Gee 98News

ਡੇਰਾ ਸਿਰਸਾ ਮੁਖੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਏ

-ਯੂਪੀ ’ਚ ਆਪਣੇ ਆਸ਼ਰਮ ’ਚ ਰਹਿਣਗੇ ਇੱਕ ਮਹੀਨਾ

ਚੰਡੀਗੜ,17 ਜੂਨ (ਜੀ98 ਨਿਊਜ਼ ਸਰਵਿਸ) :-

ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਹਰਿਆਣਾ ਸਰਕਾਰ ਦੀ ਸਿਫਾਰਸ ’ਤੇ ਇੱਕ ਮਹੀਨੇ ਦੀ ਛੁੱਟੀ ਦਿੱਤੀ ਗਈ ਹੈ। ਸ਼ੁਕਰਵਾਰ ਸਵੇਰੇ 7 ਵਜੇ ਡੇਰਾ ਮੁਖੀ ਨੂੰ ਸਖ਼ਤ ਸੁਰੱਖਿਆ ਹੇਠ ਜੇਲ੍ਹ ਹਤੋਂ ਬਾਹਰ ਕੱਢਿਆ ਗਿਆ। ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਚੇਤੇ ਰਹੇ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਸੀ। ਚਰਚਾ ਹੈ ਕਿ ਇੱਕ ਮਹੀਨੇੇ ਦੀ ਛੁੱਟੀ ਦੌਰਾਨ ਡੇਰਾ ਮੁਖੀ ਆਪਣਾ ਸਮਾਂ ਆਪਣੇ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਬਿਤਾਉਣਗੇ।

Gee98 Ads
error: Content is protected !!