Gee 98News

ਫੋਟੋ ਖਿੱਚੋ.. ਸਰਕਾਰ ਨੂੰ ਭੇਜੋ.. ਤੇ ਇਨਾਮ ਜਿੱਤੋ..!

ਚੰਡੀਗੜ, 17 ਜੂਨ (ਜੀ98 ਨਿਊਜ਼ ਸਰਵਿਸ ) :-

ਆਪਣੇ ਵਾਹਨ ਗਲਤ ਪਾਰਕਿੰਗ ਕਰਕੇ ਆਵਾਜਾਈ ’ਚ ਰੁਕਾਵਟ ਖੜੀ ਕਰਨ ਵਾਲੇ ਲੋਕਾਂ ਲਈ ਸਰਕਾਰ ਇੱਕ ਨਵਾਂ ਕਾਨੂੰਨ ਲੈ ਆ ਰਹੀ ਹੈ। ਜਿਸ ਵਿੱਚ ਆਮ ਲੋਕਾਂ ਨੂੰ ਸਿੱਧੇ ਤੌਰ ’ਤੇ ਸ਼ਾਮਲ ਕਰਨ ਦੀ ਤਜਵੀਜ਼ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਜਲਦ ਹੀ ਇੱਕ ਨਵਾਂ ਕਾਨੂੰਨ ਲੈ ਕੇ ਆਵੇਗੀ ਜਿਸ ਤਹਿਤ ‘‘ਜੇਕਰ ਕੋਈ ਵਿਅਕਤੀ ਗਲਤ ਪਾਰਕਿੰਗ ਕੀਤੇ ਵਾਹਨ ਦੀ ਫੋਟੋ ਖਿੱਚ ਕੇ ਵਿਭਾਗ ਨੂੰ ਭੇਜੇਗਾ ਤਾਂ ਉਸ ਨੂੰ 500 ਰੁਪਏ ਤੱਕ ਇਨਾਮ ਦਿੱਤਾ ਜਾਵੇਗਾ ਜਦਕਿ ਗਲਤ ਪਾਰਕਿੰਗ ਕਰਨ ਵਾਲੇ ਨੂੰ ਮੋਟਾ ਜੁਰਮਾਨਾ ਲਗਾਇਆ ਜਾਵੇਗਾ’’। ਸਰਕਾਰੀ ਧਿਰ ਦਾ ਦਾਅਵਾ ਹੈ ਕਿ ਇਹ ਸਕੀਮ ਗਲਤ ਪਾਰਕਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਸਹਾਈ ਸਿੱਧ ਹੋਵੇਗੀ।

error: Content is protected !!