Gee 98News

ਭੇਦਭਰੇ ਹਾਲਤਾ ’ਚ ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ

ਅੱਗ ਲੱਗਣ ਤੋਂ ਪਹਿਲਾਂ ਚੋਰਾਂ ਨੇ ਕੀਤੀ ਚੋਰੀ

ਬਰਨਾਲਾ ,09 ਮਈ (ਮੰਗਲ ਸਿੰਘ ਠੀਕਰੀਵਾਲਾ) :

ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਵਿਖੇ ਭੇਦਭਰੇ ਹਾਲਾਤਾਂ ’ਚ ਅੱਗ ਲੱਗਣ ਕਾਰਨ ਕੀਮਤੀ ਸਮਾਨ ਸੜ ਕੇ ਸੁਆਹ ਹੋਣ ਦੀ ਜਾਣਕਾਰੀ ਮਿਲੀ ਹੈ। ਘਰ ਦੇ ਮਾਲਕ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਪਿੰਡ ਛੀਨੀਵਾਲ ਖੁਰਦ ਵਿਖੇ ਨਾਨਕਸਰ ਠਾਠ ਵਿੱਚ ਅਤੇ ਉਸ ਦੀ ਪਤਨੀ ਤੇ ਲੜਕਾ ਬੱਧਨੀ ਕਲਾਂ ਵਿਖੇ ਨਾਨਕਸਰ ਠਾਠ ਵਿੱਚ ਬਤੌਰ ਸੇਵਾਦਾਰ ਰਹਿੰਦੇ ਹਨ। ਉਨਾਂ ਦਾ ਜੱਦੀ ਮਕਾਨ ਪਿੰਡ ਠੀਕਰੀਵਾਲਾ ਵਿਖੇ ਹੈ । ਜਿੱਥੇ ਉਹ ਕੁਝ ਦਿਨਾ ਬਾਅਦ ਸਮੇਤ ਪਰਿਵਾਰ ਗੇੜਾ ਮਾਰਦੇ ਹਨ। ਉਨਾਂ ਦੱਸਿਆ ਕਿ 3 ਮਈ ਨੂੰ ਉਨਾਂ ਨੂੰ ਗੁਆਂਢ ਵਿੱਚ ਰਹਿੰਦੇ ਕਿਸੇ ਵਿਅਕਤੀ ਨੇ ਫੋਨ ’ਤੇ ਦੱਸਿਆ ਕਿ ਉਨਾਂ ਦੇ ਘਰ ਨੂੰ ਅੱਗ ਲੱਗ ਗਈ ਹੈ, ਜਦ ਉਹ ਆਏ ਤਾਂ ਦੇਖਿਆ ਕਿ ਘਰ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਬਲਵਿੰਦਰ ਸਿੰਘ ਨੇ ਦੱਸਿਆ ਕਿ ਸੜ ਚੁੱਕੇ ਸਮਾਨ ਨੂੰ ਬਾਹਰ ਕੱਢਣ ਮੌਕੇ ਧਿਆਨ ਵਿੱਚ ਅਇਆ ਕਿ ਘਰ ਅੰਦਰ ਬਿਜਲੀ ਵਾਲੇ ਪੱਖੇ, ਸਿਲਾਈ ਮਸੀਨ, ਗੈਸ ਸਿਲੰਡਰ ਵਾਲੀ ਢੋਲੀ ਅਤੇ ਗੈਸੀ ਚੁੱਲਾ ਅਤੇ ਕੁਝ ਹੋਰ ਲੋਹੇ ਦਾ ਸਮਾਨ, ਜੋ ਅੱਗ ਨਾਲ ਸੜ ਨਹੀ ਸਕਦਾ ਉਹ ਸਾਰਾ ਗਾਇਬ ਸੀ। ਉਨਾਂ ਕਿਹਾ ਕਿ ਅੱਗ ਲੱਗਣ ਤੋਂ ਪਹਿਲੇ ਦਿਨਾਂ ਦੌਰਾਨ ਚੋਰਾਂ ਨੇ ਘਰ ਵਿੱਚ ਚੋਰੀ ਵੀ ਕੀਤੀ ਹੈ ਜਿਸ ਦੌਰਾਨ ਚੋਰ ਉਕਤ ਸਾਰਾ ਸਮਾਨ ਅਤੇ 50 ਹਜ਼ਾਰ ਦੀ ਨਗਦੀ, ਤਿੰਨ ਤੋਲੇ ਸੋਨਾ ਵੀ ਚੋਰੀ ਕਰ ਕੇ ਲੈ ਗਏ। ਬਲਵਿੰਦਰ ਸਿੰਘ ਨੇ ਉਕਤ ਸਾਰੀ ਘਟਨਾ ਦੀ ਰਿਪੋਰਟ ਥਾਣਾ ਸਦਰ ਵਿਖੇ ਦਰਜ ਕਰਵਾ ਦਿੱਤੀ ਹੈ।

Gee98 Ads

ਬਾਕਸ ਆਈਟਮ

ਉਕਤ ਮਾਮਲੇ ਸੰਬੰਧੀ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਦੱਸਿਆ ਕਿ ਬਲਵਿੰਦਰ ਸਿੰਘ ਦੇ ਬਿਆਨਾਂ ਅਨੁਸਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਤਹਿਤ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ । ਉਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

error: Content is protected !!