲਾਸ਼ ਪਈ ਹੋਣ ਦੀ ਸੂਚਨਾ ਮਿਲੀ । ਉਨਾਂ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਕਿ ਲਾਸ਼ ਨੂੰ ਬਾਥਰੂਮਾਂ ’ਚ ਕੱਢਿਆ ਤੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ। ਮਿ੍ਤਕ ਵਿਅਕਤੀ ਦੀ ਪਹਿਚਾਣ ਹਰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਪੰਡੋਰੀ ਥਾਣਾ ਮਹਿਲ ਕਲਾਂ ਵਜੋਂ ਹੋਈ ਹੈ। ਉਨਾਂ ਦੱਸਿਆ ਕਿ ਮਿ੍ਤਕ ਹਰਦੀਪ ਸਿੰਘ ਤਹਿਸੀਲ ਦਫ਼ਤਰ ਬਰਨਾਲਾ ਵਿਖੇ ਹੀ ਪਟਵਾਰੀ ਵਜੋਂ ਨੌਕਰੀ ਕਰਦਾ ਹੈ, ਜੋ ਸ਼ਾਦੀ-ਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਪੁਲਿਸ ਨੇ ਮਿ੍ਤਕ ਦੇ ਸਹੁਰਾ ਹਰਭਜਨ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕੀਤੀ ਹੈ। ਹਰਦੀਪ ਸਿੰਘ ਪਟਵਾਰੀ ਦੀ ਦਰਦਨਾਕ ਮੌਤ ਹੋਣ ’ਤੇ ਮਾਲ ਵਿਭਾਗ ਦੇ ਮੁਲਾਜ਼ਮਾਂ ਅਤੇ ਉਸ ਦੇ ਜੱਦੀ ਪਿੰਡ ਪੰਡੋਰੀ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਹਰਦੀਪ ਸਿੰਘ ਹਸਮੁੱਖ ਅਤੇ ਮਿਲਣਸਾਰ ਸੁਭਾਅ ਦਾ ਵਿਅਕਤੀ ਸੀ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਅੱਤਵਾਦ ਪੀੜਤ ਪਰਿਵਾਰ ਨਾਲ ਸੰਬੰਧਿਤ ਸੀ, ਜਿਸਦੇ ਦਾਦਾ ਪ੍ਰੀਤਮ ਸਿੰਘ ਅਤੇ ਪਿਤਾ ਭੋਲਾ ਸਿੰਘ ਨੂੰ 1992 ’ਚ ਖਾੜਕੂਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਸੰਨ 2016 ਵਿੱਚ ਤਰਸ ਦੇ ਅਧਾਰ ’ਤੇ ਹਰਦੀਪ ਸਿੰਘ ਨੂੰ ਮਾਲ ਵਿਭਾਗ ਵਿੱਚ ਬਤੌਰ ਪਟਵਾਰੀ ਨੌਕਰੀ ਮਿਲੀ ਸੀ।

error: Content is protected !!